28 ਜਨਵਰੀ (ਬਲਜੀਤ ਪਾਲ) ਮਾਨਸਾ/ਸਰਦੂਲਗੜ੍ਹ: ਆਮ ਆਦਮੀ ਪਾਰਟੀ ਵੱਲੋਂ ਜ਼ਿਲਾ ਪੱਧਰ ਤੇ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਦੌਰਾਨ ਪਾਰਟੀ ਵੱਲੋਂ ਇਮਾਨਦਾਰ, ਸਮਾਜ ਸੇਵੀ ਤੇ ਖੂਨਦਾਨੀ ਡਾਂ ਹਰਦੇਵ ਸਿੰਘ ਕੋਰਵਾਲਾ ਨੂੰ ਜ਼ਿਲਾ ਮੀਡੀਆ ਇੰਚਾਰਜ ਲਗਾਉਣ ਤੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਡਾਕਟਰ ਹਰਦੇਵ ਸਿੰਘ ਕੋਰਵਾਲਾ ਲੰਬੇ ਸਮੇਂ ਤੋਂ ਸਮਾਜ ਸੇਵੀ ਗਤੀਵਿਧੀਆਂ ਨਾਲ ਜੁੜੇ ਹੋਏ ਹਨ ਅਤੇ ਆਮ ਆਦਮੀ ਪਾਰਟੀ ਲਈ ਵੀ ਇਮਾਨਦਾਰੀ ਨਾਲ ਦਿਲੋ ਕੰਮ ਕਰ ਰਹੇ ਸਨ। ਉਨ੍ਹਾਂ ਨੂੰ ਜ਼ਿਲਾ ਮੀਡੀਆ ਇੰਚਾਰਜ ਲਗਾਉਣ ਤੇ ਜ਼ਿਲੇ ਦੇ ਵੱਖ-ਵੱਖ ਸਮਾਜ ਸੇਵੀ ਕਲੱਬਾਂ, ਵੱਖ-ਵੱਖ ਸੰਸਥਾਵਾਂ ਅਤੇ ਆਪ ਵਰਕਰਾਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਮੀਡੀਆ ਨਾਲ ਗੱਲ ਕਰਦਿਆਂ ਡਾਂ ਕੋਰਵਾਲਾ ਨੇ ਕਿਹਾ ਕਿ ਉਹ ਜ਼ਿਲਾ ਪ੍ਰਧਾਨ ਤੇ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਚਰਨਜੀਤ ਸਿੰਘ ਅੱਕਾਂਵਾਲੀ, ਹਲਕਾ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਹਲਕਾ ਵਿਧਾਇਕ ਬੁੱਢਲਾਡਾ ਬੁੱਧ ਰਾਮ ਅਤੇ ਆਪ ਹਾਈ ਕਮਾਂਡ ਦਾ ਧੰਨਵਾਦ ਕਰਦਾ ਹੈ ਜਿੰਨ੍ਹਾਂ ਉਨ੍ਹਾਂ ਨੂੰ ਇਹ ਅਹੁਦਾ ਦੇਕੇ ਮਾਣ ਬਖਸਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਅਹੁਦੇ ਦੀ ਇਮਾਨਦਾਰੀ ਅਤੇ ਲਗਨ ਨਾਲ ਪਾਰਟੀ ਦੀ ਬੇਹਤਰੀ ਲਈ ਕੰਮ ਕਰਨਗੇ।
ਕੈਪਸ਼ਨ: ਜ਼ਿਲਾ ਮੀਡੀਆ ਇੰਚਾਰਜ ਡਾਕਟਰ ਹਰਦੇਵ ਸਿੰਘ ਕੋਰਵਾਲਾ ਦੀ ਤਸਵੀਰ।
ਡਾ. ਹਰਦੇਵ ਸਿੰਘ ਕੋਰਵਾਲਾ ਨੂੰ ਜ਼ਿਲਾ ਮੀਡੀਆ ਇੰਚਾਰਜ ਲਗਾਉਣ ਤੇ ਖੁਸ਼ੀ ਦੀ ਲਹਿਰ
Highlights
- #mansanews
Leave a comment