16 ਅਕਤੂਬਰ,(ਸੁਖਪਾਲ ਸਿੰਘ ਬੀਰ) ਬੁਢਲਾਡਾ : ਸਿਰਲੇਖ ਵਾਲੀ ਸਿਰੇ ਦੀ ਗੱਲ ਦਾ ਪ੍ਰਗਟਾਵਾ ਪਿੰਡ ਬੀਰ ਖ਼ੁਰਦ ਦੇ ਇੱਕ ਨੌਜਵਾਨ ਨੇ ਉਸ ਸਮੇਂ ਕੀਤਾ ਜਦੋਂ ਉਹ ਪੰਚਾਇਤੀ ਚੋਣਾਂ ਵਿੱਚ ਹੋਈ ਅਪਣੀ ਜਿੱਤ ਦਾ ਸ਼ੁਕਰਾਨਾ ਗੁਰੂਘਰ ਵਿਖੇ ਕਰਨ ਆਏ ਸਨ। ਅੱਗੇ ਚਰਚਾ ਕਰਦਿਆਂ ਉਸ ਭਲੇ-ਮਾਨਸ ਨੇ ਅਪਣਾ ਨਾਮ ਨਾ ਲਿਖਣ ਦੀ ਗੱਲ ਕਰਦਿਆਂ ਦੱਸਿਆ ਕਿ ਲੋਕਾਂ ਨੇ ਜਿਹੜੇ ਉਮੀਦਵਾਰ ਵਿਸ਼ਵਾਸ਼ ਕਰਦਿਆਂ ਅਪਣੀ ਵੋਟ ਰਾਹੀਂ ਜਿਤਾਏ ਹਨ ਉਨ੍ਹਾਂ ਨੂੰ ਲੋਕਾਂ ਦਾ ਭਰੋਸਾ ਹਰ ਹੀਲੇ ਬਹਾਲ ਰੱਖਣਾ ਚਾਹੀਦਾ ਹੈ। ਉੱਥੇ ਮਜ਼ੂਦ ਦੂਸਰੇ ਨੌਜਵਾਨਾਂ ਵੀ ਗੱਲ ਬਾਤ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਬਾਈ ਜੀ ਗੁਰਦਰਸ਼ਨ ਸਿੰਘ ਨੇ ਪਿੰਡ ‘ਚ ਚੁਣਾਵੀ ਮਾਹੌਲ ਦਾ ਲੰਬੇ ਸਮੇਂ ਤੱਕ ਸਬਰ ਸੰਤੋਖ ਨਾਲ ਟਾਕਰਾ ਕਰਦਿਆਂ ਇਤਿਹਾਸ ਸਿਰਜਿਆ ਹੈ ਕਿਉਂਕਿ ਉਹ ਸਰਪੰਚੀ ਦਾ ਉਮੀਦਵਾਰ ਸੀ ਅਤੇ ਉਸਨੇ ਅਪਣੀ ਭਲੇਮਾਨਸੀ ਤੇ ਚੰਗੇਰੀ ਬੋਲ ਚਾਲ ਸਦਕਾ ਅਪਣੀ ਜਿੱਤ ਪਕੇਰੀ ਕਰ ਲਈ ਸੀ ਪਰ ਚੋਣਾਂ ਦੇ ਆਖ਼ਰੀ ਸਮੇਂ ਸਰਪੰਚੀ ਦਾ ਰਿਜ਼ਰਵ ਹੋਣਾ ਹਰ ਇੱਕ ਨੂੰ ਹੈਰਾਨ ਕਰ ਗਿਆ ਸੀ। ਮਾਹੌਲ ਬਦਲਣ ਨਾਲ ਉਸਨੇ ਚੋਣਾਂ ਤੋਂ ਪਾਸਾ ਵੱਟਣਾ ਗਵਾਰਾ ਨਾ ਕੀਤਾ ਸਗੋਂ ਆਪਣੇ ਵਾਰਡ ਨੰਬਰ ਪੰਜ ਵਿੱਚੋਂ ਅਪਣੀ ਧਰਮ ਪਤਨੀ ਦੇ ਮੈਂਂਬਰੀ ਲਈ ਕਾਗਜ਼ ਭਰ ਦਿੱਤੇ। ਵਿਰੋਧੀ ਧਿਰ ਨੇ ਉਸਨੂੰ ਮੈਂਬਰੀ ‘ਚੋਂ ਵੀ ਖ਼ਦੇੜਨ ਵਾਸਤੇ ਹਰ ਹੀਲਾ ਵਰਤਿਆ। ਉਸਦੀ ਮੈਂਬਰੀ ਵੀ ਸਰਪੰਚੀ ਦੇ ਭਾਅ ਪਈ ਹੈ ਪਰ ਉਸਨੇ ਅਪਣੀ ਸਾਬਤ ਕਦਮੀ ਸਦਕਾ ਪਿੰਡ ਦੇ ਕੁੱਝ ਕਹਿੰਦੇ ਕਹਾਉਂਦੇ ਖੱਬੀਖਾਨ ਚਿੱਤ ਕਰ ਦਿੱਤੇ ਹਨ। ਇੱਕ ਸਿਆਣੀ ਉਮਰ ਦੇ ਬੰਦੇ ਨੇ ਵੀ ਅਪਣੀ ਹੈਰਾਨੀ ਸਾਂਝੀ ਕਰਦਿਆਂ ਕਿਹਾ ਕਿ ਯਾਰ ਮੈਨੂੰ ਐਂ ਸਮਝ ਨਹੀਂ ਆਈ ਕਿ ਦੋ ਵਿਰੋਧੀ ਧਿਰਾਂ ਤਾਂ ਹੋ ਹੀ ਜਾਂਦੀਆਂ ਹਨ ਪਰ ਇਸ ਮੁੰਡੇ ਦਾ ਵਿਰੋਧ ਕੁੱਝ ਜਣੇ ਬੇਮਤਲਬ ਹੀ ਕਰਦੇ ਰਹੇ। ਉੱਧਰ ਸੁਖਪਾਲ ਸਿੰਘ ਪਾਲੀ ਦੀ ਮੈਂਬਰ ਬਣਨ ਦੀ ਭਵਿੱਖਬਾਣੀ ਵੀ ਇਸ ਪੱਤਰਕਾਰ ਨੇ ਅਪਣੀ ਖੋਜ਼ੀ ਪੱਤਰਕਾਰਤਾ ਸਦਕਾ ਪਹਿਲਾਂ ਹੀ ਕਰ ਦਿੱਤੀ ਸੀ ਕਿ ਪਾਲੀ ਅਪਣੀ ਇਮੇਜ਼, ਸੁਭਾਅ ਤੇ ਸਿਆਣਪ ਸਦਕਾ ਜਿੱਤ ਹਾਸਿਲ ਕਰੇਗਾ ਤੇ ਉਸਨੇ ਆਖ਼ਰੀ ਮੌਕੇ ਤੇ ਕਾਗਜ਼ ਭਰ ਕੇ ਜਿੱਤ ਹਾਸਿਲ ਵੀ ਕੀਤੀ। ਹਾਲਾਂਕਿ ਉਹ ਸਰਪੰਚੀ ਦਾ ਉਮੀਦਵਾਰ ਵੀ ਬਣ ਸਕਦਾ ਸੀ ਪਰ ਉਸਨੇ ਹੁਣ ਬਣੇ ਸਰਪੰਚ ਗਗਨਦੀਪ ਵਾਲੀ ਧਿਰ ਦੇ ਕਹਿਣ ਤੇ ਸਰਪੰਚੀ ਤੋਂ ਕਿਨਾਰਾ ਕਰਦਿਆਂ ਮੈਂਬਰੀ ਦਾ ਜ਼ਲਵਾ ਵਿਖੇਰਨ ਦੀ ਹੀ ਸੋਚੀ। ਘਰੋਂ ਆ ਰਹੇ ਜਤਿੰਦਰ ਮਾਨਸ਼ਾਹੀਆ ਨੇ ਕਿਹਾ ਸਰ ਜੀ ਅਪਣੀ ਰਿਪੋਰਟ ਵਿੱਚ ਇਹ ਗੱਲ ਲਾਜ਼ਮੀ ਸਾਹਮਣੇ ਲਿਆ ਦਿਓ ਕਿ ਬਾਕੀ ਸਮੱਸਿਆਵਾਂ ਹੱਲ ਕਰਦੇ ਕਰਦੇ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾਵੇ ਕਿ ਪਿੰਡ ‘ਚ ਅਨਾਜ਼ ਮੰਡੀ, ਪਸ਼ੂ ਡਿਸਪੈਂਸਰੀ, ਪਾਰਕ ਤੇ ਮੈਰਿਜ਼ ਪੈਲੇਸ ਦੀ ਫੌਰੀ ਜ਼ਰੂਰਤ ਹੈ। ਇਸ ਗੱਲ ਤੋਂ ਪਾਸਾ ਨਾ ਵੱਟਿਆ ਜਾਵੇ।ਖ਼ੁਦਾ ਖ਼ੈਰ ਕਰੇ ਨਵੀਂ ਪੰਚਾਇਤ ਦਾ ਬੈਂਗਣੀ ਰੰਗ ਤਾਂ ਮਹੀਨੇ ਭਰ ‘ਚ ਹੀ ਉਘੜ ਹੀ ਆਵੇਗਾ।ਕਹਿਣਾ ਤਾਂ ਬਣਦਾ ਹੀ ਹੈ ਕਿ ਸ਼ੋਰ ਤੋ ਬਹੁਤ ਹੈ ਮਗਰ ਸੁਨਾਈ ਨਹੀਂ ਦੇਗਾ,ਦਰਦ ਦਿਲ ਕਾ ਚੇਹਰੇ ਪਰ ਦਿਖਾਈ ਨਹੀਂ ਦੇਗਾ,ਤੁਝਸੇ ਬਨਾਨੇ ਕੇ ਲੀਏ ਮੈਂਨੇ ਬਿਗਾੜ ਲੀ ਸਬਸੇ,ਸੋ ਮੇਰੇ ਤੋ ਹੱਕ ਮੇਂ ਭੀ ਕੋਈ ਗਵਾਹੀ ਨਹੀਂ ਦੇਗਾ!