ਬਠਿੰਡਾ, 28 ਅਗਸਤ (ਰਾਮ ਸਿੰਘ ਕਲਿਆਣ)
ਪਿੰਡਾ ਦੇ ਨਰੇਗਾ ਮਜ਼ਦੂਰਾ ਨੂੰ ਤੰਗ ਪਰੇਸ਼ਾਨ ਕਰਨ ਵਿਰੁੱਧ ਦਿਹਾਤੀ ਮਜ਼ਦੂਰ ਸਭਾ ਬਠਿੰਡਾ ਵੱਲੋ ਜਗਸੀਰ ਸਿੰਘ ਹਲਕਾ ਵਿਧਾਇਕ ਭੁੱਚੋ ਮੰਡੀ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਰੋਸ ਮੁਜਾਹਰਾ ਕਰਨ ਉਪਰੰਤ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਦਿਹਾਤੀ ਮਜ਼ਦੂਰ ਸਭਾ ਦੇ ਬੈਨਰ ਹੇਠ ਹਲਕਾ ਵਿਧਾਇਕ ਜਗਸੀਰ ਸਿੰਘ ਦੇ ਪਿੰਡ ਚੱਕ ਫਤਿਹ ਸਿੰਘ ਵਿਖੇ ਸੈਕੜੇ ਮਜ਼ਦੂਰ ਮਰਦ,ਔਰਤਾ ਨੇ ਜ਼ਬਰਦਸਤ ਮੁਜਾਹਰਾ ਕੀਤਾ ।ਪ੍ਰਕਾਸ਼ ਸਿੰਘ ਜਰਨਲ ਸਕੱਤਰ ਨੇ ਧਰਨੇ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਜਿੱਥੇ ਆਪ ਸਰਕਾਰ ਪਿੰਡਾ ਦੇ ਨਰੇਗਾ ਮਜ਼ਦੂਰ ਨੂੰ ਤੰਗ ਕਰ ਰਹੀ ਹੈ ,ਉਥੇ ਚੋਣਾ ਵੇਲੇ ਕੀਤੇ ਵਾਅਦੇ ਪੂਰੇ ਨਹੀ ਕਰ ਰਹੀ। ਜਿਵੇ ਕਈ ਮਜ਼ਦੂਰ ਦੀ ਦਿਹਾੜੀ 500 ਰੂਪਏ ਕਰਨਾ,ਬੁਢਾਪਾ ,ਵਿਧਵਾ ,ਅੰਗਹੀਣ, ਆਸ਼ਰਤ ਪੈਨਸ਼ਨ 2500 ਸੌ ਰੁਪਏ ਕਰਨਾ,ਲਾਲ ਲਕੀਰ ਅੰਦਰ ਘਰਾ ਦੀਆ ਰਜਿਸਟਰੀਆ ਕਰਨਾ,ਕਟੇ ਰਾਸ਼ਨ ਕਾਰਡ ਜੋੜਨਾ ਅਤੇ ਸਾਰੇ ਬੇਜ਼ਮੀਨੇ ਸਾਧਨਹੀਨ ਮਜ਼ਦੂਰਾ ਨੂੰ ਰਾਸ਼ਨ ਦੇਣਾ ,ਬੇ ਰੁਜਗਾਰਾ ਨੂੰ ਰੁਜ਼ਗਾਰ ਦੇਣਾ ਅਤੇ ਪੰਜ ਹਜਾਰ ਰੁਪਏ ਪ੍ਰਤੀ ਮਹੀਨਾ ਬੇ ਰੁਜਗਾਰੀ ਭਤਾ ਦੇਣਾ,ਔਰਤਾ ਦੇ ਖਾਤਿਆ ਚ 1100 ਸੌ ਪਾਉਣਾ, ਹਰ ਕਿਸਮ ਦਾ ਨਸ਼ਾ ਬੰਦ ਕਰਨਾ ਅਤੇ ਨਸ਼ੇ ਨਾਲ ਮਰਨ ਵਾਲੇ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਰੁਪਏ ਮੁਆਵਜਾ ਦਿੱਤਾ ਜਾਵ।
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਨੇ ਤਿੰਨੇ ਫੌਜਦਾਰੀ ਕਾਲੇ ਕਾਨੂੰਨ ਰੱਦ ਕੀਤੇ ਧਰਨੇ ਤੋ ਬਾਅਦ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ । ਉਸ ਤੋ ਬਾਅਦ ਹਲਕਾ ਵਿਧਾਇਕ ਦੇ ਘਰ ਵੱਲ ਮਾਰਚ ਕਰਕੇ ਮੰਗ ਪੱਤਰ ਦਿੱਤਾ। ਇਸ ਮੌਕੇ ਮਿੱਠੂ ਸਿੰਘ, ਮੱਖਣ ਸਿੰਘ, ਬਲਦੇਵ ਸਿੰਘ, ਭੋਲਾ ਸਿੰਘ, ਜਗਸੀਰ ਸਿੰਘ, ਬਾਵਾ ਸਿੰਘ ਆਦਿ ਨੇ ਧਰਨੇ ਨੂੰ ਸਬੋਧਨ ਕੀਤਾ ।