07 ਅਪ੍ਰੈਲ (ਰਾਜਦੀਪ ਜੋਸ਼ੀ) ਬਠਿੰਡਾ: ਇੰਸਪੈਕਟਰ ਜਸਵਿੰਦਰ ਸਿੰਘ ਇੰਚ. ਸੀ ਆਈ ਏ-1 ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼੍ਰੀ ਦੀਪਕ ਪਾਰੀਕ, ਆਈ.ਪੀ.ਐੱਸ ਐੱਸ.ਐੱਸ.ਪੀ ਬਠਿੰਡਾ,ਸ਼੍ਰੀ ਅਜੈ ਗਾਂਧੀ ਆਈ.ਪੀ.ਐੱਸ ਕਪਤਾਨ ਪੁਲਿਸ (ਡੀ) ਬਠਿੰਡਾ ਜੀ ਅਤੇ ਸ਼੍ਰੀ ਰਾਜੇਸ਼ ਕੁਮਾਰ ਪੀ.ਪੀ.ਐੱਸ ਉਪ ਕਪਤਾਨ ਪੁਲਿਸ (ਡੀ) ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਿਆਂ ਖਿਲ਼ਾਫ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਅਨੁਸਾਰ ਮਿਤੀ 06.04.2024 ਨੂੰ ਸੀ ਆਈ ਏ ਸਟਾਫ-1 ਬਠਿੰਡਾ ਸਮੇਤ ਪੁਲਿਸ ਪਾਰਟੀ ਬਠਿੰਡਾ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਬਸਤੀ ਨੰਬਰ 3 ਬੀੜ ਤਲਾਬ, ਬਠਿੰਡਾ ਤੋਂ ਰੇਸ਼ਮ ਸਿੰਘ ਪੁੱਤਰ ਈਸ਼ਰ ਸਿੰਘ ਉਮਰ ਕਰੀਬ 57 ਸਾਲ ਅਤੇ ਸਰੋਜ ਕੌਰ ਪਤਨੀ ਮਲਕੀਤ ਸਿੰਘ ਉਮਰ ਕਰੀਬ 38 ਸਾਲ ਵਾਸੀਆਨ ਬਸਤੀ ਨੰਬਰ 3 ਬੀੜ ਤਲਾਬ, ਬਠਿੰਡਾ ਨੂੰ ਕਾਬੂ ਕਰਕੇ ਇਹਨਾਂ ਪਾਸੋਂ 80 ਗ੍ਰਾਮ ਹੈਰੋਇੰਨ ਅਤੇ 20 ਹਜਾਰ ਡਰੱਗ ਮਨੀ ਬ੍ਰਾਮਦ ਕੀਤੀ।ਜਿਹਨਾਂ ਤੇ ਮੁ ਨੰ 40 ਮਿਤੀ 06.04.2024 ਅ/ਧ 21ਬੀ/61/85 ਐਨ ਡੀ ਪੀ ਐਸ ਐਕਟ ਥਾਣਾ ਸਦਰ ਬਠਿੰਡਾ ਦਰਜ ਰਜਿਸਟਰ ਕੀਤਾ।ਦੋਸ਼ੀਆਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ,ਜਿੰਨਾ ਦੀ ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ, ਜਿਸ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।
ਤਾਰੀਖ ਗ੍ਰਿਫਤਾਰੀ- 06.04.2024
ਗ੍ਰਿਫਤਾਰੀ ਦੀ ਜਗ੍ਹਾ ਬਸਤੀ ਨੰਬਰ 3 ਬੀੜ ਤਲਾਬ, ਬਠਿੰਡਾ
ਬਨਾਮ :-
1. ਰੇਸ਼ਮ ਸਿੰਘ ਪੁੱਤਰ ਈਸ਼ਰ ਸਿੰਘ ਉਮਰ ਕਰੀਬ 57 ਸਾਲ
2. ਸਰੋਜ ਕੌਰ ਪਤਨੀ ਮਲਕੀਤ ਸਿੰਘ ਉਮਰ ਕਰੀਬ 38 ਸਾਲ ਵਾਸੀਆਨ ਬਸਤੀ ਨੰਬਰ 3 ਬੀੜ ਤਲਾਬ
3.
ਪਹਿਲਾ ਦਰਜ ਮੁਕੱਦਮਾ-
ਰੇਸ਼ਮ ਸਿੰਘ – ਮੁੱਕਦਮਾ ਨੰਬਰ 132 ਮਿਤੀ 01-07-2020 ਅ/ਧ 61/1/14 ਅਕਸਾਇਜ ਅੇਕਟ ਥਾਣਾ ਸਦਰ ਬਠਿੰਡਾ
ਸਰੋਜ ਕੌਰ – :ਕੋਈ ਨਹੀ
ਬ੍ਰਾਮਦਗੀ-
1. 80 ਹੈਰੋਇਨ ਸਮੇਤ ਲਿਫਾਫਾ
2. 20 ਹਜਾਰ ਰੁਪਏ ਡਰੱਗ ਮਨੀ