ਅਮਨਪ੍ਰੀਤ ਸਿੰਘ ਨੇ ਬਾਕੂ ਵਿਖੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਸਟੈਂਡਰਡ ਪਿਸਟਲ ਈਵੈਂਟ ਵਿੱਚ ਸੋਨ ਤਮਗ਼ਾ ਜਿੱਤਿਆ
ਚੰਡੀਗੜ੍ਹ, 23 ਅਗਸਤ
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵਿਸ਼ਵ ਚੈਂਪੀਅਨ ਬਣੇ ਅਮਨਪ੍ਰੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ ਹੈ।
ਪਟਿਆਲਾ ਦੇ ਉੱਭਰਦੇ ਨਿਸ਼ਾਨੇਬਾਜ਼ ਅਮਨਪ੍ਰੀਤ ਸਿੰਘ ਨੇ ਬਾਕੂ ਵਿਖੇ ਚੱਲ ਰਹੀ ਆਈ.ਐਸ.ਐਸ.ਐਫ. ਵਿਸ਼ਵ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਸਟੈਂਡਰਡ ਪਿਸਟਲ ਈਵੈਂਟ ਵਿੱਚ 577 ਸਕੋਰ ਨਾਲ ਸੋਨੇ ਦਾ ਤਮਗ਼ਾ ਜਿੱਤਿਆ।ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਵੱਲੋਂ ਜਿੱਤਿਆ ਇਹ ਪੰਜਵਾਂ ਸੋਨ ਤਮਗ਼ਾ ਹੈ।
ਮੀਤ ਹੇਅਰ ਨੇ ਅਮਨਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਛੋਟੀ ਉਮਰ ਵਿੱਚ ਵੱਡੀ ਪ੍ਰਾਪਤੀ ਕਰਕੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਤੱਕ ਲਿਜਾਣ ਲਈ ਵਿਸ਼ੇਸ ਤਵੱਜੋਂ ਦੇ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਖਿਡਾਰੀ ਸੂਬੇ ਦਾ ਨਾਮ ਰੌਸ਼ਨ ਕਰਨ।ਅਮਨਪ੍ਰੀਤ ਸਿੰਘ ਨੇ ਪਿੱਛੇ ਜਿਹੇ ਜਰਮਨੀ ਵਿਖੇ ਜੂਨੀਅਰ ਵਿਸ਼ਵ ਕੱਪ ਵਿੱਚ ਸੋਨ ਤਮਗ਼ਾ ਜਿੱਤਿਆ ਸੀ। ਖੇਡ ਮੰਤਰੀ ਨੇ ਅਮਨਪ੍ਰੀਤ ਸਿੰਘ ਦੇ ਕੋਚ ਅੰਕੁਸ਼ ਭਾਰਦਵਾਜ ਅਤੇ ਉਸ ਦੇ ਮਾਪਿਆਂ ਨੂੰ ਇਸ ਪ੍ਰਾਪਤੀ ਲਈ ਮੁਬਾਰਕਾਂ ਦਿੱਤੀਆਂ।
——
मीत हेयर ने विश्व चैंपियन बने निशानेबाज अमनप्रीत सिंह को दी मुबारकबाद
अमनप्रीत सिंह ने बाकू में विश्व चैंपियनशिप में स्टैंडर्ड पिस्तौल इवेंट में स्वर्ण पदक जीता
चंडीगढ़, 23 अगस्त:
पंजाब के खेल मंत्री गुरमीत सिंह मीत हेयर ने विश्व चैंपियन बने अमनप्रीत सिंह को मुबारकबाद दी है।
पटियाला के उभरते निशानेबाज अमनप्रीत सिंह ने बाकू में चल रही आई.एस.एस.एफ. विश्व चैंपियनशिप में पुरूषों के स्टैंडर्ड पिस्तौल इवेंट में 577 स्कोर के साथ स्वर्ण पदक जीता। विश्व चैंपियनशिप में भारत द्वारा जीता गया यह पाँचवाँ स्वर्ण पदक है।
मीत हेयर ने अमनप्रीत सिंह को बधाई देते हुए कहा कि छोटी उम्र में बड़ी उपलब्धि पाकर राज्य और देश का नाम रोशन किया। उन्होंने कहा कि मुख्यमंत्री स. भगवंत सिंह मान के नेतृत्व वाली सरकार खिलाडिय़ों को अंतरराष्ट्रीय स्तर तक ले जाने के लिए विशेष ध्यान दे रही है, जिससे अधिक से अधिक खिलाड़ी राज्य का नाम रोशन करें। अमनप्रीत सिंह ने कुछ समय पहले जर्मनी में जूनियर विश्व कप में स्वर्ण पदक जीता था। खेल मंत्री ने अमनप्रीत सिंह के प्रशिक्षक अंकुश भारद्वाज और उसके माँ-बाप को इस उपलब्धि के लिए बधाईयाँ दीं।
———-