*9 ਲੱਖ 70 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਪਿੰਡ ਕੁਲਾਣਾ ਵਿਖੇ ਆਮ ਆਦਮੀ
ਸ਼ੈੱਡ ਦਾ ਕੰਮ ਮੁਕੰਮਲ
*ਪਿੰਡ ਦੀ ਦਾਣਾ ਮੰਡੀ, ਆਂਗਣਵਾੜੀ ਸੈਂਟਰ ਅਤੇ ਧਰਮਸ਼ਾਲਾ ਲਈ 58 ਲੱਖ ਤੋਂ
ਵਧੇਰੇ ਦੀ ਰਾਸ਼ੀ ਮਨਜ਼ੂਰ
07 ਜਨਵਰੀ (ਕਰਨ ਭੀਖੀ) ਮਾਨਸਾ: ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚ ਵਿਕਾਸ ਕਾਰਜਾਂ ਦੇ ਕੰਮ ਪੂਰੀ ਪਾਰਦਰਸ਼ਤਾ ਨਾਲ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਦੇ ਵਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਸ੍ਰ ਬੁੱਧ ਰਾਮ ਨੇ ਪਿੰਡ ਕੁਲਾਣਾ ਵਿਖੇ ਆਮ ਆਦਮੀ ਸ਼ੈੱਡ ਦਾ ਕੰਮ ਮੁਕੰਮਲ ਹੋਣ ’ਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਇਸ ਸ਼ੈੱਡ ਲਈ 9 ਲੱਖ 70 ਹਜ਼ਾਰ ਰੁਪਏ, ਦਾਣਾ ਮੰਡੀ ਲਈ 47 ਲੱਖ ਰੁਪਏ, ਆਂਗਣਵਾੜੀ ਸੈਂਟਰ ਲਈ 9 ਲੱਖ 96 ਹਜ਼ਾਰ ਰੁਪਏ ਅਤੇ ਐਸ.ਸੀ. ਧਰਮਸ਼ਾਲਾ ਲਈ 2 ਲੱਖ ਪੰਜਾਹ ਰੁਪਏ ਦੀ ਰਾਸ਼ੀ ਸਰਕਾਰ ਤੋਂ ਮਨਜ਼ੂਰ ਕਰਵਾਈ ਗਈ ਹੈ, ਜਿਸ ਕਰਕੇ ਸ਼ੈੱਡ ਦਾ ਇਹ ਕੰਮ ਸਮੇਂ ਸਿਰ ਮੁਕੰਮਲ ਹੋਇਆ ਹੈ ਅਤੇ ਆਂਗਣਵਾੜੀ ਸੈਂਟਰ, ਧਰਮਸ਼ਾਲਾ ਅਤੇ ਦਾਣਾ ਮੰਡੀ ਦਾ ਕੰਮ ਚੱਲ ਰਿਹਾ ਹੈ, ਜੋ ਜਲਦੀ ਪੂਰਾ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਮੱਧਵਰਗੀ ਪਰਿਵਾਰਾਂ ਨੂੰ ਸਾਂਝੇ ਸਮਾਗਮ ਜਾਂ ਖੁਸ਼ੀ-ਗ਼ਮੀ ਦੇ ਪ੍ਰੋਗਰਾਮ ਕਰਨ ਲਈ ਕੋਈ ਸਾਂਝੀ ਜਗ੍ਹਾ ਨਾ ਹੋਣ ਕਰਕੇ ਸਮੱਸਿਆ ਪੇਸ਼ ਆਉਂਦੀ ਸੀ। ਹੁਣ ਇਸ ਸ਼ੈੱਡ ਦੇ ਬਣਨ ਨਾਲ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ। ਉਨ੍ਹਾਂ ਪਿੰਡ ਵਿਚ ਚਲ ਰਹੇ ਹੋਰ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ।
ਇਸ ਮੌਕੇ ਸੋਹਣਾ ਸਿੰਘ ਕਲੀਪੁਰ ਚੇਅਰਮੈਨ ਸੈਂਟਰਲ ਕੋਆਰੇਟਿਵ ਬੈਂਕ ਜ਼ਿਲ੍ਹਾ ਮਾਨਸਾ, ਪੰਚਾਇਤ ਸਕੱਤਰ ਬਲਜਿੰਦਰ ਸਿੰਘ, ਗੁਰਦਰਸ਼ਨ ਸਿੰਘ ਪਟਵਾਰੀ, ਸਰਪੰਚ ਜਗਦੀਸ਼ ਸਿੰੰਘ, ਰਾਜਿੰਦਰ ਸਿੰਘ ਫੌਜੀ, ਸ਼ਿੰਦਰ ਸਿੰਘ, ਗੁਰਨੈਬ ਸਿੰਘ, ਗੁਰਮੇਲ ਸਿੰਘ, ਕਰਨੈਲ ਕੌਰ, ਸੁਖਜੀਤ ਕੌਰ ਸਾਰੇ ਮੈਂਬਰ ਪੰਚਾਇਤ, ਆਮ ਆਦਮੀ ਪਾਰਟੀ ਦੇ ਬਲਵਿੰਦਰ ਸਿੰਘ, ਜਗਦੀਸ਼ ਸਿੰਘ ਪਟਵਾਰੀ, ਬੂਟਾ ਸਿੰਘ, ਸਮੇਤ ਸਾਰੇ ਅਹੁਦੇਦਾਰ ਅਤੇ ਪਿੰਡ ਵਾਸੀਆਂ ਸਮੇਤ ਔਰਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਪਿੰਡਾਂ ਦੀਆਂ ਸਾਂਝੀਆਂ ਥਾਵਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹੈ-ਵਿਧਾਇਕ ਬੁੱਧ ਰਾਮ
Leave a comment