28 ਮਾਰਚ (ਰਾਜਦੀਪ ਜੋਸ਼ੀ) ਸੰਗਤ ਮੰਡੀ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀ ਐੱਚ ਸੀ ਸੰਗਤ ਡਾ ਪਮਿਲ ਬਾਂਸਲ ਦੀ ਅਗਵਾਈ ਅਧੀਨ ਹੈਲਥ ਇੰਸਪੈਕਟਰ ਉਮ ਪ੍ਰਕਾਸ਼ ਦੀ ਟੀਮ ਵੱਲੋਂ ਪਿੰਡ ਘੁੱਦਾ ਵਿਖੇ ਤੰਬਾਕੂ ਐਕਟ ਅਧੀਨ ਦੁਕਾਨਾ ਦੀ ਚੈਕਿੰਗ ਕੀਤੀ ਗਈ ਅਤੇ ਤੰਬਾਕੂ ਐਕਟ ਬਾਰੇ ਜਾਣਕਾਰੀ ਦਿੱਤੀ ਗਈ। ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ ਅਤੇ ਜੁਰਮਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 18 ਸਾਲ ਦੀ ਉਮਰ ਤੋਂ ਘੱਟ ਬੱਚਿਆਂ ਨੂੰ ਤੰਬਾਕੂ ਨੇ ਵੱਚਿਆ ਜਾਵੇ। ਸਕੂਲ ਵਿਦਿਅਕ ਅਦਾਰਿਆਂ ਅਤੇ ਪਬਲਿਕ ਪਰੇਸ ਆਦਿ ਦੇ 100ਮੀਟਰ ਦੇ ਘੇਰੇ ਵਿੱਚ ਨਾ ਹੀ ਤੰਬਾਕੂ ਉਤਪਾਦ ਵੇਚਿਆ ਜਾਵੇ ਅਤੇ ਨਾ ਹੀ ਸੇਵਨ ਕੀਤਾ ਜਾਵੇ। ਲੋਕਾਂ ਨੂੰ ਤੰਬਾਕੂ ਪੀਣ ਨਾਲ ਹੋਣ ਵਾਲੀਆਂ ਬੀਮਾਰੀਆਂ ਬਾਰੇ ਦੱਸਿਆ ਗਿਆ। ਜਿਵੇਂ ਫੇਫੜਿਆਂ ਦਾ ਕੈਂਸਰ,ਗਲੇ ਤੇ ਜੀਭ ਦਾ ਕੈਂਸਰ,ਦਿਲ ਦੀ ਬੀਮਾਰਿਆਂ ਹੋ ਜਾਂਦੀਆਂ ਹਨ ਅਤੇ ਹਾਜ਼ਰੀਨ ਲੋਕਾਂ ਨੂੰ ਕਿਹਾ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਬਚਾਅ ਲਈ ਅਤੇ ਆਪਣੇ ਪਰਿਵਾਰ ਦੇ ਭਲਾਈ ਲਈ ਤੰਬਾਕੂ ਦੇ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਹਸਪਤਾਲ ਕਰਮਚਾਰੀਆਂ ਦੀ ਟੀਮਾਂ ਅਮਰਜੀਤ ਸਿੰਘ, ਅਮਨਦੀਪ ਸ਼ਰਮਾ, ਪਰਮਿੰਦਰ ਸਿੰਘ ਅਤੇ ਵਕੀਲ ਸਿੰਘ ਆਦਿ ਹਾਜ਼ਰ ਸਨ।