ਮਨੁੱਖ ਦੀ ਜ਼ਿੰਦਗੀ ਲਈ ਬਹੁਤ ਹੀ ਖਤਰਨਾਕ ਘਾਤਕ ਹੈ ਤੰਬਾਕੂ ਦਾ ਸੇਵਨ :- ਸਿਵਲ ਸਰਜਨ
11 ਅਪ੍ਰੈਲ (ਸੋਨੂੰ ਕਟਾਰੀਆ) ਮਾਨਸਾ: ਸਿਹਤ ਵਿਭਾਗ ਪੰਜਾਬ ਵੱਲੋਂ ਲੋਕਾਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਮਾਨਸਾ ਸ੍ਰ:ਪਰਮਵੀਰ ਸਿੰਘ ਆਈ.ਏ. ਐੱਸ. ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾ.ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਦੀ ਰਹਿਨੁਮਈ ਹੇਠ ਮਾੜੇ ਪ੍ਰਭਾਵ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ 13 ਚਲਾਣ ਵੀ ਕੱਟੇ ਗਏ, ਇਸ ਮੌਕੇ ਜਾਣਕਾਰੀ ਦਿੰਦਿਆ ਡਾਕਟਰ ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਣਾ ਨਾਲ ਹੀ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਮੌਤਾਂ ਨੂੰ ਘੱਟ ਕਰਨਾ ਹੈ,ਜੋ ਵਿਅਕਤੀ ਤੰਬਾਕੂ ਦੀ ਵਰਤੋਂ ਕਰਨ ਵਾਲੇ ਦੇ ਨਜ਼ਦੀਕ ਸਰਕਲ ਵਿੱਚ ਆਉਂਦਾ ਹੈ, ਉਹ ਵੀ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਹੈ। ਤੰਬਾਕੂ ਦੀ ਵਿਸ਼ਵ ਪੱਧਰ ਦੇ ਵਧ ਰਹੀ ਵਰਤੋਂ ਨੂੰ ਮਹਿਸੂਸ ਕਰਦਿਆਂ ਕੀਤੀ ਗਈ ਤੰਬਾਕੂ ਵਿਸ਼ਵ ਪੱਧਰ ਤੇ ਭਿਆਨਕ ਬਿਮਾਰੀਆਂ ਅਤੇ ਸਮੇਂ ਤੋਂ ਪਹਿਲਾਂ ਮੌਤ ਦਾ ਮੁੱਖ ਕਾਰਨ ਹੈ ।
ਨਾਲ ਹੀ ਡਾਕਟਰ ਆਏ ਨੇ ਇਹ ਵੀ ਦੱਸਿਆ ਕਿ ਭਾਰਤ ਵਿੱਚ ਹਰ ਸਾਲ ਲਗਪਗ 59 ਲੱਖ ਲੋਕ ਤੰਬਾਕੂ ਦੀ ਵਰਤੋਂ ਕਰਕੇ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ। ਤੰਬਾਕੂ ਨਾਲ ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ, ਜਬਾੜੇ ਦਾ ਕੈਂਸਰ, ਜੀਭ ਦਾ ਕੈਂਸਰ ਅਤੇ ਫੇਫੜਿਆਂ ਦਾ ਕੈਂਸਰ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ । ਤੰਬਾਕੂ ਦਾ ਸੇਵਨ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਦਾਦ ਖਤਰਾ ਵੀ ਵਧਦਾ ਹੈ । ਤੰਬਾਕੂ ਦਾ ਸੇਵਨ ਕਰਨ ਨਾਲ ਹਰ ਸਾਲ ਭਾਰਤ ਵਿੱਚ ਮੂੰਹ ਦੇ ਕੈਂਸਰ ਦੇ ਤਿੰਨ ਲੱਖ ਨਵੇਂ ਮਾਮਲੇ ਦਿਲ ਦੀਆਂ ਬਿਮਾਰੀਆਂ ਦੇ 58 ਲੱਖ ਕੇਸ ਅਤੇ ਤੰਬਾਕੂ ਨਾਲ ਸਬੰਧਿਤ ਹੋਰ ਖਤਰਨਾਕ ਬੀਮਾਰੀਆਂ ਦੇ 80 ਲੱਖ ਕੇਸ ਸਾਹਮਣੇ ਆਉਂਦੇ ਹਨ। ਤੰਬਾਕੂ ਦਾ ਸੇਵਨ ਕਰਨ ਨਾਲ ਵਿਅਕਤੀ ਦੇ ਚਿਹਰੇ ਤੇ ਉਮਰ ਤੋਂ ਪਹਿਲਾਂ ਝੁਰੜੀਆਂ ਦਾ ਪੈਣਾ, ਦੰਦਾਂ ਦੀਆਂ ਕਈ ਬੀਮਾਰੀਆਂ ਦਾ ਲੱਗਣਾ, ਬਲੱਡ ਪ੍ਰੈਸ਼ਰ ਦਾ ਵਧਣਾ ਸਾਰੀਆਂ ਸਮੱਸਿਆਵਾਂ,ਸ਼ਾਹ ਦਮਾ, ਹੱਡੀਆਂ ਦੀ ਕਮਜ਼ੋਰੀ ,ਅੱਖਾਂ ਦੀ ਨਿਗ੍ਹਾ ਦਾ ਘਟਣਾ ਜਿਹੀਆਂ ਅਨੇਕਾਂ ਬਿਮਾਰੀਆਂ ਸਾਹਮਣੇ ਆਉਂਦੀਆਂ । ਇਸ ਮੌਕੇ ਅਰਬਨ ਮਾਨਸਾ ਵਿਖੇ ਦਰਸ਼ਨ ਸਿੰਘ ਧਾਲੀਵਾਲ ਜਿਲਾ ਨੋਡਲ ਅਫਸਰ (ਤੰਬਾਕੂ) ਦੀ ਅਗਵਾਈ ਹੇਠ ਭੋਲਾ ਸਿੰਘ ਵਿਰਕ, ਲਖਵੀਰ ਸਿੰਘ ਸਿਹਤ ਸੁਪਰਵਾਈਜਰ ਅਤੇ ਗੁਰਜਿੰਦਰ ਕੁਮਾਰ ਸ਼ਰਮਾ ਸਿਹਤ ਕਰਮਚਾਰੀ ਦੀ ਆਗਵਾਈ ਹੇਠ ਬੱਸ ਸਟੈਂਡ ਮਾਨਸਾ ਦੇ ਨੇੜੇ ਦੁਕਾਨਾ ਅਤੇ ਪਬਲਿਕ ਥਾਵਾਂ ਤੇ ਤੰਬਕੂ ਦਾ ਸੇਵਨ ਕਰਨ ਵਾਲਿਆ ਦੇ 13 ਚਲਾਨ ਕੀਤੇ ਗਏ ਅਤੇ 610 ਰੁਪਏ ਵਸੂਲ ਕੀਤੇ ਗਏ।