05 ਅਗਸਤ (ਗਗਨਦੀਪ ਸਿੰਘ) ਪੰਜਾਬ: ਬੀਤੇ ਦਿਨ ਹੀ ਸਾਵਣ ਦੇ ਮਹੀਨੇ ਦਾ ਅਤੇ ਗਿੱਧੇ-ਬੋਲੀਆਂ ਦਾ ਤਿਓਹਾਰ ਤੀਆਂ ਤੀਜ ਦੀਆਂ ਨਿਰਵੈਰ ਹੈਲਪਿੰਗ ਹੈਂਡ ਗਰੁੱਪ ਵੱਲੋ ਇਕ ਵਾਰ ਫਿਰ ਤੋਂ ਆਨਲਾਈਨ ਗੂਗਲ ਮੀਟਿੰਗ ਰਾਹੀਂ ਮਨਾਇਆ ਗਿਆ | ਇਸ ਮੌਕੇ ਬਠਿੰਡਾ,ਫਰੀਦਕੋਟ,ਮਲੋਟ,ਮੁਕਤਸਰ ਅਤੇ ਗਿੱਦੜਬਾਹਾ ਤੋਂ ਵੱਖ ਵੱਖ ਟੀਮਾਂ ਨੇ ਬੋਲੀਆਂ ਅਤੇ ਗਿੱਧਾ ਪਾ ਕੇ ਖੂਬ ਰੰਗ ਬੰਨਿਆ | ਕੋਆਰਡੀਨੇਟਰ ਗਗਨਦੀਪ ਕੌਰ ਨੇ ਬੜੇ ਹੀ ਸੂਝ-ਬੂਝ ਨਾਲ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ,ਓਹਨਾ ਜਾਣਕਾਰੀ ਦਿੰਦੇ ਹੋਏ ਦੱਸਿਆ,ਲੜਕੀਆਂ ਬਹੁਤ ਹੀ ਖੁਸ ਹਨ ਕਿਉਂਕਿ ਓਹਨਾ ਨੂੰ ਘਰ ਬੈਠੇ-ਬੈਠੇ ਹੀ ਇਸ ਤਿਓਹਾਰ ਨੂੰ ਮਨਾਉਣ ਦੇ ਨਾਲ ਨਾਲ ਆਪਣੇ ਪੁਰਾਣੇ ਸੱਭਿਆਚਾਰ ਨਾਲ ਜੁੜਣ ਦਾ ਮੌਕਾ ਮਿਲਿਆ | ਇਸ ਮੌਕੇ ਨਿਰਵੈਰ ਹੈਲਪਿੰਗ ਹੈਂਡ ਗਰੁੱਪ ਦੇ ਫਾਊਂਡਰ ਚਰਨਕਮਲ ਸਿੰਘ ਨੇ ਦੱਸਿਆ ਕਿ ਅਸੀਂ ਸਾਲ 2021 ਵਿੱਚ ਵੀ ਕਰੋਨਾ ਕਾਲ ਦੇ ਸਮੇ ਆੱਨਲਾਈਨ ਹੀ ਤੀਆਂ ਤੀਜ ਦੀਆ ਦਾ ਪ੍ਰੋਗਰਾਮ ਕਰਵਾਇਆ ਸੀ | ਕਿਉਂਕਿ ਅਜੋਕੇ ਸਮੇ ਵਿੱਚ ਸਮੇ ਦੀ ਘਾਟ ਹੋਣ ਕਾਰਨ ਅਤੇ ਘਰੇਲੂ ਰੁਝੇਵਿਆਂ ਵਿੱਚ ਰੁੱਝੇ ਹੋਣ ਕਰ ਕੇ ਅਸੀ ਇਕ ਦੂਜੇ ਨੂੰ ਮਿਲ ਨਹੀਂ ਸਕਦੇ ਅਤੇ ਇਹਨਾਂ ਕਾਰਨਾਂ ਕਰ ਕੇ ਅਸੀ ਕੁਝ ਆਪਣੇ ਰੀਤੀ ਰਿਵਾਜ ਅਤੇ ਰਿਸ਼ਤੇ ਨਾਤੇ ਖਤਮ ਕਰ ਲਏ ਹਨ ਸੋ ਆਓ ਸਾਨੂੰ ਲੋੜ ਹੈ ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਅਤੇ ਇਸਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹਰ ਰੀਤੀ ਰਿਵਾਜ ਅਤੇ ਤਿਓਹਾਰ ਮਨਾਉਣ ਦੀ……