ਦਰਬਾਰ ਸਾਹਿਬ ‘ਤੇ ਹਮਲਾ ਸੁੱਚੇ ਜਜ਼ਬਿਆਂ ਦਾ ਘਾਣ
ਮੇਰੀ ਬੀਬੀ ਗੁਰਸਿੱਖ ਸੀ…ਅੰਮ੍ਰਿਤ ਛਕਣ ਤੋਂ ਬਾਅਦ ਸਾਰੀ ਜ਼ਿੰਦਗੀ ਕਦੇ ਮੂੰਹ ਮੁਲਾਹਜ਼ੇ ਲਈ ਵੀ ਕਿਸੇ ਹੋਰ ਥਾਂ ਮੱਥਾ ਨਾ ਟੇਕਿਆ..ਆਖ਼ਰੀ ਸਾਹਾਂ ਤੱਕ ਨਿਭੀ….ਬੀਬੀ ਤੇ ਉਹਦੇ ਛੇ ਬੱਚਿਆਂ ਦੇ ਦੋ ਕਿੱਸੇਃ
ਜਦੋਂ ਮੈਂ ਨਿੱਕਾ ਜਿਹਾ ਸੀ, ਘਰ ਦੀਆਂ ਜਿੰਮੇਵਾਰੀਆਂ ਤੋਂ ਭੱਜੇ ਹੋਏ ਨਿਹੰਗ ਬਾਪ ਨੇ ਹਾੜੀ ਦੀ ਸਾਰੀ ਕਮਾਈ ਜਦੋਂ ਹਰੀਆਂ ਬੇਲਾਂ ਦੇ ਗੁਰਦੁਆਰੇ ਲਿਜਾ ਸੁੱਟੀ ਤਾਂ ਬੀਬੀ ਰੋਈ ਸੀ..ਪਰ ਸ਼ਾਮ ਨੂੰ ਪੂਰੇ ਹੌਸਲੇ ਨਾਲ ਸਾਨੂੰ ਰੋਟੀ ਬਣਾ ਕੇ ਖੁਆਈ ਤੇ ਕਿਹਾ,” ਕੁਛ ਨ੍ਹੀ ਹੋਇਆ!”
ਜਿਸ ਦਿਨ ਦਰਬਾਰ ਸਾਹਿਬ ‘ਤੇ ਹਮਲਾ ਹੋਇਆ…ਬੀਬੀ ਨੇ ਰੋਟੀ ਨਾ ਪਕਾਈ..ਨਿਆਣਿਆਂ ਦੀ ਭੁੱਖ ਉਸ ਵਕਤ ਮਾਅਨੇ ਨ੍ਹੀ ਸੀ ਰੱਖਦੀ..ਬਹੁਤ ਕੁਝ ਹੋ ਚੁੱਕਾ ਸੀ…
ਇਹਨਾਂ ਜਜ਼ਬਿਆਂ ਨੂੰ ਕੀ ਆਖਾਂਗੇ…ਸੱਚੇ ਜਾਂ ਸੁੱਚੇ…ਜਾਂ ਫਿਰ ਸੱਚੇ ਤੇ ਸੁੱਚੇ!.. ਅੱਜ ਚਾਰ ਦਹਾਕਿਆਂ ਬਾਅਦ ਸੋਚਦਾਂ ..ਕੀ ਸਾਡੇ ਏਜੰਡਿਆਂ ਚ ਇਸ ਸੁੱਚੇ ਤੇ ਸੱਚੇ ਜਜ਼ਬੇ ਲਈ ਕੋਈ ਥਾਂ ਹੈ…ਜ਼ੋਰ ਲਗਾ ਕੇ ਵੀ ਜਵਾਬ ਹਾਂ ਚ ਨਹੀਂ ਆ ਰਿਹਾ!
ਕੀ ਕਿਵੇਂ ਕਿਉਂ ਕਦੋਂ ਕਿੱਥੇ…ਸਵਾਲ ਲਟਕ ਰਹੇ ਨੇ
ਹਕੂਮਤ ਨੇ ਚੋਣਾਂ ਵੀ ਜੂਨ ਦੇ ਪਹਿਲੇ ਹਫਤੇ ਰੱਖੀਆਂ …ਡੀਪ ਸਟੇਟ!!!..ਸੁੱਚੇ ਜਜ਼ਬਿਆਂ ਵਾਲ਼ੀਆਂ ਲੱਖਾਂ ਬੀਬੀਆਂ ਦੇ ਕੰਨਾਂ ਤੱਕ ਆਵਾਜ਼ ਕੀ ਪਹੁੰਚੀ..” ਕੁਰਬਾਨੀ ਦਾ ਮੁਆਵਜ਼ਾ ਕੌਣ ਜ਼ਿਆਦਾ ਲੈ ਗਿਆ..ਕਿਹਦਾ ਅਜੇ ਬਾਕੀ ਐ!!”..ਸਵਾਲਾਂ ਦੇ ਜਵਾਬ ਨਹੀਂ ਲੱਭਾਂਗੇ ਤਾਂ ਕੀ ਇੱਕ ਵਾਰ ਫਿਰ ਇਤਿਹਾਸ ਦੁਹਰਾਏ ਜਾਣ ਦੀ ਆਗਿਆ ਦੇ ਦਿਆਂਗੇ?…ਅਗਲਿਆਂ ਦੀ ਤਿਆਰੀ ਸ਼ੁਰੂ ਹੋ ਚੁੱਕੀ ਐ..
ਸੱਚੇ ਤੇ ਸੁੱਚੇ ਜਜ਼ਬਿਆਂ ਦਾ ਸਤਿਕਾਰ ਕਰੀਏ…ਦਰਬਾਰ ਸਾਹਿਬ ਵੱਲ ਮੂੰਹ ਤੇ ਦਿਲ ਇਕਾਗਰ ਚਿੱਤ ਹੋ ਕੇ ਮੋੜੀਏ..ਫਿਰ ਮਾਵਾਂ ਦੀਆਂ ਅੱਖਾਂ ਵਿਚ ਲਟਕੇ ਹੰਝੂਆਂ ਵੱਲ ਦੇਖੀਏ ..ਸੇਕ ਮਹਿਸੂਸ ਹੋਏਗਾ!
ਨਾ ਭੁੱਲਣਯੋਗ ਦਰਦ ਸਹਿਤ