ਦਲ ਖ਼ਾਲਸਾ ਵਲੋਂ ਸਿੱਖ ਜਥੇਬੰਦੀਆਂ ਤੇ ਸੰਸਥਾਵਾਂ ਨਾਲ ਲਗਾਤਾਰ ਰਾਬਤਾ ਕਰਨ ਦਾ ਐਲਾਨ
21 ਅਪ੍ਰੈਲ (ਪੱਤਰ ਪ੍ਰੇਰਕ) ਬਠਿੰਡਾ: ਜੂਨ ’84 ਤੀਜਾ ਘੱਲੂਘਾਰਾ ਦੀ 40ਵੀਂ ਵਰ੍ਹੇ ਗੰਢ ਨੂੰ ਪਿੰਡ ਪਿੰਡ ਮਨਾਉਣ ਸਬੰਧੀ ਬਾਬਾ ਹਰਦੀਪ ਸਿੰਘ ਮਹਿਰਾਜ ਦੀ ਅਗਵਾਈ ’ਚ ਬਠਿੰਡਾ ਵਿਖੇ ਹੋਈ ਬੈਠਕ ਦੌਰਾਨ ਸਿੱਖ ਜਥੇਬੰਦੀਆਂ ਤੇ ਸੰਸਥਾਵਾਂ ਨਾਲ ਲਗਾਤਾਰ ਰਾਬਤਾ ਕਾਇਮ ਕਰਨ ਦਾ ਐਲਾਨ ਕੀਤਾ। ਜਾਰੀ ਪ੍ਰੈਸ ਨੋਟ ਵਿਚ ਕਿਹਾ ਗਿਆ ਕਿ ਸਿੱਖ ਕੌਮ ’ਤੇ ਇਹ ਭਿਆਨਕ ਹਮਲਾ ਉਹਨਾਂ ਨੂੰ ਗੁਲਾਮੀ ਦਾ ਅਜਿਹਾ ਅਹਿਸਾਸ ਕਰਵਾ ਗਿਆ ਜਿਸ ਦਾ ਖਾਤਮਾ ਕੇਵਲ ਤੇ ਕੇਵਲ ਵੱਖਰਾ ਰਾਜ ਸਥਾਪਤ ਕਰਨ ਨਾਲ ਹੀ ਹੋਵੇਗਾ।
ਬਾਬਾ ਹਰਦੀਪ ਸਿੰਘ ਦੀ ਅਗਵਾਈ ’ਚ ਹੋਈ ਬੈਠਕ ’ਚ ਦਲ ਖਾਲਸਾ ਦੀ ਕੇਂਦਰ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ ਤੋਂ ਇਲਾਵਾ ਬਲਜਿੰਦਰ ਸਿੰਘ ਕੋਟਭਾਰਾ ਤੇ ਭਾਈ ਰਮਨਦੀਪ ਸਿੰਘ ਸਨੀ ਬਠਿੰਡਾ ਵੀ ਸ਼ਾਮਲ ਸਨ। ਉਹਨਾਂ ਕਿਹਾ ਕਿ ਉਹ ਜਲਦੀ ਹੀ ਦਮਦਮਾ ਸਾਹਿਬ ਦੇ ਇਲਾਕੇ ਦੀਆਂ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਬੇਨਤੀ ਕਰਨਗੇ ਕਿ ਉਹ ਸਿੱਖ ਕੌਮ ਨੂੰ ਅਪੀਲ ਕਰਨ ਕਿ ਤੀਜੇ ਘੱਲੂਘਾਰਾ ਦੀ 40 ਵੀਂ ਵਰ੍ਹੇ ਗੰਢ ਨੂੰ ਸਮ੍ਰਪਿਤ ਪਿੰਡ ਪਿੰਡ, ਸ਼ਹਿਰ ਸ਼ਹਿਰ ਸਮਾਗਮ ਕਰਵਾ ਜਾਣੇ ਤਾਂ ਜੋ ਅਜੋਕੀ ਨੌਜਵਾਨ ਪੀੜ੍ਹੀ ਦੇ ਇਹ ਜਹਿਨ ’ਚ ਰਹੇ ਕਿ ਸਿੱਖਾਂ ਵਲੋਂ ਆਜ਼ਾਦ ਖਾਲਸਾ ਰਾਜ ਲਈ ਕਿੰਨੀਆਂ ਕੁਰਬਾਨੀਆਂ ਦਿਤੀਆਂ ਤੇ ਇੰਡੀਅਨ ਸਟੇਟ ਨੇ ਸਿੱਖਾਂ ਦੀ ਹੋਣੀ, ਹੈਸੀਅਤ ਨੂੰ, ਸਿੱਖ ਧਰਮ, ਸਿੱਖਾਂ ਦੀ ਅਣਖ਼ ਨੂੰ ਖ਼ਤਮ ਕਰਨ ਲਈ ਵਖ ਵਖ ਪੜ੍ਹਾਵਾਂ ’ਚ ਸਿੱਖ ਨਸਲਕੁਸ਼ੀ ਵਰਗੇ ਭਿਆਨਕ ਕਲੰਕਤ ਵਰਤਾਰਿਆਂ ਨੂੰ ਜਨਮ ਦਿਤਾ। ਉਹਨਾਂ ਕਿਹਾ ਕਿ ਬਠਿੰਡਾ ਸ਼ਹਿਰ ’ਚ ਵੀ ਅਜਿਹਾ ਗੁਰਮਤਿ ਸਮਾਗਮ ਕਰਵਾਉਣ ਲਈ ਵਿਉਤਬੰਧੀ ਕਰਕੇ ਛੇਤੀ ਹੀ ਐਲਾਨ ਕੀਤਾ ਜਾਵੇਗਾ। ਉਹਨਾਂ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਉਹ ਬੈਠੇ ਹਨ, ਰਹਿ ਰਹੇ ਹਨ, ਉਥੇ ਹੀ 40 ਵੀਂ ਵਰ੍ਹੇ ਗੰਢ ਨੂੰ ਸਮਪ੍ਰਿਤ ਸਮਾਗਮ ਕਰਵਾ ਕੇ ਆਜ਼ਾਦੀ ਦੀ ਲਹਿਰ ਨੂੰ ਮਘਦਾ ਰਖਣ ਦੀ ਅਰਦਾਸ ਕੀਤੀ ਜਾਵੇ।
ਕੈਪਸ਼ਨ- ਤੀਜੇ ਘੱਲੂਘਾਰਾ ਜੂਨ ’84 ਦੀ 40 ਵੀਂ ਵਰ੍ਹੇ ਗੰਢ ਨੂੰ ਸਮਪ੍ਰਤ ਸਮਾਗਮ ਦੀ ਵਿਉਂਤਬੰਧੀ ਸਬੰਧੀ ਬਾਬਾ ਹਰਦੀਪ ਸਿੰਘ ਮਹਿਰਾਜ ਦੀ ਅਗਵਾਈ ’ਚ ਬਠਿੰਡਾ ’ਚ ਹੋਈ ਬੈਠਕ।
ਜਾਰੀ ਕਰਤਾ
ਬਾਬਾ ਹਰਦੀਪ ਸਿੰਘ ਮਹਿਰਾਜ
ਰਾਬਤਾ 95927- 31300