—-ਭੁਪਿੰਦਰ ਫੌਜੀ ਤੇ 295 ਧਾਰਾ ਤਹਿਤ ਦਰਜ ਕੇਸ ਰੱਦ ਕਰਨ ਦੀ ਮੰਗ ਕੀਤੀ
31 ਜਨਵਰੀ (ਕਰਨ ਭੀਖੀ) ਮਾਨਸਾ: ਅੱਜ ਐਸ.ਐਸ.ਪੀ ਮਾਨਸਾ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਤੇ ਜਨਤਕ, ਜਮਹੂਰੀ ਜੱਥੇਬੰਦੀਆਂ ਦੇ ਵਫਦ ਨੇ ਪਿਛਲੇ ਦਿਨੀਂ ਭੁਪਿੰਦਰ ਫੌਜੀ ਤੇ ਦਰਜ ਐਫ.ਆਈ.ਆਰ ਰੱਦ ਕਰਾਉਣ ਦਾ ਮੰਗ ਪੱਤਰ ਸੌਂਪਿਆ I
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਤੇ ਪ੍ਰੈਸ ਬਿਆਨ ਜਾਰੀ ਕਰਦਿਆਂ ਤਰਕਸੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਬਲਵੀਰ ਚੰਦ ਲੌਂਗੋਵਾਲ,ਮਾਸਟਰ ਪਰਮਵੇਦ ਸੰਗਰੂਰ ,ਰਾਜੇਸ ਕੁਮਾਰ ਅਕਲੀਆ ਨੇ ਕਿਹਾ ਕਿ ਭੁਪਿੰਦਰ ਫੌਜੀ ਤੇ ਦੂਸਰੀ ਧਿਰ ਵੱਲੋਂ ਲਗਾਏ ਗਏ ਇਲਜਾਮ ਬੇਬੁਨਿਆਦ ਹਨ,ਭੀਖੀ ਥਾਣੇ ਵੱਲੋਂ ਵਿਗਿਆਨਕ ਵਿਚਾਰਾਂ ਦੀ ਤਰੱਕੀ ਅਤੇ ਜਮਹੂਰੀ ਮੁੱਲਾਂ ਦੇ ਜੁੱਗ ਵਿੱਚ ਸ਼ਿਕਾਇਤਾਂ ਨੂੰ ਇੱਕਤਰਫ਼ਾ ਸੱਚ ਮੰਨਕੇ ਕੇਸ ਦਰਜ ਕਰਨਾ ਗੈਰ ਜਮਹੂਰੀ ਹੈ I
ਦੇਸ ਭਗਤ ਯਾਦਗਾਰ ਕਮੇਟੀ ਦੇ ਸਕੱਤਰ ਜੁਝਾਰ ਸਿੰਘ ਲੌਂਗੋਵਾਲ,ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰੀਕ ਸਿੰਘ ਫਫੜੇ,ਲੱਖੋਵਾਲ ਦੇ ਨਿਰਮਲ ਸਿੰਘ ਝੰਡੂਕੇ,ਕੁਲ ਹਿੰਦ ਕਿਸਾਨ ਸਭਾ (ਅਜੈ ਭਵਨ)ਦੇ ਰੂਪ ਸਿੰਘ ਢਿਲੋਂ,ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਨਿਰਮਲ ਸਿੰਘ ਮੌਜੀਆ,ਕੁਲਦੀਪ ਸਿੰਘ ਨੈਣੇਵਾਲ,ਡਕੌਂਦਾ (ਬੁਰਜ ਗਿੱਲ) ਦੇ ਮਹਿੰਦਰ ਸਿੰਘ ਭੈਣੀਬਾਘਾ,ਕੁਦਰਤ ਮਾਨਵ ਲੋਕ ਲਹਿਰ ਦੇ ਆਗੂ ਮਨਜੀਤ ਸਿੰਘ ਮਾਨ, ਤਰਕਸ਼ੀਲ ਆਗੂ ਲੈਕਚਰਾਰ ਅਮਰੀਕ ਸਿੰਘ ,ਸੀਤਾ ਰਾਮ ਬਾਦਲ ਕਲਾਂ, ਅਮ੍ਰਿਤ ਰਿਸ਼ੀ,ਪੰਜਾਬ ਕਿਸਾਨ ਯੂਨੀਅਨ ਦੇ ਆਗੂ ਜਗਤਾਰ ਸਿੰਘ ਸਹਾਰਨਾ, ਤਰਕਸ਼ੀਲ ਸੁਸਾਇਟੀ ਪੰਜਾਬ ਮਾਨਸਾ ਜੋਨ ਮੁਖੀ ਮਾ.ਲੱਖਾ ਸਿੰਘ ਸਹਾਰਨਾ, ਮੀਡੀਆ ਵਿਭਾਗ ਮੁਖੀ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਜੱਥੇਬੰਦਕ ਆਗੂਆਂ ਤੇ ਧਾਰਾ 295 ਅਤੇ 295-ਏ ਤਹਿਤ ਕੋਈ ਵੀ ਪਰਚਾ ਦਰਜ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਤੱਥਾਂ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰੇ ਅਤੇ ਦੂਸਰੀ ਧਿਰ ਦਾ ਪੱਖ ਸੁਣਨ ਨੂੰ ਵੀ ਪਹਿਲ ਦੇਵੇ I ਉਹਨਾਂ ਕਿਹਾ ਕਿ ਅਸੀਂ ਸਾਮਾਜ ਦੀ ਤਰੱਕੀ ਲਈ ਸਾਰਥਕ ਅਤੇ ਦਲੀਲ ਪੂਰਨ ਸੰਵਾਦ ਦੇ ਮੁਦਈ ਹਾਂI ਜੇਕਰ ਸਾਮਾਜ ਵਿੱਚ ਵਿਚਰਦਿਆਂ ਆਪਸੀ ਇੱਕ ਦੂਜੇ ਨੂੰ ਵਿਚਾਰ ਗਲਤ ਜਾਪਦੇ ਹਨ,ਤਾਂ ਬੈਠਕੇ ਖੁੱਲੇ ਮਨ ਨਾਲ ਇਸ ਤੇ ਵਿਚਾਰ ਚਰਚਾ ਕੀਤੀ ਜਾ ਸਕਦੀ ਹੁੰਦੀ ਹੈ,ਬਜਾਏ ਪਰਚੇ ਦਰਜ ਕਰਾ ਸੰਗੀਨ ਅਪਰਾਧ ਬਣਾਉਣ ਦੇ , ਉਹਨਾਂ ਐਸ.ਐਸ.ਪੀ ਮਾਨਸਾ ਤੋਂ ਪਰਚਾ ਰੱਦ ਕਰਨ ਦੀ ਮੰਗ ਕੀਤੀIਉਹਨਾਂ ਕਿਹਾ ਕਿ ਜਨਤਕ ਜੱਥੇਬੰਦੀਆਂ ਪੰਜਾਬ ਦੇ ਮਾਹੌਲ ਨੂੰ ਸਾਂਤ ਬਣਾਈ ਰੱਖਣ ਵਿੱਚ ਆਪਣਾ ਪਾਰਦਰਸ਼ੀ ਰੋਲ ਅਦਾ ਕਰਦੀਆਂ ਰਹੀਆਂ ਹਨ, ਪ੍ਰਸ਼ਾਸਨ ਇਸਦੇ ਵਿੱਚ ਸਹਿਯੋਗ ਕਰਦਿਆਂ ਨਿਰਪੱਖ ਪੜਤਾਲ ਕਰੇI
ਇਸ ਸਮੇਂ ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਬੱਪੀਆਣਾ,ਲੱਖੋਵਾਲ ਦੇ ਆਗੂ ਗੁਰਮੀਤ ਸਿੰਘ ਧਾਲੀਵਾਲ,ਮਹਿਮਾ ਸਿੰਘ ਧਿੰਗੜ,ਬਿਕਰਮਜੀਤ ਸਿੰਘ ਬਠਿੰਡਾ, ਕ੍ਰਿਸ਼ਨ ਗੁਰੂਸਰੀਆ ਤਲਵੰਡੀ ਸਾਬੋ,ਪੱਤਰਕਾਰ ਆਤਮਾ ਸਿੰਘ ਪਾਮਾਰ,ਜਗਸੀਰ ਸਿੰਘ ਢਿੱਲੋਂ,ਪਰਮਜੀਤ ਸਿੰਘ ਮਾਖਾ,ਭੀਖੀ ਇਕਾਈ ਆਗੂ ਜਸਪਾਲ ਸਿੰਘ ਅਤਲਾ, ਭਰਪੂਰ ਸਿੰਘ, ਇਕਾਈ ਆਗੂ ਮਹਿੰਦਰਪਾਲ ਅਤਲਾ,ਗੁਰਦੀਪ ਸਿੱਧੂ,ਅਜੈਬ ਸਿੰਘ ਅਲੀਸ਼ੇਰ,ਹਰਬੰਸ ਸਿੰਘ ਢਿੱਲੋਂ ਤੋਂ ਇਲਾਵਾ ਜੱਥੇਬੰਦੀਆਂ ਦੇ ਵਰਕਰ ਹਾਜਿਰ ਸਨI