13 ਅਪ੍ਰੈਲ (ਰਵਿੰਦਰ ਸਿੰਘ ਖਿਆਲਾ) ਮਾਨਸਾ: ਪੰਜਾਬੀ ਸਾਹਿਤ ਕਲਾ ਮੰਚ ਰਜਿਸਟਰਡ ਮਾਨਸਾ ਵੱਲੋਂ ਦੂਜਾ ਕਵੀ ਸੰਮੇਲਨ 5 ਮਈ ਨੂੰ ਹਿਮਾਂਸ਼ੂ ਆਈਲੈਟ ਸੈਂਟਰ ਬੁਢਲਾਡਾ ਵਿਖੇ ਕਰਵਾਇਆ ਜਾ ਰਿਹਾ ਹੈ ਪਹਿਲੇ ਕਵੀ ਸੰਮੇਲਨ ਦੀ ਸਫਲਤਾ ਤੋਂ ਬਾਅਦ ਨਵੇਂ ਕਵੀਆਂ ਦੇ ਉਭਾਰ ਲਈ ਇਹ ਵਿਸ਼ੇਸ਼ ਉਪਰਾਲਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਮੰਚ ਦੇ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਮਾਂ ਬੋਲੀ ਨੂੰ ਸਮਰਪਿਤ ਇਸ ਕਵੀ ਸੰਮੇਲਨ ਦਾ ਮਕਸਦ ਨਵੇਂ ਕਵੀਆਂ ਦਾ ਉਭਾਰ ਕਰਨਾ ਹੈ।
ਮੰਚ ਦੇ ਉਪ ਪ੍ਰਧਾਨ ਰਜਿੰਦਰ ਮੋਨੀ ਵਰਮਾ ਨੇ ਕਿਹਾ ਕਿ ਇਸ ਕਵੀ ਸੰਮੇਲਨ ਵਿੱਚ 11 ਨਵੇਂ ਕਵੀ ਭਾਗ ਲੈਣਗੇ ਜਿਹੜੇ ਆਪਣੀਆਂ ਕਵਿਤਾਵਾਂ ਰਾਹੀਂ ਸਰੋਤਿਆਂ ਨੂੰ ਕਵਿਤਾ ਜਿਹੇ ਸੰਜੀਦਾ ਵਿਸ਼ੇ ਨਾਲ ਜੋੜਨ ਦੀ ਕੋਸ਼ਿਸ਼ ਕਰਨਗੇ।
ਮੰਚ ਦੇ ਜਨਰਲ ਸਕੱਤਰ ਗੁਰਜੰਟ ਸਿੰਘ ਬੱਛੂਆਣਾ, ਹਿਮਾਂਸ਼ੂ ਆਈਲੈਟਸ ਸੈਂਟਰ ਦੇ ਡਾਇਰੈਕਟਰ ਹਿਮਾਂਸ਼ੂ,ਬਾਲਾ ਜੀ ਬੁੱਕ ਡੀਪੂ ਦੇ ਹਿਮਾਂਸ਼ੂ ਗੋਇਲ ਬੁਢਲਾਡਾ, ਸੁਭਾਸ਼ ਹੈਂਡਲੂਮ ਬੁਡਲਾਡਾ ਦੇ ਸੁਭਾਸ਼ ਗੋਇਲ ਨੇ ਦੱਸਿਆ ਕਿ ਮੰਚ ਦਾ ਇਹ ਇੱਕ ਵਧੀਆ ਉਪਰਾਲਾ ਹੈ ਜਿਸ ਨਾਲ ਨਵੇਂ ਕਵੀਆ ਨੂੰ ਆਪਣੀ ਕਵਿਤਾ ਦੇ ਮਾਧਿਅਮ ਰਾਹੀਂ ਆਪਣੀ ਗੱਲ ਰੱਖਣ ਦਾ ਮੌਕਾ ਮਿਲੇਗਾ।
ਦੂਸਰਾ ਕਵੀ ਸੰਮੇਲਨ 5 ਮਈ ਨੂੰ ਬੁਢਲਾਡਾ ਵਿਖੇ ਅਮਨਦੀਪ ਸ਼ਰਮਾ, ਰਜਿੰਦਰ ਮੋਨੀ ਵਰਮਾ।
Leave a comment