ਸੰਗਤਾਂ ਨੇ ਮਾਣਿਆ ਅੰਮ੍ਰਿਤਬਾਣੀ ਦੇ ਕੀਰਤਨ ਦਾ ਆਨੰਦ
28 ਦਸੰਬਰ (ਸੋਨੂੰ ਕਟਾਰੀਆ) ਬੁਢਲਾਡਾ : ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਚਰਨ ਛੋਹ ਗੰਗਾ ਇਤਿਹਾਸਕ ਧਰਤੀ ਬੋਹਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਯਾਦ ਕਰਦਿਆਂ ਅਤੇ ਹਰ ਮਹੀਨੇ ਦੀ ਤਰ੍ਹਾਂ ਪੂਰਨਮਾਸ਼ੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਸ ਵਿਚ ਵੱਖ ਵੱਖ ਕੀਰਤਨੀ ਮੰਡਲੀਆਂ ਵਲੋਂ ਹਾਜ਼ਰੀ ਭਰੀ ਗਈ। ਇਸ ਮੌਕੇ ‘ਤੇ ਬੇਗਮਪੁਰਾ ਭਜਨ ਮੰਡਲੀ ਦੇ ਪ੍ਰਚਾਰਕ ਭਾਈ ਪ੍ਰੀਤ ਰਵਿਦਾਸੀਆ ਜੀ ਅਤੇ ਬਾਬਾ ਮੰਗਲ ਦਾਸ ਪਿੰਡ ਸੇਰਖਾਂ ਜੀ ਨੇ ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੇ ਪਹਿਰਾ ਦੇਣ ਦੀ ਗੱਲ ਆਖੀ ਉਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਯਾਦ ਕਰਦਿਆਂ ਉਹਨਾਂ ਦੇ ਇਤਿਹਾਸ ਨਾਲ ਜੋੜਿਆ ਗਿਆ। ਇਸ ਪੂਰਨਮਾਸ਼ੀ ਦੇ ਦਿਹਾੜੇ ਤੇ
ਬਹੁਜਨ ਸਮਾਜ ਪਾਰਟੀ ਦੇ ਆਗੂ ਕੁਲਦੀਪ ਸਿੰਘ ਸਰਦੂਲਗੜ੍ਹ ਜੀ ਨੇ ਹਾਜ਼ਰੀ ਭਰਦੇ ਹੋਏ ਸਾਹਿਬਜਾਦਿਆ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ ਵਰਗੀ ਬੇਮਿਸਾਲ ਕੁਰਬਾਨੀ ਹੋਰ ਕਿਧਰੇ ਵੀ ਦੇਖਣ ਜਾਂ ਸੁਨਣ ਨੂੰ ਨਹੀਂ ਮਿਲਦੀ ਅਤੇ ਉਨ੍ਹਾਂ ਵਲੋਂ ਸਰਦੂਲਗੜ੍ਹ ਵਿਖੇ 3 ਜਨਵਰੀ ਨੂੰ ਹੋ ਰਹੇ ਮਹਾਨ ਸੰਤ ਸੰਮੇਲਨ ਦੇ ਪੱਤਰ ਵੱਖ ਵੱਖ ਪਿੰਡਾਂ ਤੋਂ ਆਈਆ ਸੰਗਤਾਂ ਵੱਲੋਂ ਪੂਰਨਮਾਸ਼ੀ ਦੇ ਦਿਹਾੜੇ ਤੇ ਪੂਰਨ ਸਹਿਯੋਗ ਦਿੱਤਾ ਗਿਆ। ਅੰਤ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਖਸ਼ਿਸ਼ ਆਰਤੀ ਕੀਤੀ ਗਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ ਅਤੇ ਆਈਆ ਹੋਈਆ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅਮਨ ਬੋਹਾ, ਬਲਵਿੰਦਰ ਬੋਹਾ, ਅੰਮ੍ਰਿਤਪਾਲ ਵਰੇ,ਕੁਲਦੀਪ ਹਰਿਊ, ਭੋਲਾ ਵਰ੍ਹੇ, ਪ੍ਰਧਾਨ ਜੱਗਾ ਸਰਪੰਚ, ਸੁਰਜਨ ਬੋਹਾ, ਪੱਪੂ ਬੋਹਾ, ਕਰਮਜੀਤ ਫੋਜੀ ਬੋਹਾ, ਜੀਤ ਸਿੰਘ, ਕੁਲਵੰਤ ਸਿੰਘ, ਰਾਜਪਾਲ ਧਰਮਪੁਰਾ, ਕਸ਼ਮੀਰ ਨੰਗਲ, ਮੱਖਣ ਮੱਲ ਸਿੰਘ ਵਾਲਾ, ਸਰੂਪ ਛੀਨਾ, ਸੇਰ ਸਿੰਘ ਬੁਢਲਾਡਾ, ਮੱਘਰ ਸਿੰਘ, ਮਿੱਠੂ ਸਿੰਘ, ਡਾ : ਗ਼ਮਦੂਰ ਸਿੰਘ, ਡੀ. ਸੀ. ਚੋਪੜਾ, ਕੁਲਦੀਪ ਰਤੀਆ ਆਦਿ ਹਾਜ਼ਰ ਸਨ