ਕੈਲੀਫੋਰਨੀਆ, 14 ਜੁਲਾਈ
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਬਟਲਰ ਕਾਊਂਟੀ ਡਿਸਟ੍ਰਿਕਟ ਅਟਾਰਨੀ ਮੁਤਾਬਕ ਪੈਂਸਿਲਵੇਨੀਆ ਵਿਚ ਡੋਨਾਲਡ ਟਰੰਪ ਦੀ ਰੈਲੀ ਵਿਚ ਗੋਲੀ ਚਲਾਉਣ ਵਾਲੇ ਇਕ ਹਮਲਾਵਰ ਦੀ ਮੌਤ ਹੋ ਗਈ ਹੈ, ਨਾਲ ਹੀ ਇਕ ਦਰਸ਼ਕ ਦੀ ਵੀ ਮੌਤ ਹੋ ਗਈ ਹੈ। ਦੋ ਮੌਤਾਂ ਤੋਂ ਇਲਾਵਾ ਇਕ ਹੋਰ ਵਿਅਕਤੀ ਦੀ ਹਾਲਤ ਕਥਿਤ ਤੌਰ ‘ਤੇ ਗੰਭੀਰ ਦੱਸੀ ਜਾ ਰਹੀ ਹੈ।
ਏਐੱਫਪੀ ਦੀ ਰਿਪੋਰਟ ਮੁਤਾਬਕ, ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੀਕ੍ਰੇਟ ਸਰਵਿਸ ਏਜੰਟਾਂ ਦੁਆਰਾ ਸ਼ਨੀਵਾਰ ਨੂੰ ਇਕ ਰੈਲੀ ਵਿਚ ਸਟੇਜ ਤੋਂ ਬਾਹਰ ਲਿਜਾਇਆ ਗਿਆ, ਜਦੋਂ ਕਈ ਜ਼ੋਰਦਾਰ ਧਮਾਕਿਆਂ, ਸੰਭਾਵਿਤ ਤੌਰ ‘ਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਿਵੇਂ ਹੀ ਟਰੰਪ ਨੂੰ ਸਟੇਜ ਤੋਂ ਉਤਾਰਿਆ ਗਿਆ, ਉਨ੍ਹਾਂ ਦੇ ਸੱਜੇ ਕੰਨ ਦੇ ਆਲੇ-ਦੁਆਲੇ ਖੂਨ ਦਿਖਾਈ ਦੇ ਰਿਹਾ ਸੀ। ਸੀਕ੍ਰੇਟ ਸਰਵਿਸ ਨੇ ਇਕ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਕਿ ਸਾਬਕਾ ਰਾਸ਼ਟਰਪਤੀ ਸੁਰੱਖਿਅਤ ਹਨ।
ਐਕਸ’ ‘ਤੇ ਸੀਕ੍ਰੇਟ ਸਰਵਿਸ ਕਮਿਊਨੀਕੇਸ਼ਨਜ਼ ਦੇ ਮੁਖੀ ਐਂਥਨੀ ਗੁਗਲੀਏਲਮੀ ਨੇ ਕਿਹਾ, “ਸੀਕ੍ਰੇਟ ਸਰਵਿਸ ਨੇ ਸੁਰੱਖਿਆ ਉਪਾਅ ਲਾਗੂ ਕੀਤੇ ਹਨ ਅਤੇ ਸਾਬਕਾ ਰਾਸ਼ਟਰਪਤੀ ਸੁਰੱਖਿਅਤ ਹਨ। ਇਹ ਹੁਣ ਇਕ ਸਰਗਰਮ ਸੀਕਰੇਟ ਸਰਵਿਸ ਜਾਂਚ ਹੈ ਅਤੇ ਹੋਰ ਜਾਣਕਾਰੀ ਉਪਲਬਧ ਹੋਣ ‘ਤੇ ਜਾਰੀ ਕੀਤੀ ਜਾਵੇਗੀ।