ਮਿਆਦ ਪੁਗਾ ਚੁੱਕੇ ਟੋਲ, ਦੇ ਰਹੇ ਨੇ ਹਾਦਸਿਆਂ ਨੂੰ ਸੱਦਾ :-ਅਰਸੀ
31 ਦਸੰਬਰ (ਕਰਨ ਭੀਖੀ) ਭੀਖੀ: ਸਰਕਾਰਾ ਦਾ ਆਪਣੀਂ ਜ਼ਿੰਮੇਵਾਰੀ ਤੋਂ ਭੱਜਣਾ ਤੇ ਕੰਪਨੀਆਂ ਨੂੰ ਨਿਵੇਸ਼ ਕਰਨ ਲਈ ਦਿੱਤੀ ਜਾ ਖੁੱਲ ਜਿੱਥੇ ਆਮ ਲੋਕਾਂ ਦੀ ਲੁੱਟ ਦਾ ਕਾਰਨ ਬਣ ਰਹੀ ਹੈ। ਭੀਖੀ ਨੇੜਲੇ ਪਿੰਡ ਢੈਪਈ ਤੇ ਬਣੇ ਟੋਲ ਜੋ ਕਿ ਆਪਣੀ ਮਿਆਦ ਪੁਗਾ ਚੁੱਕਾ ਹੈ, ਲੰਮੇਂ ਸਮੇਂ ਤੋਂ ਬੰਦ ਰਹਿਣ ਕਾਰਨ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਟੋਲ ਨੂੰ ਚੁਕਵਾਉਣ ਸਬੰਧੀ ਲੱਗੇ ਮੋਰਚੇ ਸ਼ਾਮਲ ਹੋਣ ਉਪਰੰਤ ਕੀਤਾ।
ਕਮਿਉਨਿਸਟ ਆਗੂ ਸਾਥੀ ਅਰਸ਼ੀ ਨੇ ਸਰਕਾਰ ਤੇ ਟਿੱਪਣੀ ਕਰਦਿਆਂ ਕਿਹਾ ਕਿ ਮਿਆਦ ਪੂਰੀ ਹੋਣ ਟੋਲ ਪਲਾਜ਼ਾ ਨੂੰ ਬਿਨਾਂ ਦੇਰੀ ਚੁੱਕੇ ਕਿਉਂਕਿ ਇਹਨਾਂ ਕਰਕੇ ਜਿਥੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤੇ ਕਤਲੇਆਮ ਵਿੱਚ ਵਾਧਾ ਹੋ ਰਿਹਾ ਹੈ ਅਤੇ ਹਾਦਸਿਆਂ ਕਰਕੇ ਅਨੇਕਾਂ ਪਰਿਵਾਰ ਦੇ ਚਿਰਾਗ ਬੁਝ ਰਹੇ ਹਨ। ਉਹਨਾਂ ਇਹਨਾਂ ਨੂੰ ਫੌਰੀ ਚੁੱਕਣ ਦੀ ਮੰਗ ਕੀਤੀ।
ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਸਿੰਘ ਚੋਹਾਨ ਨੇ ਲੱਗੇ ਮੋਰਚੇ ਦੀ ਸੀ ਪੀ ਆਈ ਵੱਲੋ ਸਮਰਥਨ ਕੀਤਾ ਗਿਆ।ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਬੰਟ ਪਏ ਟੋਲਾ ਪਲਾਜ਼ਾ ਕਰਕੇ ਆਮ ਰਾਹਗੀਰਾ ਦੀ ਹੋ ਰਹੀ ਲੁੱਟ ਤੇ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਨੂੰ ਜਗਾਉਣ ਵਿੱਚ ਸਹਿਯੋਗ ਦੀ ਅਪੀਲ ਕੀਤੀ।
ਜਾਰੀ ਕਰਤਾ
ਕ੍ਰਿਸ਼ਨ ਚੌਹਾਨ
90418-60378
ਢੈਪਈ ਟੋਲ ਪਲਾਜ਼ਾ ਚੁਕਵਾਉਣ ਲਈ ਲੱਗੇ ਮੋਰਚੇ ਦਾ ਸੀ ਪੀ ਆਈ ਵੱਲੋ ਸਮੱਰਥਨ
Leave a comment