ਲੈਬ ਤੇ ਸਕੈਨ ਟੈਸਟ ਸਸਤੇ ਰੇਟਾਂ ‘ਤੇ ਮਹੁੱਈਆ ਕਰਵਾਏ ਜਾਣਗੇ: ਡਾ. ਤਨਵੀਨ
17 ਅਪ੍ਰੈਲ (ਰਿੰਪਲ ਗੋਲਣ) ਭਿੱਖੀਵਿੰਡ: ਸ਼ਹਿਰ ਵਾਸੀਆਂ ਨੂੰ ਸਸਤੇ ਸਕੈਨ ਤੇ ਲੈਬ ਟੈਸਟ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਡਾਕਟਰ ਤਨਵੀਨ ਕੌਰ (ਐਮਬੀਬੀਐਸ,ਐੱਮਡੀ ਰੇਡੀੳਡਾਇਗਨੌਸਿਸ) ਵੱਲੋਂ ਤਰਨ ਤਾਰਨ ਵਿੱਚ ਤਨਵੀਨ ਸਕੈਨ ਐਂਡ ਡਾਇਗਨੌਸਟਿਕ ਸੈਂਟਰ ਸਥਾਪਿਤ ਕੀਤਾ ਗਿਆ ਹੈ। ਸੈਂਟਰ ਦੇ ਉਦਘਾਟਨ ਮੌਕੇ ਡਾਟਨਰ ਤਨਵੀਨ ਕੌਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾ ਕੇ ਵਾਹਿਗੁਰੂ ਜੀ ਦਾ ਆਸ਼ੀਰਵਾਦ ਲਿਆ ਗਿਆ। ਦੱਸਣਯੋਗ ਹੈ ਕਿ ਤਨਵੀਨ ਸਕੈਨ ਐਂਡ ਡਾਇਗਨੌਸਟਿਕ ਸੈਂਟਰ ਅੰਮ੍ਰਿਤਸਰ ਰੋਡ ਰੈਡ ਟੇਪ ਸ਼ੋਅਰੂਮ ਨਜ਼ਦੀਕ ਸਥਿਤ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਤਨਵੀਨ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਐਮਬੀਬੀਐਸ ਤੇ ਐੱਮਡੀ (ਰੇਡੀਓਡਾਇਗਨੌਸਿਸ) ਦੀ ਡਿਗਰੀ ਹੈ। ਡਾਕਟਰ ਤਨਵੀਨ ਨੇ ਦੱਸਿਆ ਕਿ ਤਰਨ ਤਾਰਨ ਸ਼ਹਿਰ ਵਿੱਚ ਸਸਤੇ ਰੇਟਾਂ ‘ਤੇ ਟੈਸਟ ਕਰਨ ਵਾਲੇ ਸਕੈਨ ਐਂਡ ਡਾਇਗਨੌਸਟਿਕ ਸੈਂਟਰ ਦੀ ਲੋੜ ਸੀ, ਜਿਸ ਨੂੰ ਉਨ੍ਹਾਂ ਨੇ ਅੱਜ ਪੂਰਾ ਕਰ ਦਿੱਤਾ ਹੈ। ਡਾਕਟਰ ਤਨਵੀਨ ਨੇ ਦੱਸਿਆ ਕਿ ਉਨ੍ਹਾਂ ਦੇ ਸਕੈਨ ਸੈਂਟਰ ‘ਤੇ ਕਲਰ ਡੌਪਲਰ,ਐਨਟੀ ਸਕੈਨ,ਪੇਟ ਦੇ ਸਕੈਨ,ਗਰਭਵਤੀ ਔਰਤਾਂ ਦੇ ਹਰ ਤਰ੍ਹਾਂ ਦੇ ਸਕੈਨ ਕੀਤੇ ਜਾਣਗੇ। ਇਸ ਤੋਂ ਇਲਾਵਾ ਮੈਕਸ ਹਸਪਤਾਲ ਵੱਲੋਂ ਮਨਜ਼ੂਰਸ਼ੁਦਾ ਡਾਇਗਨੌਸਟਿਕ ਲੈਬ ‘ਚ ਸਾਰੇ ਸਰੀਰਕ ਟੈਸਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਾਰੇ ਟੈਸਟ ਲੋਕਾਂ ਨੂੰ ਸਸਤੇ ਰੇਟਾਂ ‘ਤੇ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਸੇਵਾਮੁਕਤ ਪ੍ਰਿੰਸੀਪਲ ਸਤਵਿੰਦਰ ਸਿੰਘ ਪੰਨੂ ਨੇ ਕਿਹਾ ਉਨ੍ਹਾਂ ਦੀ ਹੋਣਹਾਰ ਬੇਟੀ ਤਨਵੀਨ ਕੌਰ ਇੱਕ ਤਜ਼ਰਬੇਕਾਰ ਡਾਕਟਰ ਹੈ। ਪੰਨੂ ਨੇ ਕਿਹਾ ਕਿ ਤਰਨ ਤਾਰਨ ‘ਚ ਤਨਵੀਨ ਸਕੈਨ ਐਂਡ ਡਾਇਗਨੌਸਟਿਕ ਸੈਂਟਰ ਖੋਲ੍ਹਣ ਦਾ ਮਕਸਦ ਲੋਕਾਂ ਦੀ ਸੇਵਾ ਕਰਨਾ ਹੈ। ਇਸ ਮੌਕੇ ਸਿਮਰਨ ਹਸਪਤਾਲ ਭਿੱਖੀਵਿੰਡ ਦੇ ਮੈਨੇਜਿੰਗ ਡਾਇਰੈਕਟਰ ਗੁਰਮੇਜ ਸਿੰਘ ਨੇ ਦੱਸਿਆ ਕਿ ਡਾਕਟਰ ਤਨਵੀਨ ਕੌਰ ਉਨ੍ਹਾਂ ਦੀ ਨੂੰਹ ਹੈ। ਗੁਰਮੇਜ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਡਾਕਟਰ ਹਨ ਤੇ ਉਹ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ। ਇਸ ਮੌਕੇ ਐਮਡੀ ਗੁਰਮੇਜ ਸਿੰਘ ਨੇ ਕਿਹਾ ਕਿ ਲੋਕਾਂ ਦੀ ਭਲਾਈ ਲਈ ਅਰੰਭੇ ਇਸ ਨੇਕ ਕਾਰਜ ‘ਚ ਉਨ੍ਹਾਂ ਦਾ ਸਾਰਾ ਪਰਿਵਾਰ ਡਾਕਟਰ ਤਨਵੀਨ ਕੌਰ ਦਾ ਵਧ-ਚੜ੍ਹ ਕੇ ਸਾਥ ਦੇਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰਨ ਤਾਰਨ ਤੋਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ ਉਨ੍ਹਾਂ ਦੇ ਸ਼ਹਿਰ ‘ਚ ਅਜਿਹੇ ਚੰਗੇ ਸਕੈਨ ਤੇ ਡਾਇਗਨੌਸਟਿਕ ਸੈਂਟਰ ਦੀ ਲੋੜ ਸੀ। ਵਿਧਾਇਕ ਸੋਹਲ ਨੇ ਕਿਹਾ ਕਿ ਉਹ ਡਾਕਟਰ ਤਨਵੀਨ ਕੌਰ ਤੇ ਉਨ੍ਹਾਂ ਦੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਭੇਟ ਕਰਦੇ ਹਨ। ਇਸ ਮੌਕੇ ਮੈਕਸ ਲੈਬ ਚੰਡੀਗੜ੍ਹ ਤੋਂ ਲੋਕੇਸ਼ ਕੁਮਾਰ,ਹਲਕਾ ਤਰਨ ਤਾਰਨ ਤੋਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ,ਐਮਡੀ ਸਿਮਰਨ ਹਸਪਤਾਲ ਭਿੱਖੀਵਿੰਡ ਡਾ. ਗੁਰਮੇਜ ਸਿੰਘ,ਗੁਰਵੀਰ ਕੌਰ, ਸੇਵਾ ਮੁਕਤ ਪ੍ਰਿੰਸੀਪਲ ਸਤਵਿੰਦਰ ਸਿੰਘ ਪੰਨੂੰ ਭਿੱਖੀਵਿੰਡ, ਐਲੀਮੈਂਟਰੀ ਸਕੂਲ ਸਿੰਘਪੁਰਾ ਦੇ ਮੁੱਖ ਅਧਿਆਪਕ ਦਲਜੀਤ ਕੌਰ,ਡਾਕਟਰ ਤਨਵੀਨ ਕੌਰ,ਡਾਕਟਰ ਜਸ਼ਨਦੀਪ ਸਿੰਘ(ਐਮ ਡੀ ਮੈਡੀਸਨ,ਐਮਐਸ ਆਰਥੋ ਡਾਕਟਰ ਜਸਕਰਨ ਸਿੰਘ,ਐਮਡੀ ਗਾਇਨੀ ਡਾਕਟਰ ਸੰਦੀਪ ਕੌਰ,ਐਮ ਐਸ ਆਰਥੋ ਡਾਕਟਰ ਜੀ ਐਸ ਔਲਖ,ਡੀਐਚੳ ਸੁਖਬੀਰ ਕੌਰ,ਡਾਕਟਰ ਮਨਮੋਹਨ ਸਿੰਘ,ਐਮਡੀ ਮੈਡੀਸਨ ਡਾਕਟਰ ਅਜੀਤ ਸਿੰਘ ,ਐਮਡੀ ਮੈਡੀਸਨ ਡਾਕਟਰ ਸ਼ਮਸ਼ੇਰ ਸਿੰਘ,ਡਾਕਟਰ ਜੀਐਸ ਪੰਨੂ, ਰਜਿੰਦਰ ਪੰਨੂੰ, ਡਾਕਟਰ ਕਮਲਜੀਤ ਕੌਰ ਕੋਚਰ,ਡਾਕਟਰ ਦਿਨੇਸ਼ ਗੁਪਤਾ ਐਮਐਸ ਸਰਜਰੀ,ਡਾਕਟਰ ਮੋਨਿਕਾ ਗੁਪਤਾ ਐਮਐਸ ਗਾਇਨੀ,ਡਾਕਟਰ ਮਨਦੀਪ ਸਿੰਘ ਐਮਐਸ ਆਰਥੋ,ਡਾਕਟਰ ਅਨੂਰੀਤ ਕੌਰ, ਐਮਡੀ ਹਰਪ੍ਰੀਤ ਸਿੰਘ ਮੂਸੇ,ਡਾਕਟਰ ਸੁਖਵਿੰਦਰ ਸਿੰਘ ਨਵਜੀਵਨ ਹਸਪਤਾਲ,ਡਾਕਟਰ ਗੁਰਪ੍ਰੀਤ ਰਾਏ,ਡਾਕਟਰ ਗਗਨਦੀਪ ਕੌਰ ਰਾਏ,ਡਾਕਟਰ ਵਰੁਨ ਗੁਪਤਾ,ਡਾਕਟਰ ਕੰਨਵਰਤਾਜ ਸਿੰਘ,ਡਾਕਟਰ ਹਰਮਨ ਸਿੰਘ,ਅੰਮ੍ਰਿਤਪਾਲ ਸਿੰਘ ਵੱਲਾ,ਡਾਕਟਰ ਕਿਪਸ,ਸੁਖਦੀਪ ਸਿੰਘ,ਰਾਜਨ ਅਲਗੋਂ ਕੋਠੀ,ਡਾਕਟਰ ਨਰਿੰਦਰ ਖੁੱਲਰ,ਡਾਕਟਰ ਆਰਡੀ ਸਿੰਘ,ਬਲਜਿੰਦਰ ਸਿੰਘ ਧਾਲੀਵਾਲ,ਤਰਸੇਮ ਸਿੰਘ ਮੌਡਰਨ ਸਕੈਨ ਤਰਨ ਤਾਰਨ,ਵੀਰਪਾਲ ਗਿੱਲ,ਹਰਪਾਲ ਸਿੰਘ ਨਾਰਲੀ ਆਦਿ ਹਾਜ਼ਰ ਸਨ।