ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਖਿੰਡਾ ਨੇ ਕੀਤਾ ਪਾਈਪ ਲਾਈਨ ਦਾ ਉਦਘਾਟਨ
14 ਸਤੰਵਰ (ਰਾਜਦੀਪ ਜੋਸ਼ੀ) ਬਠਿੰਡਾ: ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਜੱਸੀ ਬਾਗਵਾਲੀ ਵਿੱਚ ਵਾਟਰ ਵਰਕਸ ਦੀ ਪਾਈਪ ਲਾਈਨ ਦਾ ਉਦਘਾਟਨ ਪੰਜਾਬ ਐਗਰੋ ਦੇ ਚੇਅਰਮੈਨ ਅਤੇ ਆਪਦੇ ਸੂਬਾ ਸਕੱਤਰ ਸ਼ਮਿੰਦਰ ਖਿੰਡਾ ਵੱਲੋਂ ਕੀਤਾ ਗਿਆ। ਇਸ ਮੌਕੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਅਤੇ ਆਪ ਦੇ ਬਠਿੰਡਾ ਦਿਹਾਤੀ ਜ਼ਿਲ੍ਾ ਪ੍ਰਧਾਨ ਜਤਿੰਦਰ ਭੱਲਾ ਸਮੇਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਸ਼ਮਿੰਦਰ ਖਿੰਡਾ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਤਰੱਕੀ ਦੀਆਂ ਮੰਜ਼ਿਲਾਂ ਸਰ ਕਰ ਰਿਹਾ ਹੈ। ਉਹਨਾਂ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਬਠਿੰਡਾ ਦਿਹਾਤੀ ਹਲਕੇ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਸਲਾਂਘਾ ਕੀਤੀ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਜਤਿੰਦਰ ਭੱਲਾ ਨੇ ਦੱਸਿਆ ਕਿ ਪਿੰਡ ਦੇ ਵਾਟਰ ਵਕਸ ਨੂੰ ਜੱਸੀ ਬਾਗ ਵਾਲੀ ਨੇੜੇ ਲੱਗਦੀ ਕੱਸੀ ਵਿੱਚੋਂ ਨਹਿਰੀ ਪਾਣੀ ਸਪਲਾਈ ਕੀਤਾ ਜਾ ਰਿਹਾ ਸੀ, ਪਰ ਨਹਿਰੀ ਪਾਣੀ ਸਪਲਾਈ ਕਰਨ ਵਾਲਾ ਕਾਲ ਖੁੱਲਾ ਸੀ ਜਿਸ ਕਾਰਨ ਪਾਣੀ ਵਿੱਚ ਗੰਦਗੀ ਤੋਂ ਇਲਾਵਾ ਕੂੜਾ ਕਰਕਟ ਰਲ ਰਿਹਾ ਸੀ। ਇਸ ਕਾਰਨ ਲੋਕ ਪਿਛਲੇ ਲੰਬੇ ਸਮੇਂ ਤੋਂ ਵਾਟਰ ਬਕਸ ਦਾ ਅਸ਼ੁੱਧ ਪਾਣੀ ਪੀਣ ਲਈ ਮਜਬੂਰ ਸਨ, ਪਰ ਜਦੋਂ ਉਹਨਾਂ ਪੀਣ ਵਾਲੇ ਸਾਫ ਪਾਣੀ ਦਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਤਾਂ ਪੰਜਾਬ ਸਰਕਾਰ ਤੋਂ 14 ਲੱਖ ਰੁਪਏ ਦੀ ਲਾਗਤ ਨਾਲ ਪਾਈਪ ਲਾਈਨ ਦਾ ਪ੍ਰੋਜੈਕਟ ਉਹਨਾਂ ਪਾਸ ਕਰਵਾਇਆ। ਉਹਨਾਂ ਦੱਸਿਆ ਕਿ ਅੱਜ ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਖਿੰਡਾ ਵੱਲੋਂ ਇਸ ਪਾਈਪ ਲਾਈਨ ਦਾ ਉਦਘਾਟਨ ਕੀਤਾ ਗਿਆ। ਉਹਨਾਂ ਕਿਹਾ ਕਿ ਪਿੰਡ ਦੀ ਕੱਸੀ ਤੋਂ ਵਾਟਰ ਵਰਕਸ ਤੱਕ ਪਾਈ ਗਈ ਪਾਈਪ ਲਾਈਨ ਨਾਲ ਜਿੱਥੇ ਵਾਟਰ ਵਰਕਸ ਨੂੰ ਸਹੀ ਨਹਿਰੀ ਪਾਣੀ ਦੀ ਸਪਲਾਈ ਹੋ ਸਕੇਗੀ ਉਥੇ ਹੀ ਪਾਣੀ ਗੰਧਲਾ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਜੱਸੀ ਬਾਗਵਾਲੀ ਨੇ ਹਮੇਸ਼ਾ ਹੀ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਹੈ ਇਸ ਲਈ ਇਸ ਪਿੰਡ ਦਾ ਸਰਪੱਖੀ ਵਿਕਾਸ ਕਰਵਾਉਣਾ ਉਹਨਾਂ ਦੀ ਡਿਊਟੀ ਹੈ। ਜਤਿੰਦਰ ਭੱਲਾ ਨੇ ਕਿਹਾ ਕਿ ਬਠਿੰਡਾ ਦਿਹਾਤੀ ਹਲਕੇ ਅੰਦਰ ਕਰੀਬ 100 ਵਿਕਾਸ ਦੇ ਕਾਰਜ ਚੱਲ ਰਹੇ ਹਨ, ਜਿਨ੍ਹ ਨੂੰ ਜਲਦੀ ਹੀ ਨੇਪਰੇ ਚਾੜਿਆ ਜਾਵੇਗਾ। ਉਹਨਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਬਠਿੰਡਾ ਦਿਹਾਤੀ ਹਲਕੇ ਅੰਦਰ ਓਪਨ ਜਿਮ ਖੋਲੇ ਜਾਣਗੇ ਅਤੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ ਜਾਣਗੀਆਂ ਤਾਂ ਜੋ ਉਹਨਾਂ ਦੀਆਂ ਰੁਚੀਆਂ ਨੂੰ ਨਸ਼ਿਆਂ ਤੇ ਹੋਰ ਅਲਾਮਤਾਂ ਵਾਲੇ ਪਾਸਿਓਂ ਹਟਾ ਕੇ ਖੇਡਾਂ ਵੱਲ ਲਗਾਇਆ ਜਾ ਸਕੇ।