17 April
ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਵਿਖੇ 10 ਅਪ੍ਰੈਲ ਤੋਂ ਸ਼ੁਰੂ ਹੋਈ ਸਕਿੱਲ ਡਿਵੈਲਪਮੈਂਟ ਵਰਕਸ਼ਾਪ ਅੱਜ 16 ਅਪ੍ਰੈਲ ਨੂੰ ਸਫ਼ਲਤਾ ਪੂਰਨ-ਸੰਪੰਨ
ਹੋ ਗਈ।ਅੱਜ ਅਖ਼ੀਰਲੇ ਦਿਨ ਅੰਗਰੇਜ਼ੀ ਵਿਭਾਗ ਵੱਲੋਂ ਸਮੇਂ ਦੀ ਲੋੜ ਅਨੁਸਾਰ ਅੰਗਰੇਜ਼ੀ ਦੀ ਪੜ੍ਹਾਈ ਤੇ ਨਿੱਤ-ਦਿਨ ਦੇ ਜੀਵਨ ਵਿੱਚ ਇਸਦੀ
ਵਰਤੋਂ ਨੂੰ ਸੁਖ਼ਾਲਾ ਬਣਾਉਣ ਲਈ,ਅੰਗਰੇਜ਼ੀ ਵਿਭਾਗ ਦੇ ਮੁਖੀ ਸਹਾਇਕ ਪ੍ਰੋਫ਼ੈਸਰ ਬੇਅੰਤ ਕੌਰ ਤੇ ਹੈਪੀ ਸਿੰਘ ਨੇ ਪੇਸ਼ਕਾਰੀ
ਕੀਤੀ।ਵਿਿਦਆਰਥੀਆਂ ਨੇ ਬੜੇ ਗਹੁ ਨਾਲ ਓਹਨਾਂ ਦੀ ਸਮੁੱਚੀ ਪੇਸ਼ਕਾਰੀ ਨੂੰ ਵਾਚਿਆ ਤੇ ਸਬੰਧਤ ਸਵਾਲ ਵੀ ਪੁੱਛੇ।ਅਗਲੇ ਸ਼ੈਸ਼ਨ ਵਿੱਚ
ਡਾ.ਕੁਲਵਿੰਦਰ ਸਿੰਘ ਸਰਾਂ ਵੱਲੋਂ ‘ਕਰੀਅਰ ਗਾਇਡੈਂਸ ਤੇ ਕੌਂਸਲੰਿਗ’ ਵਿਸ਼ੇ ‘ਤੇ ਪੇਸ਼ਕਾਰੀ ਕਰਦਿਆਂ ਵਿਿਦਆਰਥੀਆਂ ਨੂੰ +2 ਤੋਂ ਬਾਅਦ ਵੱਖ-
ਵੱਖ ਵਿਿਸ਼ਆਂ ਅਧੀਨ ਕੋਰਸਾਂ ਦੀ ਚੋਣ ਤੇ ਉਚੇਰੀ ਪੜ੍ਹਾਈ ਬਾਰੇ ਦੱਸਿਆ। ਓਹਨਾਂ ਨੇ ਕਰੀਅਰ ਡਿਵੈਪਲਮੈਂਟ ਲਈ ਯੋਜਨਾਬੰਦੀ ਤੇ ਕੁਸ਼ਲਤਾ
ਵਧਾਉਣ ਦੀ ਲੋੜ ‘ਤੇ ਖ਼ਾਸ ਜ਼ੋਰ ਦਿੱਤਾ। ਕਾਮਰਸ ਵਿਭਾਗ ਦੇ ਮੁਖੀ ਸਹਾਇਕ ਪ੍ਰੋਫ਼ੈਸਰ ਅੰਜਲੀ ਗੁਪਤਾ ਨੇ ਨਾਰੀ ਸ਼ਸ਼ਕਤੀਕਰਨ ਵਿਸ਼ੇ ‘ਤੇ
ਆਪਣੀ ਪੇਸ਼ਕਾਰੀ ਦਿੰਦਿਆਂ ਲੜਕੀਆਂ ਨੂੰ ਆਤਮ-ਨਿਰਭਰ ਬਣਨ ਤੇ ਧਨ ਸਬੰਧੀ ਯੋਜਨਾਬੰਦੀ ‘ਤੇ ਧਿਆਨ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ।
ਪ੍ਰੋਗਰਾਮ ਦੇ ਅਖ਼ੀਰ ਵਿੱਚ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਜਿੱਥੇ ਵਿਿਦਆਰਥੀਆਂ ਨੂੰ ਇਸ ਵਰਕਸ਼ਾਪ ਵਿੱਚ ਭਾਗ ਲੈਣ ਲਈ
ਮੁਬਾਰਕਬਾਦ ਦਿੱਤੀ,ਓਥੇ ਹੀ ਓਹਨਾਂ ਨੂੰ ਆਪਣੇ ਭਵਿੱਖ ਤੇ ਕਰੀਅਰ ਸਬੰਧੀ ਗੰਭੀਰਤਾ ਨਾਲ ਸੋਚਣ ਦੀ ਗੱਲ ਕਹੀ ਤਾਂ ਜੋ ਉਹ ਆਪਣਾ ਜੀਵਨ
ਸੰਵਾਰ ਸਕਣ। ਵਿਿਦਆਰਥੀਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਵਰਕਸ਼ਾਪ ਨਾਲ ਓਹਨਾਂ ਦੇ ਗਿਆਨ ਵਿੱਚ ਭਾਰੀ ਵਾਧਾ
ਹੋਇਆ ਹੈ ਤੇ ਓਹਨਾਂ ਨੂੰ ਆਪਣਾ ਭਵਿੱਖ ਸੰਵਾਰਨ ਵਿੱਚ ਬਹੁਤ ਮਦਦ ਮਿਲੇਗੀ।ਓਹਨਾਂ ਨੇ ਇਸ ਉਪਰਾਲੇ ਲਈ ਸੰਸਥਾ ਦਾ ਬਹੁਤ-ਬਹੁਤ
ਧੰਨਵਾਦ ਕੀਤਾ। ਰੌਇਲ ਸੰਸਥਾਵਾਂ ਦੇ ਚੇਅਰਮੈਨ ਸ.ਏਕਮਜੀਤ ਸਿੰਘ ਸੋਹਲ ਨੇ ਜਿੱਥੇ ਸਮੁੱਚੀ ਟੀਮ ਨੂੰ ਵਰਕਸ਼ਾਪ ਦੇ ਆਯੋਜਨ ਲਈ
ਮੁਬਾਰਕਬਾਦ ਦਿੱਤੀ ਓਥੇ ਹੀ ਵਿਿਦਆਰਥੀਆਂ ਨੂੰ ਅਜਿਹੇ ਪ੍ਰੋਗਰਾਮਾਂ ਵਿੱਚ ਭਾਗ ਲੈਂਦੇ ਰਹਿਣ ਲਈ ਪ੍ਰੇਰਿਆ।