3 ਅਪ੍ਰੈਲ (ਕਰਨ ਭੀਖੀ) ਭੀਖੀ: ਸਥਾਨਕ ਨੈਸ਼ਨਲ ਕਾਲਜ ਭੀਖੀ ਵਿਖੇ ਅੱਜ ਜ਼ਿਲ੍ਹਾ ਚੋਣ ਅਫ਼ਸਰ/ ਕਮ ਡਿਪਟੀ ਕਮਿਸ਼ਨਰ ਮਾਨਸਾ ਪਰਮਵੀਰ ਸਿੰਘ ਆਈ ਏ ਐਸ,ਮਨਜੀਤ ਸਿੰਘ ਰਾਜਲਾ ਸਹਾਇਕ ਰਿਟਰਨਿੰਗ ਅਫ਼ਸਰ/ ਕਮ ਐੱਸ ਡੀ ਐਮ ਮਾਨਸਾ ਅਤੇ ਨਰਿੰਦਰ ਸਿੰਘ ਮੋਹਲ ਸਹਾਇਕ ਜਿਲ੍ਹਾ ਸਵੀਪ ਨੋਡਲ ਅਫ਼ਸਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨੈਸ਼ਨਲ ਕਾਲਜ ਭੀਖੀ ਵਿਖੇ ਵੋਟਰ ਜਾਗਰੂਕਤਾ ਅਤੇ ਵੋਟ ਦੀ ਮਹੱਤਤਾ ਵਿਸ਼ੇ ਵਿਦਿਆਰਥੀਆਂ ਦੇ ਸਲੋਗਨ ਲੇਖ ਰਚਨਾ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਕਾਲਜ ਦੇ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਕਾਲਜ ਵਿੱਚ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਆਪਣੇ ਵੋਟ ਦੇ ਅਧਿਕਾਰ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਜਗਜੀਵਨ ਸਿੰਘ ਆਲੀਕੇ ਅਤੇ ਨਿਰੰਜਨ ਸਿੰਘ ਸਵੀਪ ਨੋਡਲ ਅਫ਼ਸਰ ਵਿਧਾਨ ਸਭਾ ਹਲਕਾ ਮਾਨਸਾ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਆਪਣੇ ਵਡਮੁੱਲੇ ਵੋਟ ਦੇ ਹੱਕ ਦੀ ਵਰਤੋਂ ਸੌ ਪ੍ਰਤੀਸ਼ਤ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਾਰਤੀ ਲੋਕਤੰਤਰ ਦੀ ਮਜ਼ਬੂਤ ਬੁਨਿਆਦ ਦਾ ਅਧਾਰ ਸੁਤੰਤਰ ਰੂਪ ਵਿਚ ਵੋਟ ਦਾ ਅਧਿਕਾਰ ਲੋਕ ਹਿੱਤ ਲਈ ਮਜ਼ਬੂਤ ਬਣਾਉਣਾ ਹੈ। ਕਾਲਜ ਦੇ ਪ੍ਰਿੰਸੀਪਲ ਡਾ ਐਮ ਕੇ ਮਿਸ਼ਰਾ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਆਪਣੇ ਵੋਟ ਦੇ ਹੱਕ ਦੀ ਵਰਤੋਂ ਬਿਨਾਂ ਕਿਸੇ ਡਰ, ਭੈ,ਅਤੇ ਲਾਲਚ ਦੇ ਕਰਨ ਅਤੇ ਸਮਾਜ ਵਿਚ ਇਹ ਸੰਦੇਸ਼ ਅੱਗੇ ਲੈਕੇ ਜਾਣ। ਅੱਜ ਹੋਏ ਮੁਕਾਬਲਿਆਂ ਲੇਖ ਰਚਨਾ ਵਿੱਚੋਂ ਜਸਪ੍ਰੀਤ ਕੌਰ ਨੇ ਪਹਿਲਾ, ਜਨਮਜੀਤ ਸਿੰਘ ਨੇ ਦੂਜਾ ਅਤੇ ਜਸ਼ਨ ਸਿੰਘ ਨੇ ਤੀਜਾ, ਸਲੋਗਨ ਮੁਕਾਬਲੇ ਵਿੱਚੋ ਅੰਮ੍ਰਿਤ ਕੌਰ ਨੇ ਪਹਿਲਾ,ਆਰੂਸ਼ੀ ਨੇ ਦੂਜਾ ਅਤੇ ਮਨਦੀਪ ਸਿੰਘ ਨੇ ਤੀਜਾ, ਭਾਸ਼ਣ ਮੁਕਾਬਲੇ ਵਿੱਚੋ ਦੀਪਿਕਾ ਸ਼ਰਮਾ ਨੇ ਪਹਿਲਾ, ਗਗਨਦੀਪ ਗੋਇਲ ਨੇ ਦੂਜਾ ਅਤੇ ਰਾਜਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਭਾਗੀਦਾਰਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਅੱਜ ਦੇ ਪ੍ਰੋਗਰਾਮ ਇੰਚਾਰਜ ਪ੍ਰੋ ਸ਼ੰਟੀ ਕੁਮਾਰ,ਸਲੋਗਨ ਇੰਚਾਰਜ ਪ੍ਰੋ ਬਿਕਰਮਜੀਤ ਕੌਰ, ਭਾਸ਼ਣ ਮੁਕਾਬਲੇ ਇੰਚਾਰਜ ਪ੍ਰੋ ਲਖਵਿੰਦਰ ਸਿੰਘ ਸਨ। ਇਸ ਮੌਕੇ ਪ੍ਰੋ ਗੁਰਤੇਜ ਸਿੰਘ ਤੇਜੀ, ਪ੍ਰੋ ਜਸਪ੍ਰੀਤ ਕੌਰ, ਪ੍ਰੋ ਸੁਖਪਾਲ ਕੌਰ, ਪ੍ਰੋ ਅਵਤਾਰ ਸਿੰਘ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। ਇਹ ਜਾਣਕਾਰੀ ਕਾਲਜ ਦੇ ਮੀਡੀਆ ਇੰਚਾਰਜ ਪ੍ਰੋ ਕੁਲਦੀਪ ਸਿੰਘ ਨੇ ਦਿੱਤੀ।