ਡਾਇਰੈਕਟਰ ਸਿਮਰਜੀਤ, ਅਦਾਕਾਰਾ ਸੋਨਮ ਬਾਜਵਾ,ਐਮੀ ਵਿਰਕ ਨੂੰ ਵੀ 41 ਅੱਖਰੀ ਫੱਟੀ ਭੇਂਟ
25 ਅਪ੍ਰੈਲ (ਨਾਨਕ ਸਿੰਘ ਖੁਰਮੀ) ਮਾਨਸਾ: ਪੰਜਾਬੀ ਫਿਲ਼ਮੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਪਦਮਸ਼੍ਰੀ ਮਿਲਣ ਉਪਰੰਤ ਉੱਘੇ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਵੱਲ੍ਹੋਂ ਉਨ੍ਹਾਂ ਦਾ ਅੱਖਰਾਂ ਨਾਲ ਸਨਮਾਨ ਕੀਤਾ ਗਿਆ। ਉਨ੍ਹਾਂ ਖੁਸ਼ੀ ਅਤੇ ਮਾਣ ਮਹਿਸੂਸ ਕੀਤਾ ਹੈ ਕਿ ਪੰਜਾਬੀ ਰੰਗਮੰਚ ਅਤੇ ਪੰਜਾਬੀ ਸਿਨੇਮਾ ਰਾਹੀਂ ਮਾਂ ਬੋਲੀ ਪੰਜਾਬੀ ਦੀ ਚਾਰ ਦਹਾਕਿਆਂ ਤੋਂ ਸੇਵਾ ਕਰਨ ਵਾਲੀ ਇਸ ਅਦਾਕਾਰਾ ਨੇ ਪੰਜਾਬ ਦਾ ਨਾਮ ਦੁਨੀਆਂ ਭਰ ‘ਚ ਉੱਚਾ ਕੀਤਾ ਹੈ।
ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਨੇ ਨਿੱਕਾ ਜ਼ੈਲਦਾਰ -4 ਦੀ ਸ਼ੂਟਿੰਗ ਦੌਰਾਨ ਨਿਰਮਲ ਰਿਸ਼ੀ ਦਾ ਸਨਮਾਨ ਕਰਦਿਆਂ ਇਸ ਗੱਲ ‘ਤੇ ਵੀ ਮਾਣ ਮਹਿਸੂਸ ਕੀਤਾ ਕਿ ਉਹ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਹਨ, ਜਿੰਨਾਂ ਨੇ ਇਕ ਛੋਟੇ ਜਿਹੇ ਪਿੰਡ ਖੀਵਾ ਕਲਾਂ ਤੋਂ ਉਠਕੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਚਾਰ ਦਹਾਕਿਆਂ ਤੋਂ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ ਅਤੇ ਉਨ੍ਹਾਂ ਦੇ ਬੁਜ਼ਰਗ ਹੋਣ ਦੇ ਬਾਵਜੂਦ ਵੀ ਆਪਣੀ ਦਮਦਾਰ ਅਦਾਕਾਰੀ ਨਾਲ ਹਰ ਵਰਗ ਦੇ ਲੋਕਾਂ ਨੂੰ ਕੀਲਿਆ ਹੈ, ਉਨ੍ਹਾਂ ਦੀ ਹਰ ਅਦਾਕਰੀ ਕਮਾਲ ਦੀ ਰਹੀ ਹੈ, ਕਦੇ ਉਹ ਗੁਲਾਬੋ ਮਾਸੀ, ਕਦੇ ਉਹ ਪਸਤੌਲ ਵਾਲੀ ਬੇਬੇ ਨਾਲ ਚਰਚਾ ‘ਚ ਰਹੀਂ।
ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਵੱਲ੍ਹੋਂ ਨਿੱਕਾ ਜ਼ੈਲਦਾਰ-4 ਦੇ ਡਾਇਰੈਕਟਰ ਸਿਮਰਜੀਤ ਸਿੰਘ ਦਾ 41 ਅੱਖਰੀ ਫੱਟੀ ਨਾਲ ਵਿਸ਼ੇਸ਼ ਸਨਮਾਨ ਕੀਤਾ। ਸਿਮਰਜੀਤ ਸਿੰਘ ਦਾ ਪੰਜਾਬੀ ਇੰਡਸਟਰੀ ਵਿੱਚ ਆਪਣਾ ਮੁਕਾਮ ਹੈ,ਜਿਸ ਨੇ ਅੰਗਰੇਜ਼ ਫਿਲਮ ਤੋਂ ਪੰਜਾਬੀ ਇੰਡਸਟਰੀ ਚ ਪੁਰਾਣੀ ਸਭਿਅਤਾ ਨੂੰ ਵਿਕਸਤ ਕਰਨ ਲਈ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਦੀ ਅਗਵਾਈ ਚ ਅਨੇਕਾਂ ਪੰਜਾਬੀ ਫ਼ਿਲਮਾਂ ਹਿੱਟ ਹੋਈਆਂ ਹਨ ਅਤੇ ਵਿਆਹਾਂ, ਪ੍ਰੀ ਵੈਡਿੰਗਾਂ, ਗਾਣਿਆਂ, ਫ਼ਿਲਮਾਂ ਸੋਸ਼ਲ ਮੀਡੀਆ ਹਰ ਥਾਂ ਪੁਰਾਤਨ ਪੰਜਾਬੀ ਵਿਰਸੇ ਦੀਆਂ ਝੱਲੀਆਂ ਨਜ਼ਰ ਆਉਣ ਨਾਲ ਪੰਜਾਬੀ ਵਿਰਸਾ ਮੁੜ ਵਿਕਸਤ ਹੋਇਆ ਜਿਸ ਤੋਂ ਨੌਜਵਾਨ ਪੀੜੀ ਦੂਰ ਹੁੰਦੀ ਜਾ ਰਹੀ ਸੀ |
ਇਸ ਮੌਕੇ ਫ਼ਿਲਮੀ ਅਦਾਕਾਰ ਸੋਨਮ ਬਾਜਵਾ ਦਾ ਸਨਮਾਨ ਕਰਦਿਆਂ ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਨੇ ਕਿਹਾ ਕਿ
ਵਰਤਮਾਨ ਪੰਜਾਬੀ ਫ਼ਿਲਮ ਇੰਡਸਟਰੀ ਚ ਸੋਸ਼ਲ ਮੀਡੀਆ, ਟੈਲੀਵਿਜ਼ਨ ਸ਼ੋਂ ਅਤੇ ਪੰਜਾਬੀ ਫ਼ਿਲਮਾਂ ਰਾਹੀਂ ਨੌਜਵਾਨਾਂ ਨੂੰ ਕਾਇਲ ਕਰਕੇ ਉਹਨਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ , ਜਿੰਨਾਂ ਨੇ ਲਗਾਤਾਰ ਇਕ ਦਹਾਕੇ ਤੋਂ ਤਿੰਨੇ ਹੀ ਜਗ੍ਹਾ ਐਕਟਿਵ ਰਹਿ ਕੇ ਦਰਸ਼ਕਾਂ ਦੇ ਮਨ ਜਿੱਤ ਰੱਖੇ ਹਨ । ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਨੇ ਫ਼ਿਲਮੀ ਹੀਰੋ ਵਜੋ ਚਰਚਿਤ ਅਦਾਕਾਰਾ ਤੇ ਗਾਇਕ ਐਮੀ ਵਿਰਕ ਦਾ ਵੀ ਵਿਸ਼ੇਸ਼ ਸਨਮਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਖੂਬਸੂਰਤ ਗੀਤਾਂ ਅਤੇ ਪੰਜਾਬੀ ਫ਼ਿਲਮਾਂ ਦੀ ਪਿਛਲੇ ਇਕ ਦਹਾਕੇ ਤੋਂ ਧੁੰਮ ਪਈ ਹੋਈ ਹੈ, ਉਨ੍ਹਾਂ ਜਿੰਨਾਂ ਵਧੀਆ ਕਲਾਕਾਰ ਹੈ, ਉਨਾਂ ਵਧੀਆ ਇਨਸਾਨ ਵੀ ਹੈ।
ਇਸ ਸਨਮਾਨ ਮੌਕੇ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ ਹਰਦੀਪ ਸਿੱਧੂ, ਕਲਾਕਾਰ ਪ੍ਰਭ ਭੁੱਲਰ, ਅਦਾਕਾਰਾ ਧਰਮਿੰਦਰ ਕੌਰ , ਤੋਤਾ ਸਿੰਘ ਮੌਜੂਦ ਸਨ। ਜ਼ਿਕਰਯੋਗ ਹੈ ਕੇ ਹਰਪ੍ਰੀਤ ਸਿੰਘ ਬਹਿਣੀਵਾਲ ਨੇ ਲਗਾਤਾਰ ਅੱਖਰਾਂ ਦੀ ਇਹ ਸੇਵਾ ਕਰਦਿਆਂ ਪੰਜਾਬ ਦੇ ਸਕੂਲਾਂ, ਕਾਲਜਾਂ ਤੋਂ ਇਲਾਵਾ ਦੇਸ਼ ਵਿੱਚ ਰਹਿੰਦੀਆਂ ਪੰਜਾਬ ਦੀਆਂ ਵੱਖ ਵੱਖ ਖੇਤਰ ਦੀਆਂ ਅੰਤਰਰਾਸ਼ਟਰੀ ਮਸ਼ਹੂਰ ਹਸਤੀਆਂ ਨੂੰ 41 ਅੱਖਰਾਂ ਦੀ ਫੱਟੀ ਭੇਂਟ ਕਰ ਚੁੱਕੇ ਹਨ |