ਸਭ ਤੋਂ ਪਹਿਲਾਂ ਛਿੰਦੇ ਨੂੰ ਜਿਉਣਾ ਮੌੜ ਗਾਉਂਦਾ ਸੁਣਿਆ ਸੀ ,ਉਦੋਂ ਸਕੂਲ ਪੜ੍ਹਦੇ ਸੀ ਘਰੇ ਰਿਕਾਰਡ ਪਲੇਅਰ ਤਾਂ ਨਹੀਂ ਸੀ ਪਰ ਛਿੰਦੇ ਦਾ ਜਿਓਣਾ ਮੌੜ ਕਿੱਸਾ ਐਨਾ ਮਸ਼ਹੂਰ ਹੋਇਆ ਵੀ ਚਾਰੇ ਪਾਸੇ ਧੁੰਮਾਂ ਪੈ ਗਈਆਂ ,ਜਿੱਧਰ ਵੀ ਬਜ਼ਾਰ ਕਿਤੇ ਜਾਣਾ “ਉੱਡ ਗਈ ਵਿੱਚ ਹਵਾ ਦੇ ਘੋੜੀ ਓਹ ਯਾਰੋ ਜਿਓਣੇ ਮੌੜ ਦੀ“ ਹੀ ਕੰਨਾਂ ਚ ਪੈਂਦਾ,ਅਸੀਂ ਖੜ੍ਹ ਖੜ੍ਹ ਸੁਣਦੇ,ਸਾਡੇ ਘਰ ਦੇ ਨਾਲ ਇਕ ਹਰੇ ਦੀ ਟਾਲ ਸੀ ਉੱਥੇ ਵੀ ਛਿੰਦੇ ਦਾ ਜਿਓਣਾ ਮੌੜ ਬੋਲਦਾ
ਉਦੋਂ ਜੇ ਹੀ ਕੁਲਦੀਪ ਮਾਣਕ ਦਾ “ਮਾਂ ਹੁੰਦੀ ਹੈ ਮਾਂ,ਓਹ ਦੁਨੀਆ ਵਾਲਿਓ”,ਰਿਕਾਰਡ ਵੀ ਰਲੀਜ ਹੋਇਆ ਸੀ ,ਇਹਨਾਂ ਦੋਹਾਂ ਰਿਕਾਰਡਾਂ ਨੇ ਧੂਮ ਮਚਾ ਰੱਖੀ ਸੀ,ਬਾਅਦ ‘ਚ ਸਮਝ ਆਈ ਕੇ ਗੀਤਕਾਰਾਂ ਦੀ,ਪਤਾ ਲੱਗਿਆ ਵੀ ਇਹਨਾਂ ਨੂੰ ਲਿਖ ਕੇ ਦੇਣ ਵਾਲਾ ਦੇਵ ਥਰੀਕੇ ਵਾਲਾ ਹੈ ,ਕਹਿੰਦੇ ਮਾਣਕ ਏਸ ਗੱਲੋਂ ਥਰੀਕੇਵਾਲੇ ਨਾਲ ਰੁੱਸ ਵੀ ਗਿਆ ਸੀ ਕਿ ਜਿਓਣਾ ਮੌੜ ਲਿਖ ਕੇ ਛਿੰਦੇ ਨੂੰ ਦੇਤਾ ਗਾਉਣ ਲਈ
ਪਰ ਛਿੰਦੇ ਨੇ ਦੇਵ ਦੀਆਂ ਕਲੀਆਂ ਤੇ ਕਿੱਸਿਆਂ ਨੂੰ ਗਾਇਆ ਬਹੁਤ ਸੋਹਣਾ ਸੀ
ਕੁਝ ਸਮਾਂ ਬੀਤਣ ਬਾਅਦ ਛਿੰਦੇ ਦੇ ਪੁਰਾਣੇ ਰਿਕਾਰਡ ਫਰੋਲੇ ਤਾਂ ਇਕ ਰਿਕਾਰਡ ਛਿੰਦਾ ਦਾ ਮੈਨੂੰ ਬਹੁਤ ਪਸੰਦ ਰਿਹਾ ,ਉਸਦੀ ਕੈਸਟ ਭਰਾ ਕੇ ਰੱਖੀ ਤੇ ਆਉਂਦੇ ਜਾਂਦੇ ਰਾਹ ‘ਚ ਕਾਰ ਦੇ ਕੈਸਟ ਪਲੇਅਰ ਚ ਬਹੁਤ ਸੁਣਿਆ ਸੀ
“”ਵਿੱਚ ਗਮਾਂ ਦੇ ਸਾਰੀ ਦੁਨੀਆਂ ਕੱਠੀ ਹੋ ਹੋ ਬਹਿੰਦੀ
ਪਰਖੇ ਜਾਣ ਯਾਰ ਉਸ ਵੇਲੇ ਜਦੋਂ ਬਾਜ਼ੀ ਪੁੱਠੀ ਪੈਂਦੀ
ਯਾਰਾਂ ਦੀ ਵਧੇ ਦੋਸਤੀ ਆ ਕੇ ਵਿੱਚ ਅਮੀਰੀ ਦੇ
ਆਉਂਦੀ ਜਦੋਂ ਗਰੀਬੀ ਨੇੜੇ ਨਾ ਕੋਈ ਲੱਗਦਾ “”
“””ਹੀਰੇ ਕੱਚੀਏ ਜਹਾਨ ਦੀਏ ,ਪਹਿਲਾਂ ਵਾਲੀ ਹੈਨੀ “”
ਛਿੰਦੇ ਦਾ ਇਹ ਰਿਕਾਰਡ ਵੀ ਬਹੁਤ ਸੁਪਰ ਸੀ,
ਅੱਜ ਪੰਜਾਬੀ ਬੋਲੀ ਦਾ ਇਹ ਸਪੂਤ ਸਾਡੇ ਵਿਚਕਾਰ ਨਹੀਂ ਰਿਹਾ
(ਗੁਰਸੇਵਕ ਸਿੰਘ ਚਹਿਲ ਬਠਿੰਡਾ)