ਲੇਖ ਲਿਖਾ ਕੇ ਆਵਣ ਧੀਆਂ
ਭਾਗ ਘਰਾਂ ਨੂੰ ਲਾਵਣ ਧੀਆਂ
ਸੁੰਨ ਮਸੁੰਨਾ ਲੱਗਦਾ ਵਿਹੜਾ
ਸਹੁਰੇ ਘਰ ਜਦ ਜਾਵਣ ਧੀਆਂ
ਦੋ – ਦੋ ਘਰਾਂ ਦੀ ਜਿੰਮੇਵਾਰੀ
ਜੀਤ ਇਹ ਖ਼ੂਬ ਨਿਭਾਵਣ ਧੀਆਂ
ਪੇਕੇ, ਸਹੁਰੇ ਹਰ ਰਿਸ਼ਤੇ ਦੀ
ਪੂਰੀ ਲਾਜ ਪੁਗਾਵਣ ਧੀਆਂ
ਵੱਡੇ – ਨਿੱਕੇ ਹਰ ਰਿਸ਼ਤੇ ਦੀ
ਸਭ ਦੀ ਖ਼ੈਰ ਮਨਾਵਣ ਧੀਆਂ
ਤੀਆਂ ਅਤੇ ਵਿਆਹਾਂ ਮੌਕੇ
ਪੂਰੇ ਰੰਗ ਜਮਾਵਣ ਧੀਆਂ
ਫੁੱਲਾਂ ਵਾਂਗੂੰ ਖਿੜ – ਖਿੜ ਹੱਸਣ
ਵਰਦੀਆਂ ਵਾਂਗੂੰ ਸਾਵਣ ਧੀਆਂ
ਬਲਜੀਤ ਕੌਰ
ਸ਼੍ਰੀ ਅੰਮ੍ਰਿਤਸਰ ਸਹਿਬ