12 ਜਨਵਰੀ (ਨਾਨਕ ਸਿੰਘ ਖੁਰਮੀ) ਮਾਨਸਾ/ਪੰਜਾਬ: ਅੱਜ ਇੱਕ ਮੀਟਿੰਗ ਸ੍ਰੀ ਅਮਨ ਗਰਗ ਸੂਲਰ ਪ੍ਰਮੁੱਖ ਆਲ ਇੰਡੀਆ ਐਂਟੀ ਟੈਰੋਰਿਸਟ, ਐਂਟੀ ਕ੍ਰਾਇਮ ਫਰੰਟ ਪੰਜਾਬ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਉਹਨਾਂ ਕਿਹਾ ਕਿ ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਕਲਾਂ ਦੇ ਸਰਪੰਚ ਅਤੇ ਊਘੇ ਦਲਿਤ ਆਗੂ ਸੰਦੀਪ ਕੁਮਾਰ ਚੀਨਾ ਦਾ ਕਤਲ ਕਰਨ ਵਾਲੇ ਮੁੱਖ ਗੁੰਡਾ ਅਨਸਰ ਅਨੂਪ ਕੁਮਾਰ ਉਰਫ ਵਿੱਕੀ ਦਾ ਪੁਲਿਸ ਵੱਲੋਂ ਐਨਕਾਉਂਟਰ ਕਰ ਦੇਣਾ ਪੰਜਾਬ ਪੁਲਿਸ ਦੀ ਬਹੁਤ ਵੱਡੀ ਪ੍ਰਾਪਤੀ ਹੈ।
ਗਰਗ ਨੇ ਕਿਹਾ ਦਿਨ ਦਿਹਾੜੇ ਸਰਪੰਚ ਦੇ ਕੰਮ ਵਾਲੀ ਥਾਂ ਉਤੇ ਜਾ ਕੇ ਕਾਤਲਾਂ ਨੇ ਸੰਦੀਪ ਕੁਮਾਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਿਸ ਕਾਰਨ ਪੂਰੇ ਹੁਸ਼ਿਆਰਪੁਰ ਵਿੱਚ ਹਲਾਤ ਨਾਜੁਕ ਬਣ ਗਏ ਸਨ। ਆਮ ਜਨਤਾ, ਸਮਾਜ ਭਲਾਈ ਸੰਸਥਾਵਾਂ ਤੇ ਦਲਿਤ ਭਾਈਚਾਰੇ ਵਿੱਚ ਬਹੁਤ ਵੱਡੇ ਪੱਧਰ ਤੇ ਰੋਸ ਦੀ ਲਹਿਰ ਫੈਲ ਗਈ ਸੀ। ਪਰਿਵਾਰ ਵਾਲਿਆਂ ਨੇ ਡੈਡ ਬੋਡੀ ਦਾ ਸੰਸਕਾਰ ਕਰਨ ਤੋਂ ਮਨਾ ਕਰ ਦਿੱਤਾ ਅਤੇ ਸ਼ਰਤ ਰੱਖੀ ਕੀ ਜਦੋਂ ਤੱਕ ਸਾਰੇ ਦੋਸ਼ੀ ਪਕੜੇ ਨਹੀਂ ਜਾਂਦੇ ਸੰਸਕਾਰ ਨਹੀਂ ਹੋਣ ਦੇਵਾਂਗੇ। ਸਮੁੱਚੇ ਸ਼ਹਿਰ ਵਿੱਚ ਧਰਨੇ ਲਗਣੇ ਸ਼ੁਰੂ ਹੋ ਗਏ ਸਨ, ਬਜਾਰ ਬੰਦ ਕਰਵਾਏ ਗਏ ਪਰੰਤੂ ਪੰਜਾਬ ਪੁਲਿਸ ਨੇ ਮੁਸਤੈਦੀ ਦਿਖਾਉਂਦਿਆ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮੁੱਖ ਦੋਸ਼ੀ ਅਨੂਪ ਉਰਫ ਵਿੱਕੀ ਨੂੰ ਜਵਾਬੀ ਫਾਈਰਿੰਗ ਵਿੱਚ ਐਨਕਾਉਂਟਰ ਕਰਕੇ ਕਾਬੂ ਕਰਨਾ ਪੰਜਾਬ ਪੁਲਿਸ ਦਾ ਬਹੁਤ ਹੀ ਬਹਾਦੁਰੀ ਵਾਲਾ ਕੰਮ ਹੈ।
ਗਰਗ ਨੇ ਕਿਹਾ ਪੰਜਾਬ ਪੁਲਿਸ ਦੀ ਇਹ ਪ੍ਰਾਪਤੀ ਦੂਜੇ ਸਾਰੇ ਦਹਿਸ਼ਤਗਰਦਾਂ, ਦੇਸ਼ ਵਿਰੋਧੀ ਅਨਸਰਾਂ ਅਤੇ ਬਾਕੀ ਆਪਣੇ ਆਪ ਨੂੰ ਗੈਂਗਸਟਰ ਅਖਵਾਉਣ ਵਾਲੇ ਸਾਰੇ ਚੋਰ ਚੱਕਿਆਂ ਲਈ ਇਕ ਚੇਤਾਵਨੀ ਹੈ ਕਿ ਹੁਣ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ, ਆਪਣੀ ਆਪਣੀ ਖੁਡਾਂ ਵਿੱਚ ਲੁਕ ਕੇ ਬੈਠੇ ਸਭ ਅਨਸਰਾਂ ਨੂੰ ਕੱਢ ਕੱਢ ਕੇ ਸਬਕ ਸਿਖਾਇਆ ਜਾਵੇਗਾ।
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਨਾਨਕ ਸਿੰਘ ਖੁਰਮੀ ਜਰਨਲ ਸਕੱਤਰ ਪੰਜਾਬ, ਰਾਜਕੁਮਾਰ ਜਿੰਦਲ ਪ੍ਰਧਾਨ ਪੰਜਾਬ, ਨੇਮ ਕੁਮਾਰ (ਮੁਨੀਸਿਪਲ ਕਾਉਂਸਲ) ਚੇਅਰਮੈਨ ਪੰਜਾਬ, ਮਾਥੁਰ ਗੋਇਲ, ਰਾਕੇਸ਼ ਕੁਮਾਰ, ਰਾਹੁਲ ਕੁਮਾਰ ਕਾਰਜਕਾਰੀ ਮੈਂਬਰ ਪੰਜਾਬ ਅਤੇ ਬਲਵਿੰਦਰ ਸਿੰਘ ਆਦਿ ਆਗੂ ਮੌਜੂਦ ਸਨ।
ਜਾਰੀ ਕਰਤਾ
ਅਮਨ ਗਰਗ ਸੂਲਰ
ਪ੍ਰਮੁੱਖ ਆਲ ਇੰਡੀਆ ਐਂਟੀ ਟੌਰੋਰਿਸਟ, ਐਂਟੀ ਕ੍ਰਾਇਮ,
ਫਰੰਟ ਪੰਜਾਬ।
ਮੋਬਾਇਲ ਨੰ. 98151-60051