ਡਾ.ਮੇਹਰ ਮਾਣਕ ਦਾ ਕਾਵਿ ਸੰਗ੍ਰਹਿ ‘ਸ਼ੂਕਦੇ ਆਬ ਤੇ ਖ਼ਾਬ’ ਉੱਤੇ ਵਿਚਾਰ ਚਰਚਾ
ਚੰਡੀਗੜ੍ਹ, 28 ਜਨਵਰੀ; ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਅੱਜ ਉੱਘੇ ਕਵੀ ਅਤੇ ਗੀਤਕਾਰ ਡਾ. ਮੇਹਰ ਮਾਣਕ ਦੇ ਕਾਵਿ ਸੰਗ੍ਰਹਿ ‘ਸ਼ੂਕਦੇ ਆਬ ਤੇ ਖ਼ਾਬ’ ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ‘ਚ ਲੇਖਕ, ਬੁੱਧੀਜੀਵੀ, ਅਧਿਆਪਕ, ਪੱਤਰਕਾਰ ਅਤੇ ਚਿੰਤਕ ਸ਼ਾਮਿਲ ਹੋਏ।
ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਆਖਿਆ ਕਿ ਇਹ ਕਿਤਾਬ ਪਾਣੀਆਂ ਰਾਹੀਂ ਪੰਜਾਬ ਦੀ ਸਰਜ਼ਮੀਨ ਦੀ ਚਰਚਾ ਕਰਦੀ ਹੈ।
ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਇਸ ਕਿਤਾਬ ਵਿੱਚ ਤੋਲ-ਤੁਕਾਂਤ ਦੀ ਪ੍ਰਗੀਤਕ ਲੈਅ ਦੀ ਇਕਸਾਰਤਾ ਦਾ ਉਚੇਚਾ ਧਿਆਨ ਰੱਖਿਆ ਗਿਆ ਹੈ।
ਮੁੱਖ ਮਹਿਮਾਨ ਵਜੋਂ ਆਪਣੇ ਸੰਬੋਧਨ ਵਿਚ ਰਾਇਤ-ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਬੇਹਤਰੀ ਵਾਸਤੇ ਰਲ਼ ਕੇ ਮਾਰੇ ਗਏ ਹੰਭਲੇ ਹੀ ਸਾਰਥਕ ਸਿੱਧ ਹੋਣਗੇ।
ਪ੍ਰਸਿੱਧ ਕਵੀ ਅਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਮਨੁੱਖੀ ਮਾਨਸਿਕਤਾ ਸਮੁੰਦਰਾਂ ਨਾਲੋਂ ਵਧੇਰੇ ਦਰਿਆਵਾਂ ਨਾਲ ਜੁੜੀ ਹੋਈ ਹੈ। ਉੱਘੇ ਚਿੰਤਕ ਜਲੌਰ ਸਿੰਘ ਖੀਵਾ ਨੇ ਕਿਹਾ ਕਿ ਮਾਣਕ ਦੀ ਕਲਮ ਸਮੱਗਰ ਰੂਪ ਵਿਚ ਦਰਿਆਵਾਂ ਦੀ ਗੱਲ ਕਰਦੀ ਹੈ।
ਡਾ.ਅਵਤਾਰ ਸਿੰਘ ਪਤੰਗ ਦਾ ਕਹਿਣਾ ਸੀ ਕਿ ਚੇਤਨਾ ਅਤੇ ਸੰਵੇਦਨਾ ਹੀ ਮਿਆਰੀ ਗੱਲ ਅਖਵਾ ਜਾਂਦੀ ਹੈ।
ਪਾਲ ਅਜਨਬੀ ਨੇ ਕਿਹਾ ਕਿ ਲੇਖਕ ਦੀ ਫ਼ਿਕਰਮੰਦੀ ਨੇ ਹੀ ਅਜਿਹੀ ਵਿਲੱਖਣ ਕਿਤਾਬ ਸਿਰਜੀ ਹੈ। ਪ੍ਰੀਤਮ ਸਿੰਘ ਰੁਪਾਲ ਨੇ ਕਿਹਾ ਕਿ ਅਸੀਂ ਕੁਦਰਤ ਦੇ ਦੁਵੰਦਆਤਮਕ ਸੁਭਾਅ ਦੇ ਵਿਪਰੀਤ ਖੜ੍ਹ ਗਏ ਹਾਂ ਜਿਸ ਕਰਕੇ ਵਿਨਾਸ਼ ਪੈਦਾ ਹੁੰਦਾ ਹੈ।
ਜ਼ਿਲ੍ਹਾ ਭਾਸ਼ਾ ਅਧਿਕਾਰੀ ਡਾ. ਦਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਮੇਹਰ ਮਾਣਕ ਪੰਜਾਬੀ ਸਮਾਜ ਵਿਚ ਮੋਹਪੂਰਕ ਰਿਸ਼ਤਿਆਂ ਦੀਆਂ ਤੰਦਾਂ ਦੀਆਂ ਮੂਲ ਚੂਲ਼ਾਂ ਨੂੰ ਆਪਣੀਆਂ ਕਵਿਤਾਵਾਂ ਨੂੰ ਪ੍ਰਗਟ ਕਰਦਾ ਹੈ।
ਉੱਘੇ ਗਾਇਕ ਰਾਮ ਆਨੰਦ, ਸੁੱਖੀ ਸਿੰਘ ਅਤੇ ਨਵਨੀਤ ਕੌਰ ਮਠਾੜੂ ਨੇ ਗੀਤਾਂ ਰਾਹੀਂ ਸਮਾਗਮ ਨੂੰ ਹੋਰ ਰੰਗਤ ਪ੍ਰਦਾਨ ਕੀਤੀ।
ਉੱਘੇ ਵਿਸ਼ਲੇਸ਼ਕ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਚੰਗੀ ਲੇਖਣੀ ਇਨਕਲਾਬ ਦੇ ਸਮਰੱਥ ਹੁੰਦੀ ਹੈ। ਵਿਸ਼ੇਸ਼ ਮਹਿਮਾਨ ਡਾ. ਯੋਗਰਾਜ ਅੰਗਰੀਸ਼ ਨੇ ਮੇਹਰ ਮਾਣਕ ਦੀ ਕਲਮ ਨੂੰ ਸਿਰਜਨਾਤਮਕ ਦ੍ਰਿਸ਼ਟੀਕੋਣ ਤੋਂ ਉੱਚ ਦਰਜੇ ਦੀ ਕਵਿਤਾ ਰਚਨ ਦੇ ਪੱਧਰ ਤੇ ਖਰੀ ਦੱਸਿਆ।
ਲੇਖਕ ਡਾ. ਮੇਹਰ ਮਾਣਕ ਨੇ ਕਿਹਾ ਕਿ ਉਹਨਾਂ ਨੇ ਦਰਿਆਵਾਂ ਦੇ ਦੁੱਖਾਂ ਰਾਹੀਂ ਅਜੋਕੇ ਮਨੁੱਖ ਦੇ ਸੁਆਰਥੀ, ਕੁਦਰਤ ਵਿਰੋਧੀ ਅਤੇ ਪੂੰਜੀਵਾਦੀ ਲੁਟੇਰੀ ਸੋਚ ਦੇ ਅਮਲ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸ਼੍ਰੋਮਣੀ ਕਵੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਆਖਿਆ ਕਿ ਪਾਣੀਆਂ ਦੇ ਬਹਾਨੇ ਲੇਖਕ ਨੇ ਬਾਖ਼ੂਬੀ ਪੰਜਾਬ ਦੀ ਹੀ ਗੱਲ ਕੀਤੀ ਹੈ। ਗੁਰਨਾਮ ਕੰਵਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਲਿਖਤਾਂ ਸਾਹਿਤਕ ਹੀ ਨਹੀਂ ਸਮਾਜਿਕ ਸਰੋਕਾਰਾਂ ਦੀ ਗੱਲ ਵੀ ਕਰਦੀਆਂ ਹਨ।
ਇਸ ਵਿਲੱਖਣ ਸਮਾਗਮ ਦਾ ਹਿੱਸਾ ਬਣਨ ਵਾਲੀਆਂ ਸ਼ਖ਼ਸੀਅਤਾਂ ਵਿਚ ਮਨਜੀਤ ਕੌਰ ਮੀਤ, ਗੁਰਜੀਤ ਸਿੰਘ, ਰਣਜੀਤ ਸਿੰਘ, ਡਾ. ਨੀਨਾ ਮਹਿਤਾ, ਨਿਰਮਲਾ, ਡਾ. ਮਲਕੀਅਤ ਕੌਰ, ਜਸਵਿੰਦਰ ਸਿੰਘ ਕਾਇਨੌਰ, ਡਾ. ਕਸ਼ਮੀਰੀ ਲਾਲ, ਗੋਵਰਧਨ ਗੱਬੀ, ਹਰਪ੍ਰੀਤ ਸਿੰਘ, ਲਲਿਤ ਕੁਮਾਰ ਗੁਪਤਾ, ਕਰਨ ਭੀਖੀ, ਮੁਖਵਿੰਦਰ ਸਿੰਘ, ਮੀਤ ਖੱਟੜਾ, ਡਾ. ਹਰਨੇਕ ਸਿੰਘ ਕਲੇਰ, ਡਾ. ਜਸਪਾਲ ਜੱਸੀ, ਸਤਨਾਮ ਸਿੰਘ ਸ਼ੋਕਰ, ਸੁਮੀਤ ਸਿੰਘ, ਰਾਜਨ ਸ਼ਰਮਾ, ਸੰਜੇ ਸ਼ਰਮਾ, ਸ਼ਵੇਤਾ, ਸਰਦਾਰਾ ਸਿੰਘ ਚੀਮਾ, ਲਾਲ ਮਿਸਤਰੀ, ਡਾ. ਨਿਰਮਲ ਸਿੰਘ, ਅਰਾਧਨਾ ਕੌਲ, ਡਾ. ਪੀ. ਕੌਲ, ਸਰੂਪ ਸਿਆਲਵੀ, ਜਿਓਤੀ ਪੂਨੀਆ, ਰਾਮ ਚੰਦ, ਵਿਮਲ ਤਰਿੱਖਾ, ਰਮਿਤ ਚੌਹਾਨ, ਡਾ. ਨਵਨੀਤ ਸਿੰਘ, ਗੁਰਿੰਦਰ ਸਿੰਘ ਕਲਸੀ, ਦਿਸ਼ਾ ਰਾਣਾ, ਕੇਵਲ ਕ੍ਰਿਸ਼ਨ ਕਿਸ਼ਨਪੁਰੀ, ਸੁਨੀਲ ਚਾਵਲਾ, ਕੰਵਰਦੀਪ ਸਿੰਘ, ਸੁਰਜੀਤ ਸੁਮਨ, ਸੰਜੀਵਨ ਸਿੰਘ, ਵਰਿੰਦਰ ਸਿੰਘ ਚੱਠਾ, ਜੈ ਸਿੰਘ ਛਿੱਬਰ, ਅਜਾਇਬ ਔਜਲਾ, ਰਾਜੇਸ਼ ਬੈਨੀਵਾਲ, ਚਰਨਜੀਤ ਸਿੰਘ ਕਲੇਰ, ਧਿਆਨ ਸਿੰਘ ਕਾਹਲੋਂ, ਜਸਪਾਲ ਸਿੰਘ ਦੇਸੂਵੀ, ਡਾ. ਚੰਦ ਸਿੰਘ ਮਦਾਨ, ਪਰਮਿੰਦਰ ਸਿੰਘ ਮਦਾਨ, ਜਗਦੀਪ ਸਿੱਧੂ, ਸਿਮਰਜੀਤ ਕੌਰ ਗਰੇਵਾਲ, ਪਿਆਰਾ ਸਿੰਘ ਰਾਹੀ, ਤਰਸੇਮ ਸਿੰਘ, ਗੁਰਦਰਸ਼ਨ ਸਿੰਘ ਮਾਵੀ, ਭੁਪਿੰਦਰ ਬਰਾੜ, ਜਿਤੇਂਦਰ ਸਿੰਘ, ਹਰਦੇਵ ਚੌਹਾਨ, ਜਸਵਿੰਦਰ ਸਿੰਘ ਗਿੱਲ, ਪ੍ਰੋ. ਦਿਲਬਾਗ ਸਿੰਘ, ਬਲਜਿੰਦਰ ਕੌਰ ਸ਼ੇਰਗਿੱਲ, ਅਤੁਲ ਕੁਮਾਰ, ਜੇ. ਐਸ. ਮਹਿਰਾ, ਇੰਦਰਜੀਤ ਪਰੇਮੀ, ਕਰਮ ਸਿੰਘ ਵਕੀਲ, ਵਨੀਤ ਸਿੰਘ ਆਹਲੂਵਾਲੀਆ, ਡਾ. ਕੋਮਲਦੀਪ ਕੌਰ, ਸਿਰੀ ਰਾਮ ਅਰਸ਼, ਰਵਨੀਤ ਜੋਸ਼ੀ, ਊਸ਼ਾ ਕੰਵਰ, ਡਾ.ਗੁਰਮੇਲ ਸਿੰਘ, ਸ਼ਾਇਰ ਭੱਟੀ, ਅਨਹਦ ਸਿੰਘ ਅਤੇ ਹੋਰ ਸ਼਼ਖ਼ਸੀਅਤਾਂ ਸ਼ਾਮਿਲ ਸਨ।