16 ਅਪ੍ਰੈਲ (ਗਗਨਦੀਪ ਸਿੰਘ) ਰਾਮਪੁਰਾ ਫੂਲ: ਬੀਤੇ ਦਿਨੀਂ 14 ਅਪ੍ਰੈਲ 2024 ਨੂੰ ਡਾ. ਅੰਬੇਡਕਰ ਸਮਾਜ ਭਲਾਈ ਕਲੱਬ ਰਜਿ: ਰਾਮਪੁਰਾ ਪਿੰਡ ਜ਼ਿਲ੍ਹਾ ਬਠਿੰਡਾ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 133ਵੇਂ ਜਨਮ ਦਿਵਸ ਮੌਕੇ ਭੀਮ ਰਾਓ ਅੰਬੇਡਕਰ ਪਾਰਕ ਵਿਖੇ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਸਮੂਹ ਨਗਰ ਨਿਵਾਸੀਆਂ ਵੱਲੋਂ ਸ਼ਿਰਕਤ ਕੀਤੀ ਗਈ। ਸਮਾਰੋਹ ਦੌਰਾਨ ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ। ਪ੍ਰਿਤਪਾਲ ਸਿੰਘ (ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ) ਮਾਸਟਰ ਵਿਰਸਾ ਸਿੰਘ, ਹਰਮੇਸ਼ ਕੁਮਾਰ ਇਨਕਲਾਬੀ ਕੇਂਦਰ ਪੰਜਾਬ, ਮੱਖਣ ਸਿੰਘ ਭਾਈਰੂਪਾ ਅਤੇ ਮਾਸਟਰ ਦਹੂਦ ਸਿੰਘ ਵੱਲੋਂ ਸੰਬੋਧਨ ਕੀਤਾ ਗਿਆ। ਸਮਾਰੋਹ ਤੋਂ ਤੁਰੰਤ ਬਾਅਦ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਗਮਦੂਰ ਸਿੰਘ (ਪ੍ਰਧਾਨ), ਇੰਦਰਜੀਤ (ਮੀਤ ਪ੍ਰਧਾਨ), ਮਨਦੀਪ ਸਿੰਘ (ਸੈਕਟਰੀ), ਮਨਪ੍ਰੀਤ ਸਿੰਘ ਮੰਨੂੰ (ਖਜ਼ਾਨਚੀ) ਅਤੇ ਲਾਲੀ ਸਿੰਘ (ਪ੍ਰੈੱਸ ਸਕੱਤਰ) ਚੁਣੇ ਗਏ। ਨਵ ਨਿਯੁਕਤ ਕਮੇਟੀ ਵੱਲੋਂ ਅਗਾਊਂ ਬਾਬਾ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣ ਦਾ ਪ੍ਰਣ ਕੀਤਾ ਗਿਆ।