- ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਸਾਫ ਸੁੱਥਰਾ ਰੱਖਣ ਹਿੱਤ ਵੱਧ ਤੋਂ ਵੱਧ ਦਰੱਖਤ ਲਾਉਣ ਦੀ ਅਪੀਲ—ਡਾ.ਸੰਦੀਪ ਘੰਡ
- ਡਾ.ਕੁਲਦੀਪ ਵੱਲੋਂ ਹਰੇ-ਰਾਮ ਬੱਰਕਤ ਕੁੱਟੀਆ ਵਿੱਚ ਲਗਾਈ ਗਈ ਤ੍ਰਿਵੇਣੀ।
02 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਮੌਸਮ ਵਿਚ ਆ ਰਹੀ ਤਬਦੀਲੀ ਅਤੇ ਦਿਨੋਂ ਦਿਨ ਵਾਤਾਵਰਣ ਦੇ ਪ੍ਰਦੁਸ਼ਿਤ ਹੋਣਾ ਚਿੰਤਾਂ ਦਾ ਵਿਸ਼ਾ ਬਣਿਆਂ ਹੋਇਆ ਹੈ।ਵਿਕਾਸ ਦੇ ਨਾਮ ਤੇ ਸਰਕਾਰ ਵੱਲੋਂ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।ਸੜਕਾਂ ਦੇ ਨਿਰਮਾਣ ਨਾਲ ਕਿੰਨੇ ਕਿਸਾਨਾਂ ਪਾਸੋਂ ਉਹਨਾਂ ਦੀ ਜਮੀਨ ਲੇਕੇ ਉਹਨਾਂ ਨੂੰ ਬੇਜਮੀਨੇ ਅਤੇ ਬੇਰੁਜਗਾਰ ਕੀਤਾ ਗਿਆ।ਉਸ ਸੜਕ ਦੇ ਨਿਰਮਾਣ ਲਈ ਕਿੰਨੇ ਦਰੱਖਤ ਕੱਟੇ ਗਏ ਇਹਨਾਂ ਵਿੱਚ ਕਈ ਅਜਿਹੇ ਰੱਖ ਸਨ ਜੋ ਸਾਡੀ ਪਿੱਤਾ ਪੁਰਖੀ ਵਿਰਾਸਤ ਸਨ ਸਾਡੀ ਚਿੰਤਾਂ ਵਿੱਚ ਵਾਧਾ ਕਰਦੇ ਹਨ।ਸਰਕਾਰ ਵੱਲੋਂ ਹਰ ਸਾਲ ਜੂਨ ਮਹੀਨੇ ਤੋਂ ਲੇਕੇ ਅਕਤੂਬਰ ਮਹੀਨੇ ਤੱਕ ਪਿੰਡ ਪਿਂਡ ਦਰੱਖਤ ਲਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ।ਲੋਕਾਂ ਨੂੰ ਭਾਵੁਕ ਤੋਰ ਤੇ ਇਸ ਨਾਲ ਜੋੜਨ ਹਿੱਤ ਾਿੳ ਵਾਰ ਇੱਕ ਰੁੱਖ ਆਪਣੀ ਮਾਂ ਦੇ ਨਾਮ ਹੇਠ ਪੋਦੇ ਲਗਾਏ ਜਾ ਰਹੇ ਹਨ।ਇਸ ਲਈ ਹਰ ਵਿਅਕਤੀ ਨੂੰ ਇਸ ਮੁਹਿੰਮ ਦਾ ਹਿੱਸਾ ਜਰੂਰ ਬਣਨਾ ਚਾਹੀਦਾ ਹੈ।ਮਿਊਸਪਲ ਕਾਊਂਸਲਰ ਸਨੇਹ ਲਤਾ ਅਤੇ ਸਮਾਜ ਸੇਵੀ ਡਾ ਸਤਪਾਲ ਵੱਲੋਂ ਸ਼੍ਰਮੋਣੀ ਭਗਤ ਕਬੀਰ ਪ੍ਰਮੇਸ਼ਵਰ ਸੰਸ਼ਥਾਂ ਮੌੜ ਮੰਡੀ ਅਤੇ ਆਪਣੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਨਵੀ ਬਸਤੀ ਅਤੇ ਮੋੜ ਮੰਡੀ ਦੇ ਬਾਕੀ ਸਾਥੀਆਂ ਦੇ ਸਹਿਯੋਗ ਨਾਲ 1500 ਦੇ ਕਰੀਬ ਪੌਦੇ ਲਗਾਏ ਗਏ।ਡਾ.ਕੁਲਦੀਪ ਕੌਰ ਘੰਡ ਵੱਲੋਂ ਹਰੇ-ਰਾਮ ਬਰਕਤ ਕੁੱਟੀਆਂ ਮੌੜ ਮੰਡੀ ਵਿੱਚ ਪਿੱਪਲ,ਬੋਹੜ ਅਤੇ ਨਿੰਮ ਤਿਰਵੇਣੀ ਲਗਾਈ ਗਈ ਉਹਨਾਂ ਦੱਸਿਆਂ ਕਿ ਇਸ ਤ੍ਰਿਵੇਣੀ ਦੀ ਜਿਥੇ ਧਾਰਿਮਕ ਮਹੱਤਤਾ ਹੈ ਉਥੇ ਹੀ ਇਹ ਦੱਰਖਤ ਸ਼ੁੱਧ ਹਵ ਅਤੇ ਲੰਮਾ ਸਮਾ ਅਤੇ ਬਾਕੀ ਦਰੱਖਤਾਂ ਨਾਲੋਂ ਜਿਆਦਾ ਮਾਤਰਾ ਵਿੱਚ ਅਕਾਸੀਜਨ ਦਿੰਦੇ ਹਨ।ਮਾਨਸਾ ਰੂਰਲ ਯੂਥ ਕਲੱਬ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਹਰਦੀਪ ਸਿੱਧੂ,ਏਕਨੂਰ ਵੇਲਫੇਅਰ ਸੁਸਾਇਟੀ ਦੇ ਜੀਤ ਦਹੀਆ,ਚੇਤ ਸਿੰਘ ਤਲਵੰਡੀ ਅਕਲੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਵੱਧ ਚੜ ਕੇ ਭਾਗ ਲੈਣ।