28 ਮਾਰਚ (ਰਾਜਦੀਪ ਜੋਸ਼ੀ) ਬਠਿੰਡਾ: ਪੰਜਾਬੀ ਟੈਲੀ ਫਿਲਮ ਬਿੱਕਰ ਵਿਚੋਲਾ ਨੂੰ ਦਰਸ਼ਕਾਂ ਵੱਲੋਂ ਮਿਲੇ ਪਿਆਰ ਨੂੰ ਦੇਖਦਿਆਂ ਬਿੱਕਰ ਵਿਚੋਲਾ ਭਾਗ ਦੂਜਾ ਦੀ ਸ਼ੂਟਿੰਗ ਬਠਿੰਡਾ ਦੇ ਪਿੰਡ ਵਿਰਕ ਖੁਰਦ ਵਿਖੇ ਕੀਤੀ ਗਈ। ਸ਼ੂਟਿੰਗ ਦਾ ਉਦਘਾਟਨ ਕਿਰਨਦੀਪ ਕੌਰ ਵਿਰਕ ਬਠਿੰਡਾ ਦਿਹਾਤੀ ਪ੍ਰਧਾਨ ਕਾਂਗਰਸ ਪਾਰਟੀ ਨੇ ਨਾਰੀਅਲ ਤੋੜ ਕੇ ਕੀਤਾ ਅਤੇ ਉਹਨਾਂ ਸਮੁੱਚੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਫਿਲਮ ਦੀ ਸ਼ੂਟਿੰਗ ਪਿੰਡ ਦੀ ਸੱਥ ਅਤੇ ਪਿੰਡ ਦੀਆਂ ਵੱਖ ਵੱਖ ਥਾਵਾਂ ਤੇ ਕੀਤੀ ਗਈ। ਪੱਤਰਕਾਰੀ ਅਤੇ ਲੇਖਣੀ ਵਿੱਚ ਆਪਣੀ ਕਲਮ ਜਰੀਏ ਪੰਜਾਬੀ ਮਾਂ ਬੋਲੀ, ਸੱਭਿਆਚਾਰ ਦੀ ਸੇਵਾ ਕਰਨ ਵਾਲੇ ਗੁਰਨੈਬ ਸਾਜਨ ਦਿਉਣ ਵੱਲੋਂ ਪਹਿਲੀ ਫਿਲਮ ਬਿੱਕਰ ਵਿਚੋਲਾ ਵਾਂਗ ਬਿੱਕਰ ਵਿਚੋਲਾ ਭਾਗ ਦੂਜਾ ਵਿੱਚ ਵੀ ਮੁੱਖ ਕਿਰਦਾਰ ਨਿਭਾਇਆ ਜਾ ਰਿਹਾ ਹੈ। ਇਸ ਮੌਕੇ ਫਿਲਮ ਦੇ ਨਿਰਦੇਸ਼ਕ,ਅਦਾਕਾਰ ਰਾਜਬਿੰਦਰ ਸ਼ਮੀਰ ਨੇ ਦੱਸਿਆ ਕਿ ਬਿੱਕਰ ਵਿਚੋਲਾ ਫਿਲਮ ਨੂੰ ਪਹਿਲਾਂ ਵੀ ਦਰਸ਼ਕਾਂ ਦਾ ਭਰਵਾਂ ਪਿਆਰ ਮਿਲਿਆ ਹੈ,ਇਸ ਲਈ ਬਿੱਕਰ ਵਿਚੋਲਾ ਭਾਗ ਦੂਜਾ ਬਣਾ ਰਹੇ ਹਾਂ। ਇਸ ਫਿਲਮ ਵਿੱਚ ਸਮਾਜ ਵਿੱਚ ਫੈਲ ਰਹੀਆਂ ਬੁਰਾਈਆਂ ,ਰਾਜਨੀਤੀ ਵਿੱਚ ਆ ਰਿਹਾ ਨਿਘਾਰ ਅਤੇ ਵਿਦੇਸ਼ਾਂ ਵਿੱਚ ਜਾ ਰਹੀ ਜਵਾਨੀ ਦੀ ਗੱਲ ਕੀਤੀ ਗਈ ਹੈ। ਬਿੱਕਰ ਵਿਚੋਲਾ ਦੇ ਕਿਰਦਾਰ ਦੁਆਲੇ ਘੁੰਮਦੀ ਇਸ ਫਿਲਮ ਵਿੱਚ ਹਾਸਾ ਠੱਠਾ, ਭਾਵੁਕਤਾ, ਵਿਆਹ ਸ਼ਾਦੀਆਂ ਦੀਆਂ ਰਸਮਾਂ ਦੇਖਣ ਨੂੰ ਮਿਲਣਗੀਆਂ। ਬਿੱਕਰ ਵਿਚੋਲਾ ਦਾ ਕਿਰਦਾਰ ਨਿਭਾ ਰਹੇ ਅਦਾਕਾਰ ਗੁਰਨੈਬ ਸਾਜਨ ਨੇ ਦੱਸਿਆ ਕਿ ਪੱਤਰਕਾਰੀ ਲੇਖਣੀ ਦੇ ਨਾਲ ਨਾਲ ਉਹ ਟੈਲੀ ਫਿਲਮਾਂ ਰਾਹੀਂ ਵੀ ਸਮਾਜ ਦੇ ਅਣਗੌਲੇ ਪੱਖ, ਭਰੂਣ ਹੱਤਿਆ, ਨਕਾਰਾ ਹੋ ਚੁੱਕੇ ਸਰਕਾਰੀ ਤੰਤਰ, ਭ੍ਰਿਸ਼ਟ ਹੋ ਚੁੱਕੀ ਰਾਜਨੀਤੀ, ਪੰਜਾਬ ਛੱਡ ਕੇ ਵਿਦੇਸ਼ਾਂ ਵੱਲ ਜਾ ਰਹੀ ਜਵਾਨੀ ਵਰਗੇ ਮੁੱਦਿਆਂ ਨੂੰ ਆਪਣੀ ਕਹਾਣੀ ਜਰੀਏ ਛੋਹ ਰਿਹਾ ਹੈ । ਉਮੀਦ ਕਰਦੇ ਹਾਂ ਕਿ ਦਰਸ਼ਕ ਸਾਡੀ ਜਲਦ ਹੀ ਸਾਜਨ ਪੰਜਾਬੀ ਟੀਵੀ ਯੂ ਟਿਊਬ ਚੈਨਲ ਤੇ ਇਸ ਫਿਲਮ ਨੂੰ ਪਿਆਰ ਦੇਣਗੇ ।ਫਿਲਮ ਦੇ ਕਲਾਕਾਰਾਂ ਵਿੱਚੋਂ ਗੁਰਨੈਬ ਸਾਜਨ, ਰਾਜਬਿੰਦਰ ਸ਼ਮੀਰ , ਕਰਮਜੀਤ ਰਾਜੂ, ਬੱਬੂ ਸ਼ੇਰਗਿੱਲ, ਗੁਰਵਿੰਦਰ ਸ਼ਰਮਾ ,ਡਾ.ਗੁਰਚਰਨ ਸਿੰਘ ਵਿਰਕ ਕਲਾਂ, ਸੂਬੇਦਾਰ ਬਾਵਾ ਸਿੰਘ, ਰਾਜਿੰਦਰ ਅਬਲੂ, ਡਾ. ਚੇਤ ਬਰਾੜ , ਐਲ ਐਸ ਕੰਗ, ਗੁਰਮੀਤ ਵਿਰਕ, ਬਲਜਿੰਦਰ ਵਿਰਕ, ਜੋਰਾ ਅਬਲੂ,ਕਮਲ ਬਰਨਾਲਾ, ਕਿਰਨਦੀਪ ਵਿਰਕ , ਦਿਲਬਾਗ ਜ਼ਖ਼ਮੀ,ਸਿੱਧੂ ਬਾਜਕ, ਸ਼ਾਲਿਨੀ, ਪਰਮਪ੍ਰੀਤ ਵਿਰਕ,
ਡਾ. ਹਰਪ੍ਰੀਤ ਖਿਆਲਾ ,ਬਬਲੂ ਵਿਰਕ, ਹਨ।