ਲੋਕਾਂ ਨੂੰ ਅਕਸਰ ਅਕਸਰ ਕਹਿੰਦੇ ਸੁਣਿਐ ਕਿ ਲੱਕੀ ਕਦੇ ਜਿਤਿਆ ਨੀ ਜਿੰਦਗੀ ਦੀਆਂ ਕਾਮਯਾਬੀਆਂ ਓਸ ਤੋ ਕੋਹਾ ਦੂਰ ਨੇਪਰ ਲੋਕ ਸਾਇਦ ਇਹ ਜਾਣਦੇ ਨੇ ਭਾਵੇਂ ਮੈ ਅੱਜ ਤੱਕ ਜਿੱਤਿਆ ਨੀ ਪਰ ਉਨ੍ਹਾਂ ਨੇ ਮੈਨੂੰ ਕਦੇ ਹਾਰਦਿਆ ਵੀ ਨੀ ਵੇਖਿਆ ਹੋਣਾ ਹਲਾਤ ਤੇ ਕਿਸਮਤ ਮੈਨੂੰ ਜਿਤੱਣ ਨਹੀ ਦਿੰਦੇ ਪਰ ਮੇਰਾ ਹੋਸਲਾ ਅਤੇ ਦਲੇਰੀ ਮੈਂਨੂੰ ਹਾਰਨ ਨਹੀ ਦਿੰਦੀ ਲੜਾਈ ਜਾਰੀ ਰਹੂ ਅੰਤ ਜਿੱਤ ਦੇ ਹਰ ਝੰਡੇ ਤੇ ਮੇਰਾ ਨਾ ਲਿਖਿਆ ਹੋਊ ਸੂਰਮੇ ਬਹਾਦਰ ਦਲੇਰ ਅਖੀਰਲੇ ਪਲਾ ਵਿਚ ਵਿੱਚ ਵੀ ਬਾਜੀ ਪਲਟਣ ਹਾਰਾ ਨੂੰ ਜਿੱਤਾ ਵਿੱਚ ਬਦਲਣ ਦਾ ਹੁਨਰ ਰੱਖਦੇ ਨੇ ਸੋ ਮੈਨੂੰ ਜੇਤੂ ਨਹੀ ਤਾ ਹਾਰਿਆ ਵੀ ਕਹਿ ਕੇ ਸੰਬੋਧਨ ਨਾ ਕੀਤਾ ਜਾਵੇ ਹਾਰੇ ਹੋਏ ਓਹ ਇੰਨਸਾਨ ਹੁੰਦੇ ਨੇ ਜੋ ਹਾਰ ਮੰਨ ਲੈਦੇ ਨੇ, ਜੋ ਕੇਵਲ ਕਿਸਮਤ ਦੇ ਆਸਰੇ ਜਿੰਦਗੀ ਲੰਘਾ ਲੈਦੇ ਨੇ ਜਿੱਤਾ ਦੇ ਆਦਿ ਸਵੇਰੇ ਉੱਠ ਸੂਰਜ ਨੂੰ ਆਪ ਜਗਾਉਦੇ ਨੇ, ਸੂਰਜ ਦੀ ਅੱਖ ਵਿਚ ਅੱਖ ਪਾ ਕਹਿੰਦੇ ਨੇ”ਅਸੀ ਫੇਰ ਆ ਗਏ ਆ ਤੇਰੇ ਨਾਲ ਮੱਥਾ ਲਾਉਣ, ਰਾਤਾ ਨੂੰ ਵੀ ਬਹਿ ਕਦੇ ਕਿਸੇ ਲਈ ਤਾਰੇ ਨੀ ਗਿਣੇ ਚੰਨ ਤੋ ਚਾਨਣੀ ਖੋਹ ਮੰਜਿਲ ਵੱਲ ਜਾਦੀਆਂ ਰਾਹਾਂ ਨੂੰ ਰੋਸ਼ਨ ਕਰਨ ਦਾ ਹਮੇਸ਼ਾ ਯਤਨ ਕੀਤੈ।ਕਦੇ ਹਲਾਤਾ ਦੇ ਬਹਾਨੇ ਨੀ ਬਣਾਏ ਹਾਰ ਸ਼ਬਦ ਤਾ ਕਦੇ ਮੇਰੀਆਂ ਸੋਚਾਂ ਵਿੱਚ ਵੀ ਆਇਆ ਹੀ ਨਹੀ… ਬਾਕੀ ਮੇਰੇ ਉਸਤਾਦਾਂ ਅਸ਼ੀਰਵਾਦ ਅਤੇ ਭਰਾਵਾ ਵਰਗੇ ਦੋਸਤਾ ਦੀਆਂ ਦੁਆਵਾਂ ਹਮੇਸ਼ਾਂ ਹੀ ਮੇਰੇ ਨਾਲ ਹੁੰਦੀਆਂ ਨੇ
ਲੋਕੇਸ਼ ਮਾਨਸਾ