ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਵੱਲੋਂ ਗਿਆਨ ਜਯੋਤੀ ਗਰ੍ਲਜ਼ ਕਾਲਜ ਸੰਗਤ ਮੰਡੀ ਵਿਖੇ ਲਗਾਏ ਗਏ ਪੌਦੇ
21 ਸਤੰਬਰ (ਰਾਜਦੀਪ ਜੋਸ਼ੀ) ਬਠਿੰਡਾ: ਦਬੇ ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਮਾਨਵਤਾ ਭਲਾਈ ਕਾਰਜਾਂ ਅਤੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਲੈ ਕੇ ਵੀ ਕਾਫੀ ਚਿੰਤਤ ਅਤੇ ਸੁਹਿਰਦ ਹੈ। ਪਿਛਲੇ ਲੰਬੇ ਸਮੇਂ ਤੋਂ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਪੰਚਾਇਤਘਰਾ ,ਪਾਰਕਾਂ, ਸਕੂਲਾਂ ਕਾਲਜਾਂ ਅਤੇ ਹੋਰ ਸਾਂਝੀਆਂ ਥਾਵਾਂ ਤੇ ਨਾ ਸਿਰਫ ਰੁੱਖ ਲਗਾ ਰਿਹਾ ਹੈ ਬਲਕਿ ਉਹਨਾਂ ਦੀ ਜਥਾ ਸੰਭਵ ਸੰਭਾਲ ਵੀ ਕਰਦਾ ਆ ਰਿਹਾ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਸੰਗਤ-ਗੁਰਥੜੀ ਲਿੰਕ ਰੋਡ ‘ਤੇ ਸਥਿਤ ਗਿਆਨ ਜਯੋਤੀ ਗਰ੍ਲਜ਼ ਕਾਲਜ ਸੰਗਤ (ਬਠਿੰਡਾ) ਵਿਖੇ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਵੱਲੋਂ ਪੌਦੇ ਲਗਾਏ ਗਏ ਅਤੇ ਨੈਤਿਕ ਕਦਰਾਂ-ਕੀਮਤਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ।ਸੈਮੀਨਾਰ ਦੇ ਆਰੰਭ ਵਿਚ ਕੁਲਵਿੰਦਰ ਚਾਨੀ ਵੱਲੋਂ ਪਹੁੰਚੇ ਮਹਿਮਾਨਾਂ ਨੂੰ ਸਵਾਗਤੀ ਸ਼ਬਦ ਉਪਰੰਤ ਵਿਦਿਆਰਥੀਆਂ ਨਾਲ ਉਹਨਾਂ ਦੀ ਜਾਣ-ਪਹਿਚਾਣ ਕਰਵਾਈ ਗਈ।ਸੈਮੀਨਾਰ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਪ੍ਰੈੱਸ ਕਲੱਬ ਦੇ ਸਰਪ੍ਰਸਤ ਅਤੇ ਉਘੇ ਲੇਖਕ ਜਸਕਰਨ ਸਿੰਘ ਸਿਵੀਆਂ ਵੱਲੋਂ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ -ਕੀਮਤਾਂ ਸਬੰਧੀ ਭਾਸ਼ਣ ਦਿੱਤਾ ਗਿਆ।ਭਾਸਣ ਤੋਂ ਉਪਰੰਤ ਕਲੱਬ ਮੈਂਬਰਾਂ ਵੱਲੋਂ ਪ੍ਰਿੰਸੀਪਲ ਰਮਨਦੀਪ ਕੌਰ ਦੀ ਮੌਜੂਦਗੀ ਵਿਚ ਕਾਲਜ ਕੈੰਪਸ ਵਿਖੇ ਕਲੱਬ ਮੈਂਬਰਾਂ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਸਾਹਿਤਕ ਅਤੇ ਸਭਿਆਚਾਰਕ ਕਾਲਜ ਸਮੂਹ ਵਾਰਿਸ ਸ਼ਾਹ, ਸ਼ਿਵ ਕੁਮਾਰ ਬਟਾਲਵੀ ,ਅੰਮ੍ਰਿਤਾ ਪ੍ਰੀਤਮ ਅਤੇ ਦਲੀਪ ਕੌਰ ਟਿਵਾਣਾ (ਸਾਰੇ ਵਿਭਾਗ)ਵੱਲੋਂ ਆਪਣੇ ਇੰਚਾਰਜਾਂ ਨਾਲ ਪੌਦੇ ਲਗਾਏ।ਅੰਤ ਧਰਮਵੀਰ ਸਿੰਘ ਚੱਠਾ ਨੇ ਆਏ ਮਹਿਮਾਨਾਂ ਦਾ ਕਾਲਜ ਦੇ ਪ੍ਰਿੰਸੀਪਲ ਅਤੇ ਚੇਅਰਮੈਨ ਅਮਿਤ ਗੁਪਤਾ ਵੱਲੋਂ ਧੰਨਵਾਦ ਕੀਤ ਅਤੇ ਪ੍ਰਿੰਸੀਪਲ ਰਮਨਦੀਪ ਕੌਰ ਵੱਲੋਂ ਕਲੱਬ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਕਲੱਬ ਮੈਬਰਾਂ ਨੇ ਵੀ ਇਸ ਸਹਿਯੋਗ ਲਈ ਸਮੂਬ ਕਾਲਜ ਸਟਾਫ਼ ਅਤੇ ਚੇਅਰਮੈਨ ਸਾਹਿਬ ਦਾ ਧੰਨਵਾਦ ਕੀਤਾ।ਇਸ ਸਮੁੱਚੇ ਸਮਾਗਮ ਨੂੰ ਸਿਰੇ ਚਾੜਨ ਲਈ ਧਰਮਵੀਰ ਸਿੰਘ ਚੱਠਾ ਅਤੇ ਮੈਡਮ ਅਮ੍ਰਿਤਪਾਲ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ।ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਜੀਤ ਚੌਹਾਨ, ਜਨਰਲ ਸਕੱਤਰ ਸੁਰਿੰਦਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਚਹਿਲ, ਖਜਾਨਚੀ ਰਾਜਦੀਪ ਜੋਸ਼ੀ , ਕੁਲਵੰਤ ਸਿੰਘ ਦਿਉਣ ਆਦਿ ਤੋਂ ਇਲਾਵਾ ਕਾਲਜ ਸਟਾਫ਼ ਦੇ ਕਰਮਜੀਤ ਕੌਰ, ਜਸਵੀਰ ਕੌਰ, ਨੈਨਸੀ, ਮਨਦੀਪ ਕੌਰ ,ਹਰਪ੍ਰੀਤ ਕੌਰ, ਜਸਲੀਨ ਕੌਰ ,ਕੁਲਵੀਰ ਕੌਰ,ਅਮਨਦੀਪ ਕੌਰ ਅਤੇ ਮਨਦੀਪ ਸਿੰਘ ਹਾਜ਼ਿਰ ਸਨ।