ਜੀ ਇਕੱਲੇ -ਇਕੱਲੇ ਪੁੱਤ ਤੋਰ ਕੇ
ਪਿੱਛੋਂ ਪਾਣੀ ਨੂੰ ਤਰਸਦੀਆਂ ਮਾਂਵਾਂ
ਜੀ ਇੱਕਲੇ -ਇੱਕਲੇ ਪੁੱਤ …..
ਕਿਹੋ ਜਿਹਾ ਸਮਾਂ ਅੱਜ ਪੰਜਾਬ ਉੱਤੇ ਆਇਆ ਏ,
ਜਾਣਾ ਪੁੱਤ ਨੇ ਵਿਦੇਸ਼ ,ਸਟੇਟਸ ਹਰ ਇੱਕ ਪਾਇਆ ਏ।
ਪੁੱਤ ਵਿਰਲਾ ਈ ਬਚਿਆ ਕੋਈ ਟਾਵਾਂ
ਜੀ ਇਕੱਲੇ- ਇਕੱਲੇ ਪੁੱਤ ……..।
ਇੰਨੇ ਮਾੜੇ ਵੀ ਨਾ ਹਾਲਾਤ, ਜਿੰਨੇ ਗਏ ਬਣਾਏ ਆ,
ਚੜੵਨਾ ਪੁੱਤ ਨੇ ਜਹਾਜ਼ ਬੱਸ ਇੱਕੋ ਰੱਟ ਲਾਏ ਆ।
ਤਰਾਸੇ ਹੀਰੇ ਸੀ , ਵਾਂਗ ਅਸੀ ਚਾਵਾਂ
ਜੀ ਇਕੱਲੇ -ਇਕੱਲੇ ਪੁੱਤ ਤੋਰ ਕੇ
ਪਿੱਛੋ ……………।
ਪੈਸਿਆ ਦੀ ਦੌੜ ਪਿੱਛੇ, ਹੋ ਗਏ ਪਰਾਏ ਨੇ,
ਹੋ ਕੇ ਪੇਟੀ ਵਿੱਚ ਬੰਦ, ਕਈ ਪੁੱਤ ਘਰ ਆਏ ਨੇ।
ਕਿੰਝ ਚੰਦਰੇ ਨੂੰ ਫੜ ਕੇ ਉਠਾਵਾਂ?
ਜੀ ਇਕੱਲੇ ਇਕੱਲੇ……..।
ਭਾਈ ਰੂਪੇ ਵਾਲਾ ” ਬਲਕਾਰ” ਕਲਮ ਚਲਾਉਂਦਾ ਏ,
ਭੇਜੋ ਪੁੱਤ ਨਾ ਵਿਦੇਸ਼ ਇਹੋ ਵਾਸਤਾ ਵੀ ਪਾਉਂਦਾ ਏ,
ਮੁੜ ਰੰਗਲਾ ਪੰਜਾਬ ਕਿਵੇਂ ਬਣਾਵਾਂ
ਜੀ ਇਕੱਲੇ ਇਕੱਲੇ ਪੁੱਤ ਤੋਰ ਕੇ
ਪਿੱਛੋਂ ਪਾਣੀ ਨੂੰ ਤਰਸਦੀਆਂ ਮਾਂਵਾਂ।
ਬਲਕਾਰ ਸਿੰਘ ਭਾਈ ਰੂਪਾ
8727892570
ਪੇਸ਼ਕਸ਼:- ਗਗਨਦੀਪ ਸਿੰਘ ਉਰਫ਼ ਗਗਨ ਫੂਲ