26 ਫਰਵਰੀ (ਰਾਜਦੀਪ ਜੋਸ਼ੀ) ਸੰਗਤ ਮੰਡੀ: ਅੱਜ ਹਰ ਸਾਲ ਦੀ ਤਰ੍ਹਾਂ ਡਿਫਰੈਂਟ ਕਾਨਵੈਂਟ ਸਕੂਲ, ਘੁੱਦਾ, ਬਠਿੰਡਾ ਵਿਖੇ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਸ ਸਾਲ ਵੀ ਨਰਸਰੀ ਤੋਂ ਨੌਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ।ਜਿਸ ਵਿੱਚ ਮੁੱਖ ਮਹਿਮਾਨ ਸੈਂਟਰਲ ਯੂਨੀਵਰਸਿਟੀ ਪੰਜਾਬ ਦੇ ਰਜਿਸਟਰਾਰ ਵਿਜੇ ਸ਼ਰਮਾ ਅਤੇ ਵਿਸ਼ੇਸ਼ ਮਹਿਮਾਨ ਡਾ.ਵਿਪਿਨ ਪ੍ਰੋਫੈਸਰ ਸੈਂਟਰਲ ਯੂਨੀਵਰਸਿਟੀ ਅਤੇ ਡੀ.ਐਸ.ਪੀ ਦਿਹਾਤੀ ਸਰਦਾਰ ਮਨਜੀਤ ਸਿੰਘ ਜੀ ਪਹੁੰਚੇ।ਇਸ ਮੌਕੇ ਸੀ.ਡੀ.ਪੀ.ਓ ਸ਼੍ਰੀਮਤੀ ਊਸ਼ਾ ਰਾਣੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।ਇਸ ਮੌਕੇ ਪ੍ਰਿੰਸੀਪਲ ਸ਼ਾਰਦਾ ਡਾ: ਨੂਰ ਅਤੇ ਜਸਵਿੰਦਰ ਸਿੰਘ ਜੀ ਵੀ ਹਾਜ਼ਰ ਸਨ।ਇਸ ਮੌਕੇ 6ਵੀਂ, 7ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ।ਪ੍ਰੋਗਰਾਮ ਰਾਸ਼ਟਰੀ ਗੀਤ ‘ਤੇ ਆਧਾਰਿਤ ਜੂਨੀਅਰ ਵਿੰਗ ਵੱਲੋਂ ਨਿੰਬੂ ਦੌੜ, ਬੋਰੀ ਦੌੜ, ਥ੍ਰੀ ਲੈੱਗ ਰੇਸ, ਫਾਰਵਰਡ ਰੇਸ, ਬੈਕ ਰੇਸ ਆਦਿ ਮੁਕਾਬਲੇ ਕਰਵਾਏ ਗਏ।ਦੂਜੇ ਪਾਸੇ ਸੀਨੀਅਰ ਵਿੰਗ ਵੱਲੋਂ 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, ਲੰਬੀ ਛਾਲ, ਰੱਸਾਕਸ਼ੀ ਆਦਿ ਦੇ ਮੁਕਾਬਲੇ ਕਰਵਾਏ ਗਏ।ਇਸ ਮੌਕੇ ਸਾਇੰਸ ਅਤੇ ਗਣਿਤ ਦੇ ਮਾਡਲਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਮੁੱਖ ਮਹਿਮਾਨਾਂ ਵੱਲੋਂ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ।ਸਕੂਲ ਦੀ ਪ੍ਰਿੰਸੀਪਲ ਵੀਨੂੰ ਗੋਇਲ ਨੇ ਸਭ ਦਾ ਧੰਨਵਾਦ ਕੀਤਾ ਅਤੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਜੀ ਆਇਆਂ ਕਿਹਾ।