*ਜਨਤਾ ਫੌਗਿੰਗ ਸਪਰੇਅ ਕਰਨ ਦੌਰਾਨ ਘਰਾਂ ਆਦਿ ਦੇ ਦਰਵਾਜ਼ੇ ਰੱਖੇ ਖੁੱਲ੍ਹੇ
* ਫੌਗਿੰਗ ਮਸ਼ੀਨ ਚਲਾਉਣ ਦਾ ਸਮਾਂ ਸਵੇਰੇ 07:30 ਵਜੇ ਸ਼ੁਰੂ ਹੋਵੇਗਾ
* 15 ਮਈ ਤੋਂ 21 ਮਈ ਤੱਕ ਦਾ ਸ਼ਡਿਊਲਡ ਪ੍ਰੋਗਰਾਮ
14 ਮਈ (ਗਗਨਦੀਪ ਸਿੰਘ) ਬਠਿੰਡਾ: ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਹਿਰ ’ਚ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਫੌਗਿੰਗ ਸ਼ਡਿਊਲ ਜਾਰੀ ਕਰਦਿਆਂ ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਨੇ ਦੱਸਿਆ ਕਿ ਸ਼ਹਿਰ ਅੰਦਰ ਫੌਗਿੰਗ ਸਪਰੇਅ ਹੋਣ ਦੌਰਾਨ ਜਨਤਾ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਖੁੱਲੀਆਂ ਰੱਖਣ ਤਾਂ ਜੋ ਫੋਗਿੰਗ ਸਪਰੇਅ ਨਾਲ ਮੱਛਰਾਂ ਦਾ ਖਾਤਮਾ ਹੋ ਸਕੇ। ਉਨਾਂ ਦੱਸਿਆ ਕਿ ਸ਼ਹਿਰ ਅੰਦਰ ਹਰ ਰੋਜ਼ ਫੋਗਿੰਗ ਮਸ਼ੀਨ ਚਲਾਉਣ ਦਾ ਸਮਾਂ ਸਵੇਰੇ 07:30 ਵਜੇ ਤੋਂ ਸ਼ੁਰੂ ਹੋਵੇਗਾ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਮਈ ਨੂੰ ਚੰਦਸਰ ਬਸਤੀ, ਬੈਂਕ ਕਲੋਨੀ, ਨਾਰਥ ਅਸਟੇਟ ਅਤੇ ਲਾਲ ਕੁਆਟਰ, ਕਮਲਾ ਨਹਿਰੂ ਕਲੋਨੀ ਦਾ ਏਰੀਆਂ, ਭੱਟੀ ਰੋਡ ਦਾ ਖੱਬਾ ਪਾਸਾ ਅਤੇ ਗਨੇਸ਼ਾ ਬਸਤੀ, ਠਾਕੁਰ ਕਲੋਨੀ ਅਤੇ ਧੀਵਰ ਕਲੋਨੀ, ਅੰਬੇਦਕਰ ਨਗਰ ਦਾ ਏਰੀਆ, ਅਮਰੀਕ ਸਿੰਘ ਰੋਡ ਦਾ ਸੱਜਾ ਪਾਸਾ, ਸੁਭਾਸ਼ ਗਲੀ, ਨਹਿਰੂ ਗਲੀ ਆਦਿ ਅਹਾਤਾ ਨਿਆਜ਼ ਮੁਹੰਮਦ ਦਾ ਏਰੀਆ, ਨਵੀਂ ਬਸਤੀ ਗਲੀ ਨੰ: 1 ਤੋਂ 6 ਤੱਕ ਦਾ ਏਰੀਆ, ਬਿਰਲਾ ਮਿਲ ਕਲੋਨੀ, ਮਾਲਵੀਆਂ ਨਗਰ ਆਦਿ, ਅਰਜਨ ਨਗਰ, ਗੁਰੂਕਲ ਰੋਡ, ਗੋਪਾਲ ਨਗਰ, 80 ਫੁੱਟੀ ਰੋਡ ਅਤੇ ਰੋਡ ਦਾ ਸੱਜਾ ਪਾਸਾ, ਪਰਸਰਾਮ ਨਗਰ ਦਾ ਸੱਜਾ ਪਾਸਾ, ਜੋਗੀ ਨਗਰ, ਰਾਜੀਵ ਗਾਂਧੀ ਨਗਰ।
ਇਸੇ ਤਰ੍ਹਾਂ 16 ਮਈ ਨੂੰ ਮਿਉਂਸੀਪਲ ਕਲੋਨੀ, ਸੀਵਰੇਜ਼ ਬੋਰਡ ਦਫ਼ਤਰ, ਮਾਤਾ ਜੀ.ਵੀ.ਨਗਰ, ਹਜ਼ੂਰਾ ਕਪੂਰਾ ਕਲੋਨੀ ਗਲੀ ਨੰ:9, ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰ: 9 ਤੱਕ ਦਾ ਖੱਬਾ ਪਾਸਾ, ਰੋਜ਼ ਗਾਰਡਨ, ਜੋਗਰ ਪਾਰਕ, ਪੁਖਰਾਜ ਕਲੋਨੀ, ਮਿਨੋਚਾ ਕਲੋਨੀ, ਘਨੱਈਆ ਨਗਰ, ਵਾਲਮੀਕ ਬਸਤੀ, ਗੱਲੀ ਖੱਦਰ ਭੰਡਾਰ ਵਾਲੀ ਏਰੀਆ, ਆਦਰਸ਼ ਨਗਰ ਦਾ ਸੱਜਾ ਅਤੇ ਖੱਬਾ ਪਾਸਾ, ਮੰਦਰ ਕਲੋਨੀ, ਢਿਲੋਂ ਨਗਰ, ਐਨ.ਐਫ.ਐਲ ਕਲੋਨੀ, ਮਾਡਲ ਟਾਊਨ ਫੇਸ 3, ਬਾਬਾ ਫਰੀਦ ਨਗਰ, ਬਰਨਾਲਾ ਬਾਈਪਾਸ ਰੋਡ ਅਤੇ ਵਿਸ਼ਕਰਮਾ ਮਾਰਕੀਟ, ਪੋਲੀਟੈਕਨਿਕ ਕਾਲਜ।
ਇਸੇ ਤਰ੍ਹਾਂ 17 ਮਈ ਨੂੰ ਜੁਝਾਰ ਸਿੰਘ ਨਗਰ ਦਾ ਸੱਜਾ ਪਾਸਾ ਅਤੇ ਅਜੀਤ ਰੋਡ ਘੋੜੇ ਵਾਲਾ ਚੌਂਕ ਤੋਂ ਅੱਗੇ ਦਾ ਖੱਬਾ ਪਾਸੇ ਵਾਲਾ ਏਰੀਆ, ਗੁਰੂ ਤੇਗ ਬਹਾਦਰ ਨਗਰ ਅਤੇ ਪਰਿੰਦਾ ਰੋਡ ਦੀਆਂ ਗਲੀਆਂ, ਪ੍ਰਤਾਪ ਨਗਰ ਦਾ ਖੱਬਾ ਪਾਸਾ, ਬਚਿੱਤਰ ਸਿੰਘ ਗੁਰਦੁਆਰੇ ਦਾ ਏਰੀਆ, ਹਰਬੰਸ ਕਲੋਨੀ, ਐਸ.ਏ.ਐਸ ਨਗਰ, ਲਾਭ ਸਿੰਘ ਚੌਂਕ ਦਾ ਏਰੀਆ, ਹੰਸ ਨਗਰ, ਮਾਡਲ ਟਾਊਨ ਫੇਸ-2, ਬੇਅੰਤ ਨਗਰ, ਕੱਚਾ ਧੋਬੀਆਣਾ ਅਤੇ ਧੋਬੀਆਣਾ ਬਸਤੀ ਏਰੀਆ, ਸੁਰਖਪੀਰ ਰੋਡ ਅਤੇ ਮੁਲਤਾਨੀਆਂ ਰੋਡ ਦਾ ਸੱਜਾ ਪਾਸਾ, ਗੁਰੂ ਨਾਨਕ ਨਗਰ ਦੀਆਂ ਗਲੀਆਂ, ਮੁਲਤਾਨੀਆਂ ਰੋਡ ਮੇਨ ਸੜਕ, ਬੀੜਤਲਾ ਰੋਡ, ਸੁਭਾਸ ਬਸਤੀ।
ਇਸੇ ਤਰ੍ਹਾਂ 18 ਮਈ ਨੂੰ ਸਰਾਭਾ ਨਗਰ, ਹਰਪਾਲ ਨਗਰ, ਬਸੰਤ ਵਿਹਾਰ ਅਤੇ ਅਗਰਵਾਲ ਕਲੋਨੀ ਦਾ ਏਰੀਆ, ਅਮਰਪੁਰਾ ਬਸਤੀ, ਮਹਿਣਾ ਬਸਤੀ, ਬੰਗੀ ਨਗਰ, ਊਧਮ ਸਿੰਘ ਨਗਰ ਅਤੇ ਗਣਪਤੀ ਇੰਨਕਲੇਵ, ਮਾਡਲ ਟਾਊਨ ਫੇਜ-1, ਰੇਡੀਓ ਕਲੋਨੀ, ਹਰਬੰਸ ਨਗਰ, ਸੰਤ ਨਗਰ ਇੰਡਸਟਰੀਅਲ ਏਰੀਆਂ, ਮਤੀ ਦਾਸ ਨਗਰ, ਆਲਮ ਬਸਤੀ, ਦੂਬੇ ਕਲੋਨੀ, ਪਰਸਰਾਮ ਨਗਰ ਦਾ ਖੱਬਾ ਪਾਸਾ ਅਤੇ ਪ੍ਰਤਾਪ ਨਗਰ ਦਾ ਸੱਜਾ ਪਾਸਾ।
ਇਸੇ ਤਰ੍ਹਾਂ 19 ਮਈ ਨੂੰ ਨਿਊ ਸ਼ਕਤੀ ਨਗਰ, ਵਿਸ਼ਾਲ ਨਗਰ ਫੇਸ 1,2,3, ਪੰਚਵਟੀ ਨਗਰ, ਗਰੀਨ ਐਵਨਿਊ ਅਤੇ ਟੈਗੋਰ ਨਗਰ, ਸੰਜੇ ਨਗਰ ਅਤੇ ਆਵਾ ਬਸਤੀ, ਕਾਲਾ ਸਿੰਘ ਸਿੱਧੂ ਕਲੋਨੀ ਨੇੜੇ ਦਾਣਾ ਮੰਡੀ, ਰਾਮਬਾਗ ਰੋਡ ਤੇ 80 ਫੁੱਟੀ ਰੋਡ ਦਾ ਏਰੀਆ, ਸੰਗੂਆਣਾ ਬਸਤੀ, ਨਰੂਆਣਾ ਰੋਡ ਦੀਆਂ ਖੱਬੇ ਪਾਸੇ ਦੀਆਂ ਗਲੀਆਂ, ਸ਼ਹੀਦ ਭਗਤ ਸਿੰਘ ਨਗਰ, ਦਸਮੇਸ਼ ਨਗਰ, ਪ੍ਰਤਾਪ ਢਿਲੋਂ ਬਸਤੀ ਪੀਪੀਆਂ ਵਾਲੀ ਗਲੀ, ਥਰਮਲ ਕੱਚੀ ਕਲੋਨੀ, ਖੇਤਾ ਸਿੰਘ ਬਸਤੀ ਅਤੇ ਹਰਦੇਵ ਨਗਰ, ਕੋਠੇ ਕਾਮੇ ਕੇ, ਜਨਤਾ ਨਗਰ।
ਇਸੇ ਤਰ੍ਹਾਂ 20 ਮਈ ਨੂੰ ਭਾਗੂ ਰੋਡ ਅਤੇ ਨਾਲ ਲੱਗਦੀਆਂ ਗਲੀਆਂ, ਸਿਵਲ ਲਾਈਨ, ਸ਼ਾਤ ਨਗਰ ਦਾ ਏਰੀਆ ਤੇ ਧੋਬੀਆਣਾ ਰੋਡ ਦਾ ਸੱਜਾ ਪਾਸੇ ਦਾ ਏਰੀਆ, ਪੁਲਿਸ ਲਾਈਨ, ਪਰਜਾਪਤ ਕਲੋਨੀ, ਆਜ਼ਾਦ ਨਗਰ, ਸ਼ਿਵ ਕਲੋਨੀ, ਸਰਾਭਾ ਨਗਰ ਦਾ ਖੱਬਾ ਪਾਸਾ ਅਤੇ ਬਰਾੜ ਬੰਧੂ ਵਾਲਾ ਏਰੀਆ, ਥਰਮਲ ਕਲੋਨੀ, ਜੋਗਾਨੰਦ ਰੋਡ ਦਾ ਏਰੀਆ ਕੋਠੇ ਅਮਰਪੁਰਾ ਅਤੇ ਨਾਲ ਦੇ ਕੋਠੇ ਹਾਕਮ ਸਿੰਘ, ਗੁਰੂ ਕੀ ਨਗਰੀ, ਵੂਮੈਨ ਹੋਸਟਲ, ਸਿਵਲ ਹਸਪਤਾਲ ਹਾਜ਼ੀਰਤਨ ਲਿੰਕ ਰੋਡ, ਹਾਊਸ ਕਲੋਨੀ ਏਰੀਆਂ, ਰੀਜਨਲ ਸੈਂਟਰ ਹਾਜੀ ਰਤਨ ਗੁਰਦੁਆਰਾ ਅਤੇ ਦਰਗਾਹ।
ਇਸੇ ਤਰ੍ਹਾਂ 21 ਮਈ ਨੂੰ ਫਾਇਰ ਬ੍ਰਿਗੇਡ, ਮਾਲ ਰੋਡ ਸਟੇਸ਼ਨ ਤੋਂ ਤਾਰ ਬਜ਼ਾਰ, ਸਿਰਕੀ ਬਜ਼ਾਰ, ਪੁਰਾਣਾ ਥਾਣਾ ਕਿਲ੍ਹਾ ਰੋਡ ਹੁੰਦੇ ਹੋਏ ਫਾਇਰ ਬ੍ਰਿਗੇਡ ਤੱਕ ਦਾ ਅੰਦਰਲਾ ਏਰੀਆ, ਸਾਰੀਆਂ ਰੇਲਵੇ ਕਲੋਨੀਆ, ਪੁਲਿਸ ਕੁਆਟਰ, ਹਰੀ ਨਗਰ, ਪ੍ਰੀਤ ਨਗਰ ਅਤੇ ਲਾਲ ਸਿੰਘ ਬਸਤੀ ਦਾ ਸਾਰਾ ਏਰੀਆ ਦੋਨੋਂ ਸਾਈਡਾਂ, ਅਹਾਤਾ ਮਧੋਕਪੁਰਾ ਤੇ ਮੱਛੀ ਮਾਰਕੀਟ ਦਾ ਏਰੀਆ, ਅਹਾਤਾ ਸਿਕੰਦਰਪੁਰਾ, ਵੀਰ ਕਲੋਨੀ ਅਤੇ ਨਾਮਦੇਵ ਨਗਰ ਦਾ ਏਰੀਆ, ਆਰਿਆ ਨਗਰ, ਸ਼ਕਤੀ ਨਗਰ।