31 ਜਨਵਰੀ ( ਸੋਨੂੰ ਕਟਾਰੀਆ) ਮਾਨਸਾ: ਪੰਜਾਬ ਸਰਕਾਰ ਵੱਲੋਂ 15 ਜਨਵਰੀ ਤੋਂ 14 ਫਰਵਰੀ ਤੱਕ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ,ਇਸ ਦੇ ਸਬੰਧ ਵਿੱਚ ਸਿਵਲ ਸਰਜਨ ਮਾਨਸਾ ਡਾ.ਰਣਜੀਤ ਸਿੰਘ ਰਾਏ ਦੇ ਦਿਸਾ ਨਿਰਦੇਸ਼ ਅਨੁਸਾਰ ਅੱਜ ਟਰੱਕ ਯੂਨੀਅਨ ਬੁਢਲਾਡਾ ਵਿਖੇ ਜਿਲਾ ਪੁਲਿਸ ਮਾਨਸਾ ਦੇ ਸਹਿਯੋਗਟ੍ਰੈਫ੍ਰਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਨਾਲ ਅੱਖਾ ਦੀ ਸਕਰੀਨਿੰਗ ਕੈੰਪ ਲਗਾਇਆ ਗਿਆ। ਇਸ ਕੈਂਪ ਦੀ ਮਹੱਤਤਾ ਬਾਰੇ ਜਾਨਕਾਰੀ ਦਿੰਦਿਆ ਦਰਸ਼ਨ ਸਿੰਘ ਧਾਲੀਵਾਲ ਊਪ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਨੇ ਕਿਹਾ ਕਿ ਧੂੰੰਦ ਦੇ ਮੌਸਮ ਨੂੰ ਦੇਖਦਿਆ ਹੋਇਆ ਟਰੱਕ ਚਾਲਕ ਦੀ ਦ੍ਰਿਸ਼ਟੀ ਅਤੇ ਸਿਹਤ ਵਿਸ਼ੇਸ਼ ਮਹੱਤਵਪੂਰਨ ਹੈ,ਜੇਕਰ ਚਾਲਕ ਨੂੰ ਸਾਫ ਦਿਖਾਈ ਦੇ ਰਿਹਾ ਹੈ,ਤਾਂ ਹਾਦਸਿਅਆਂ ਤੋਂ ਬਚਿਆ ਜਾ ਸਕਦਾ ਹੈ ।ਇਸ ਲਈ ਟਰੱਕ ਚਾਲਕਾਂ ਨੂੰ ਸਮੇਂ ਸਮੇਂ ਸਿਰ ਮਾਹਿਰ ਡਾਕਟਰ ਕੋਲ ਅੱਖਾਂ ਅਤੇ ਸਰੀਰਕ ਜਾਂਚ ਕਰਵਾੳਦੇ ਰਹਿਣਾ ਚਾਹੀਦਾ ਹੈ।
ਟਰੱਕ ਚਾਲਕਾਂ ਨੂੰ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ ਲਈ ਵਿੱਢੀ ਮੁਹਿੰਮ ਤਹਿਤ ਅੱਜ ਏ.ਐਸ.ਆਈ.ਸੁਰੇਸ਼ ਕੁਮਾਰ ਵੱਲੋਂ ਮਾਨਸਾ ਦੇ ਟਰੱਕ ਚਾਲਕਾਂ ਨੂੰ ਟ੍ਰੈਫ੍ਰਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਸੁਰੇਸ਼ ਕੁਮਾਰ ਨੇ ਕਿਹਾ ਕਿ ਆਵਾਜਾਈ ਦੇ ਨਿਯਮਾਂ ਸਬੰਧੀ ਹਰ ਵਿਅਕਤੀ ਨੂੰ ਜਾਣਕਾਰੀ ਹੋਣੀ ਲਾਜ਼ਮੀ ਹੈ। ਸਾਨੂੰ ਸਾਰਿਆਂ ਨੂੰ ਆਵਾਜਾਈ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਵਾਹਨ ਚਲਾਉਣੇ ਚਾਹੀਦੇ ਹਨ, ਤਾਂ ਜੋ ਕਿਸੇ ਵੀ ਅਣਗਹਿਲੀ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਉਨ੍ਹਾਂ ਕਿਹਾ ਕਿ ਸੜ੍ਹਕੀ ਹਾਦਸਿਆਂ ਨੂੰ ਰੋਕਣ ਲਈ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।
ਇਸ ਦੌਰਾਨ ਉਨ੍ਹਾਂ ਆਟੋ ਚਾਲਕਾਂ ਨੂੰ ਵੀ ਦੱਸਿਆ ਕਿ ਸਾਨੂੰ ਹਮੇਸ਼ਾਂ ਨਿਰਧਾਰਿਤ ਲਾਈਨ ਵਿੱਚ ਹੀ ਗੱਡੀ ਚਲਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਾਨੂੰ ਆਪਣਾ ਵਾਹਨ ਕਦੇ ਵੀ ਗਲਤ ਥਾਂ ’ਤੇ ਪਾਰਕ ਨਹੀਂ ਕਰਨਾ ਚਾਹੀਦਾ, ਜਿਸ ਨਾਲ ਸ਼ਹਿਰ ਅੰਦਰ ਗੱਡੀਆਂ ਦਾ ਜਾਮ ਲੱਗਣ ਵਰਗੀ ਸਥਿਤੀ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਸਾਨੂੰ ਕਦੇ ਵੀ ਵਾਹਨ ਚਲਾਉਂਦੇ ਹੋਏ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਜਲਦਬਾਜ਼ੀ ਹੀ ਦੁਰਘਟਨਾਵਾਂ ਨੂੰ ਸੱਦਾ ਦਿੰਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਅਤੇ ਦੂਜਿਆਂ ਦੀ ਜਾਨ ਦੀ ਹਿਫ਼ਾਜ਼ਤ ਲਈ ਆਵਾਜਾਈ ਦੇ ਨਿਯਮਾਂ ਅਨੁਸਾਰ ਹੀ ਵਾਹਨ ਚਲਾਉਣੇ ਚਾਹੀਦੇ। ਇਸ ਮੌਕੇ ਪ੍ਰਧਾਨ ਟਰੱਕ ਯੂਨੀਅਨ, ਮੈਬਰਾਨ,ਅਤੇ ਵਿਸ਼ੇਸ਼ ਕਰਕੇ ਮੁਨਸ਼ੀ ਸੁਬੇਗ ਸਿੰਘ ਦਾ ਸਹਿਯੋਗ ਰਿਹਾ,ਇੰਦਰਾਜ ਕੁਮਾਰ ਐਪਥਾਲਮਿਕ ਅਫਸਰ ਨੇ ਟਰੱੱਕ ਚਾਲਕਾਂ ਦੀ ਅੱਖਾਂ ਦੀ ਸਕਰੀਨਿੰਗ ਕੀਤੀ ਗਈ।