ਭੀਖੀ, 30 ਅਗਸਤ (ਕਰਨ ਭੀਖੀ)
ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਜੋ ਕਿ ਭੀਖੀ ਮਾਨਸਾ ਮੁੱਖ ਮਾਰਗ ‘ਤੇ ਸਥਿਤ ਹੈ ਦੇ ਵਿਦਿਆਰਥੀਆਂ ਨੇ ਜਿਲ੍ਹਾ ਪੱਧਰ ਤੇ ਹੋਏ ਤਾਇਕਮੰਡੋ ਦੇ ਹੋਏ ਮੁਕਾਬਲਿਆਂ ਮਨਿੰਦਰ ਸਿੰਘ ਜਮਾਤ ਸੱਤਵੀਂ ਅਤੇ ਮਹਿਕਪ੍ਰੀਤ ਕੌਰ ਜਮਾਤ ਛੇਵੀਂ ਦੇ ਵਿਦਿਆਰਥੀਆਂ ਨੇ ਪਹਿਲੇ ਸਥਾਨ ਹਾਸਲ ਕੀਤਾ।ਇਹ ਮੁਕਾਬਲੇ 27 ਅਗਸਤ ਨੂੰ ਮਨੂ ਵਾਟਿਕਾ ਸਕੂਲ ਬੁਢਲਾਡਾ ਵਿੱਚ ਹੋਏ,ਜਿਸ ਵਿੱਚ ਵੱਖ ਵੱਖ ਦੇ ਜਿਲ੍ਹਿਆਂ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਪੁਹੰਚਣ ਤੇ ਵਿਦਿਆਰਥੀਆਂ ਦਾ ਨਿੱਘਾ ਸੁਆਗਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਯੋਗਿਤਾ ਭਾਟੀਆ ਜੀ ਨੇ ਕਿਹਾ ਸਾਨੂੰ ਸਾਡੇ ਵਿਦਿਆਰਥੀਆਂ ਤੇ ਮਾਣ ਹੈ ਜੋ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ। ਅਸੀਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਰ ਯਤਨ ਕਰ ਰਹੇ ਹਾਂ। ਦਿ ਰੌਇਲ ਗਲੋਬਲ ਸਕੂਲ ਸਕੂਲ ਦੇ ਚੇਅਰਮੈਨ ਸ੍ਰੀ ਏਕਮਜੀਤ ਸਿੰਘ ਸੋਹਲ ਜੀ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਾਡੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਤੇ ਮਾਣ ਹੈ ਅਸੀਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹਾਂ। ਉਹਨਾਂ ਨੇ ਇਸ ਮੌਕੇ ਸਰੀਰਕ ਸਿੱਖਿਆ ਦੇ ਅਧਿਆਪਕ ਸ੍ਰੀ ਹਰਜਿੰਦਰ ਸਿੰਘ, ਸ੍ਰੀ ਪਰਮਿੰਦਰ ਸਿੰਘ ਅਤੇ ਤਾਇਕਮੰਡੋ ਦੇ ਕੋਚ ਸ੍ਰੀ ਰਾਜੂ ਨੂੰ ਵੀ ਵਧਾਈ ਦਿੱਤੀ ਜਿਹਨਾਂ ਦੀ ਅਗਵਾਈ ਅਤੇ ਮਿਹਨਤ ਸਦਕਾ ਵਿਦਿਆਰਥੀ ਇੱਥੋਂ ਤੱਕ ਪਹੁੰਚੇ।