7 ਮਈ (ਸੋਨੂੰ ਕਟਾਰੀਆ) ਮਾਨਸਾ: ਸਿਹਤ ਵਿਭਾਗ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਡਾ ਹਰਦੇਵ ਸਿੰਘ ਨੇ ਅੱਜ ਬਤੌਰ ਸਿਵਲ ਸਰਜਨ ਮਾਨਸਾ ਦਾ ਅਹੁਦਾ ਸੰਭਾਲਿਆ ਲਿਆ ਇਸ ਤੋਂ ਪਹਿਲਾਂ ਬਤੌਰ ਮੈਡੀਕਲ ਅਫਸਰ 1993 ਜੀਰਾ ਵਿਖੇ ਹਾਜਰ ਹੋਏ, 2017 ਬਤੌਰ ਸੀਨੀਅਰ ਮੈਡੀਕਲ ਅਫਸਰ ਫਾਜਿਲਕਾ ਵਿਖੇ ਸੇਵਾ ਨਿਭਾਈ ਹੁਣ ਈ ਐਸ.ਆਈ ਹਸਪਤਾਲ ਜਲੰਧਰ ਤੋਂ ਪਦ ਉਨਤ ਹੋਣ ਉਪਰੰਤ ਬਤੌਰ ਸਿਵਲ ਸਰਜਨ ਮਾਨਸਾ ਹਾਜ਼ਰ ਹੋਣ ਉਪਰੰਤ ਜ਼ਿਲ੍ਹੇ ਦੇ ਪ੍ਰੋਗਰਾਮ ਅਫਸਰ, ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਇਕ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਲੋਕਾਂ ਨੂੰ ਵਧੀਆ ਤੋਂ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਸਾਡਾ ਪਹਿਲਾ ਫਰਜ਼ ਹੈ, ਨਾਲ ਹੀ ਉਨ੍ਹਾਂ ਨੇ ਕਿਹਾ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਤਨਦੇਹੀ ਇਮਾਨਦਾਰੀ ਅਤੇ ਸਮੇਂ ਸਿਰ ਨਿਭਾਉਣ ਦੀ ਹਦਾਇਤ ਕੀਤੀ,ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਮਾਨਸਾ ਵਿਖੇ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਅਤੇ ਕੰਮ ਦੀ ਲੇਟ ਲਤੀਫੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕਿਸੇ ਵੀ ਮਰੀਜ਼ ਜਾਂ ਵਿਅਕਤੀ ਉਨ੍ਹਾਂ ਦੇ ਵਾਰਸ ਨੂੰ ਸਿਹਤ ਵਿਭਾਗ ਦੇ ਸਬੰਧਤ ਕਿਸੇ ਵੀ ਕੰਮ ਨਾਲ ਕੋਈ ਸਮੱਸਿਆ ਆਉਂਦੀ ਹੈ ਤਾਂ ਉਨ੍ਹਾਂ ਦੇ ਨੰਬਰ ਤੇ ਤੁਰੰਤ ਗੱਲ ਕੀਤੀ ਜਾ ਸਕਦੀ ਹੈ
ਇਸ ਮੌਕੇ ਡਾ.ਰਣਜੀਤ ਸਿੰਘ ਰਾਏ ਜਿਲਾ ਸਿਹਤ ਅਫਸਰ, ਡਾ ਰਜਿੰਦਰ ਕੁਮਾਰ ਗਰਗ ਸਹਾਇਕ ਸਿਵਲ ਸਰਜਨ, ਡਾ. ਕੰਵਲਪ੍ਰੀਤ ਬਰਾੜ ਜਿਲਾ ਟੀਕਾਕਰਨ ਅਫਸਰ, ਸ਼੍ਰੀ ਮਤੀ ਸੁਖਰੀਤ ਕੌਰ ਸਹਾਇਕ ਵਿਤ ਅਤੇ ਕੰਟਰੋਲਰ, ਵਿਜੈ ਕੁਮਾਰ ਜ਼ਿਲ੍ਹਾ ਮਾਸ ਮੀਡੀਆ ਅਫਸਰ ,ਸੰਦੀਪ ਸਿੰਘ ਸੀਨੀਅਰ ਸਹਾਇਕ, ਦਰਸ਼ਨ ਸਿੰਘ ਧਾਲੀਵਾਲ ਡਿਪਟੀ ਮਾਸ ਮੀਡੀਆ ਅਫਸਰ, ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ’, ਵਿਭਾਗ ਦੇ ਉੱਚ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।
ਡਾਕਟਰ ਹਰਦੇਵ ਸਿੰਘ ਨੇ ਬਤੌਰ ਸਿਵਲ ਸਰਜਨ ਮਾਨਸਾ ਅਹੁਦਾ ਸੰਭਾਲਿਆ।
Highlights
- #mansanews
Leave a comment