ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਨਾਬਾਰਡ ਵੱਲੋਂ ਤਿਆਰ ਸੰਭਾਵਿਤ ਕਰਜ਼ਾ ਯੋਜਨਾ ਰਿਲੀਜ਼
26 ਦਸੰਬਰ (ਗਗਨਦੀਪ ਸਿੰਘ) ਬਰਨਾਲਾ: ਨਾਬਾਰਡ ਵੱਲੋਂ ਆਗਾਮੀ ਵਿੱਤੀ ਵਰ੍ਹੇ 2024-25ਲਈ ਬਰਨਾਲਾ ਦੇ ਬੈਕਾਂ ਨੂੰ ਕਰਜ਼ਾ ਮੁਹੱਈਆ ਕਰਨ ਵਾਸਤੇ 6023 ਰੁ ਕਰੋੜ ਵੱਧ ਕਰਜ਼ ਰਕਮ ਦੇਣ ਦਾ ਟੀਚਾ ਮਿੱਥਿਆ ਹੈ। ਇਨ੍ਹਾਂ ਵਿਚੋਂ 4158 ਰੁ ਕਰੋੜ ਖੇਤੀਬਾੜੀ ਅਤੇ ਸਬੰਧਿਤ ਖੇਤਰ, 604 ਰੁ ਕਰੋੜ ਐਮ. ਐੱਸ. ਐਮ. ਏ ਖੇਤਰ ਅਤੇ ਬਾਕੀ ਸੈਕਟਰਾਂ ਲਈ 1258 ਰੁ ਕਰੋੜ ਕਰਜ਼ੇ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਬੁਲਾਈ ਗਈ ਬੈਠਕ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਬਰਨਾਲਾ ਸ਼੍ਰੀ ਸਤਵੰਤ ਸਿੰਘ ਨੇ ਸ ਗੱਲ ਦਾ ਪ੍ਰਗਟਾਵਾ ਲੀਡ ਬੈਂਕ ਬਰਨਾਲਾ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਨਾਬਾਰਡ ਵੱਲੋਂ ਜ਼ਿਲ੍ਹੇ ਦੀਆਂ ਕਾਰੋਬਾਰੀ ਸੰਸਥਾਵਾਂ ਅਤੇ ਬੈਂਕਾਂ ਦੀ ਪ੍ਰਗਤੀ ਦੇ ਆਧਾਰ ’ਤੇ ਸੰਭਾਵਿਤ ਕਰਜ਼ਾ ਯੋਜਨਾ ਤਿਆਰ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਡਿਜੀਟਲ ਪ੍ਰਣਾਲੀ ਰਾਹੀਂ ਵੱਧ ਦੇ ਲੈਣ ਦੇਣ ਨੂੰ ਵੇਖ ਦੇ ਹੋਏ ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਇਸ ਬਾਰੇ ਪੂਰਨ ਰੂਪ ਚ ਜਾਣਕਾਰੀ ਦਿੱਤੀ ਜਾਵੇ। ਸਬੰਧਿਤ ਬੈਂਕਾਂ ਨੂੰ ਹਿਦਾਇਤ ਕੀਤੀ ਗਈ ਮਹਿਲ ਕਲਾਂ ਅਤੇ ਸਹਿਣਾ ਵਿਖੇ ਵਿੱਤੀ ਸਾਖਰਤਾ ਕਲੱਬ ਸਥਾਪਤ ਕੀਤੇ ਜਾਣ ਅਤੇ ਲੋਕਾਂ ਨੂੰ ਵੱਧ ਦੇ ਡਿਜਿਟਲ ਯੁੱਗ ਵਿੱਚ ਸੁਰੱਖਿਅਤ ਲੈਣ ਦੇਣ ਬਾਰੇ ਦੱਸਿਆ ਜਾਵੇ।
ਉਨ੍ਹਾਂ ਕਿਹਾ ਕਿ ਬੈਂਕ ਅਧਿਕਾਰੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਾਉਣਾ ਯਕੀਨੀ ਬਣਾਉਣ। ਉਨ੍ਹਾਂ ਬੈਂਕਾਂ ਦੀਆਂ ਸਰਕਾਰੀ ਸਕੀਮਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਅਤੇ ਇਮਾਨਦਾਰੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਕਰਦੇ ਹੋਏ ਬੈਂਕ ਦੇ ਕੰਮ-ਕਾਜ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੀ ਸਹਾਇਤਾ ਕਰਨ ’ਤੇ ਜ਼ੋਰ ਦਿੱਤਾ ਤਾਂ ਜੋ ਉਹ ਆਪਣਾ ਕਾਰੋਬਾਰ ਸ਼ੁਰੂ ਕਰਕੇ ਜੀਵਨ ਪੱਧਰ ਉੱਚਾ ਕਰ ਸਕਣ।
ਇਸ ਬੈਠਕ ਦੌਰਾਨ ਆਰ. ਬੀ. ਆਈ ਤੋਂ ਮੰਜੀਤ ਸਿੰਘ, ਨਾਬਾਰਡ ਤੋਂ ਗੁਰਪ੍ਰੀਤ ਸਿੰਘ, ਆਰ ਸੇਟੀ ਤੋਂ ਚਰਸਜੀਤ ਸਿੰਘ, ਡੀ. ਐੱਸ. ਪੀ ਕੁਲਵੰਤ ਸਿੰਘ, ਐੱਲ. ਡੀ. ਐਮ ਅੰਬੂਜ ਕੁਮਾਰ, ਡਿਪਟੀ ਡਾਇਰੈਕਟਰ ਮੱਛੀ ਪਾਲਣ ਬ੍ਰਿਜ ਭੂਸ਼ਣ ਆਦਿ ਲੋਕ ਹਾਜ਼ਰ ਸਨ।