ਜੇਤੂ ਭਾਗੀਦਾਰਾਂ ਲਈ ਰਾਜ ਅਤੇ ਕੌਮੀ ਪੱਧਰ ਦੇ ਮੁਕਾਬਲਿਆਂ ਚ ਭਾਗ ਲੈਣ ਦਾ ਮਿਲੇਗਾ ਸੁਨਹਿਰੀ ਮੌਕਾ
ਮਾਨਸਾ 21 ਨਵੰਬਰ (ਨਾਨਕ ਸਿੰਘ ਖੁਰਮੀ) :ਨਹਿਰੂ ਯੁਵਾ ਕੇਂਦਰ ਮਾਨਸਾ ਵੱਲ੍ਹੋਂ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਪੱਧਰ ਦਾ ਯੁਵਾ ਉਤਸਵ 29 ਨਵੰਬਰ ਨੂੰ ਮਾਈ ਭਾਗੋ ਗਰੁੱਪ ਆਫ਼ ਇੰਸਟੀਚਿਊਟਸ, ਰੱਲਾ (ਮਾਨਸਾ) ਵਿਖੇ ਮਨਾਇਆਂ ਜਾ ਰਿਹਾ ਹੈ,ਜਿਸ ਦੌਰਾਨ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਕਲਾਕਾਰਾਂ ਨੂੰ ਨਕਦ ਇਨਾਮਾਂ,ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ, ਨਾਲ ਹੀ ਮੋਹਰੀ ਸਥਾਨ ਹਾਸਲ ਕਰਨ ਵਾਲੇ ਭਾਗੀਦਾਰ ਰਾਜ,ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈ ਸਕਣਗੇ।
ਜ਼ਿਲ੍ਹਾ ਯੂਥ ਅਫ਼ਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ‘ਤੇ ਸਾਇੰਸ ਮੇਲਾ (ਮੁਕਾਬਲਾ ਈਵੈਂਟ- ਇਕੱਲਾ) ਪਹਿਲੇ ਸਥਾਨ ‘ਤੇ ਰਹਿਣ ਵਾਲੇ ਭਾਗੀਦਾਰਾਂ ਨੂੰ 3000 ਰੁਪਏ, ਦੂਜੇ ਸਥਾਨ ਲਈ 2000 ਰੁਪਏ, ਤੀਜੇ ਸਥਾਨ ਲਈ 1500 ਰੁਪਏ।
ਸਾਇੰਸ ਮੇਲਾ (ਮੁਕਾਬਲਾ ਈਵੈਂਟ- ਗਰੁੱਪ) ਪਹਿਲੇ ਸਥਾਨ ‘ਤੇ ਰਹਿਣ ਵਾਲੇ ਭਾਗੀਦਾਰਾਂ ਨੂੰ 7000 ਰੁਪਏ, ਦੂਜੇ ਸਥਾਨ ਲਈ 5000 ਰੁਪਏ, ਤੀਜੇ ਸਥਾਨ ਲਈ 3000 ਰੁਪਏ ।
ਯੁਵਾ ਪੇਂਟਿੰਗ, ਯੁਵਾ ਲੇਖਕ (ਕਵਿਤਾ),ਯੁਵਾ ਮੋਬਾਈਲ ਫੋਟੋਗ੍ਰਾਫੀ ਦੇ ਮੁਕਾਬਲੇ ਦੌਰਾਨ ਪਹਿਲੇ ਸਥਾਨ ‘ਤੇ ਰਹਿਣ ਵਾਲੇ ਭਾਗੀਦਾਰਾਂ ਨੂੰ 2500 ਰੁਪਏ, ਦੂਜੇ ਸਥਾਨ ਲਈ 1500 ਰੁਪਏ, ਤੀਜੇ ਸਥਾਨ ਲਈ 1000 ਰੁਪਏ ਦੇ ਨਗਦ ਇਨਾਮ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੁਕਾਬਲੇ ਦੌਰਾਨ ਪਹਿਲਾ, ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਭਾਗੀਦਾਰ ਸਟੇਟ ਪੱਧਰੀ ਮੁਕਾਬਲਿਆਂ ਚ ਭਾਗ ਲੈਣ ਦੇ ਯੋਗ ਹੋਣਗੇ।
ਇਸ ਤੋਂ ਇਲਾਵਾ ਭਾਸ਼ਣ ਮੁਕਾਬਲੇ ਚ ਪਹਿਲੇ ਸਥਾਨ ਲਈ 5000 ਰੁਪਏ, ਦੂਜੇ ਸਥਾਨ ਲਈ 2500 ਰੁਪਏ, ਤੀਜੇ ਸਥਾਨ ਲਈ 1500 ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਅਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਾ ਭਾਗੀਦਾਰ ਸਟੇਟ ਪੱਧਰੀ ਮੁਕਾਬਲੇ ਵਿੱਚ ਭਾਗ ਲਵੇਗਾ। ਇਸ ਮੌਕੇ ਗਿੱਧਾ, ਭੰਗੜਾ(ਲੋਕ ਨਾਚ) ਮੁਕਾਬਲੇ ਚ ਪਹਿਲੇ ਤਿੰਨ ਸਥਾਨਾਂ ਲਈ 7000,5000,300 ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਅਤੇ ਪਹਿਲੇ ਸਥਾਨ ਤੇ ਰਹਿਣ ਵਾਲੀ ਟੀਮ ਸਟੇਟ ਪੱਧਰੀ ਮੁਕਾਬਲਿਆਂ ਚ ਭਾਗ ਲਵੇਗੀ।
ਸਾਰੇ ਮੁਕਾਬਲਿਆਂ ਵਿੱਚ ਉਮਰ ਦੀ ਹੱਦ 15 ਤੋਂ 29 ਸਾਲ ਤੱਕ ਹੋਵੇਗੀ ਅਤੇ ਭਾਗੀਦਾਰ ਮਾਨਸਾ ਜ਼ਿਲ੍ਹੇ ਦਾ ਹੀ ਵਸਨੀਕ ਹੋਣਾ ਚਾਹੀਦਾ ਹੈ।