08 ਜਨਵਰੀ (ਗਗਨਦੀਪ ਸਿੰਘ) ਫੂਲ ਟਾਊਨ: ਬੀਤੇ ਦਿਨੀਂ ਮਿਤੀ 06 ਜਨਵਰੀ 2024 ਨੂੰ ਸਾਹਿਬ ਏ ਕਮਾਲ, ਬਾਦਸ਼ਾਹ ਦਰਵੇਸ਼, ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿੱਥੇ ਵੱਖ-ਵੱਖ ਥਾਵਾਂ ਉੱਤੇ ਨਗਰ ਕੀਰਤਨ ਸਜਾਏ ਗਏ, ਉੱਥੇ ਹੀ ਅੱਜ ਗੁਰੂਦਵਾਰਾ ਸ਼੍ਰੀ ਅਕਾਲਗੜ੍ਹ ਸਾਹਿਬ, ਫੂਲ ਟਾਊਨ ਜ਼ਿਲ੍ਹਾ ਬਠਿੰਡਾ ਵਿਖੇ ਵੀ ਨਗਰ ਕੀਰਤਨ ਸਜਾਏ ਗਏ। ਨਗਰ ਕੀਰਤਨ ਦੌਰਾਨ ਪਿੰਡ ਵਿਖੇ ਸਮਾਜ ਸੇਵਾ ਉੱਤੇ 24 ਘੰਟੇ ਪੈਰਾ ਦੇ ਰਹੀ ਸੰਸਥਾ ਮਾਨਵ ਸਹਾਰਾ ਕਲੱਬ ਰਜਿ: ਫੂਲ ਟਾਊਨ ਨੇ ਸ਼ਿਰਕਤ ਕਰਦਿਆਂ ਪੰਜ ਪਿਆਰਿਆਂ ਨੂੰ ਸਰੋਪਾ ਪਾਉਣ ਦੀ ਰਸਮ ਸਮੇਤ ਰੁਮਾਲਾ ਸਾਹਿਬ ਭੇਂਟ ਕੀਤਾ ਅਤੇ ੳੇੇੁਸ ਆਕਾਲ ਪੁਰਖ਼ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਭ ਨੂੰ ਜੀ ਆਇਆਂ ਆਖਦਿਆਂ ਵਧਾਈਆਂ ਦਿੱਤੀਆਂ। ਇਸ ਮੌਕੇ ਮਾਨਵ ਸਹਾਰਾ ਕਲੱਬ ਦੇ ਪ੍ਰਧਾਨ ਪਲਵਿੰਦਰ ਸਿੰਘ ਮੱਖਣ, ਜਨਰਲ ਸਕੱਤਰ ਡਾ. ਹਰਵਿੰਦਰ ਸਿੰਘ, ਸਹਾਇਕ ਖਜ਼ਾਨਚੀ ਇੰਦਰਜੀਤ ਸਿੰਘ, ਸਲਾਹਕਾਰ ਕ੍ਰਿਸ਼ਨ ਚੰਦ ਜੈਨ (ਐਡਵੋਕੇਟ), ਪ੍ਰੈੱਸ ਸਕੱਤਰ ਸਾਹਿਤਕਾਰ ਤੇ ਪੱਤਰਕਾਰ ਗਗਨਦੀਪ ਸਿੰਘ ਉਰਫ਼ ਗਗਨ ਫੂਲ, ਡਾ. ਇਕਬਾਲ ਸਿੰਘ, ਡਾ. ਕੌਰ ਸਿੰਘ, ਦਿਲਦਾਰ ਸਿੰਘ ਫ਼ੌਜੀ, ਕਰਮ ਸਿੰਘ ਟੇਲਰ, ਤਰਸੇਮ ਸਿੰਘ ਸੇਮਾ, ਐਂਬੂਲੈਂਸ ਡਰਾਇਵਰ ਗੁਰਪ੍ਰੀਤ ਸਿੰਘ ਸਮੇਤ ਸਮੁੱਚੀ ਟੀਮ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰ ਹਾਜ਼ਿਰ ਸੀ।