31 ਦਸੰਬਰ (ਗਗਨਦੀਪ ਸਿੰਘ) ਤਲਵੰਡੀ ਸਾਬੋ: ਅੱਜ ਮਿਤੀ 31 ਦਸੰਬਰ 2023 ਨੂੰ ਦਿਨ ਐਤਵਾਰ ਜਿਲ੍ਹਾ ਬਠਿੰਡਾ ਗੱਤਕਾ ਐਸੋਸੀਏਸ਼ਨ ਵੱਲੋਂ ਜੋਂ 25ਤੋਂ 31ਤੱਕ ਸ਼ਹੀਦਾ ਦੀਆਂ ਸ਼ਹਾਦਤਾ ਨੂੰ ਸਮਰਪਿਤ ਐਸੋਸੀਏਸਨ ਵੱਲੋਂ ਬਾਬਾ ਫਤਿਹ ਸਿੰਘ ਜੀ ਗੱਤਕਾ ਅਖਾੜਾ ਦੇ ਸਹਿਯੋਗ ਨਾਲ਼ ਬੁੰਗਾ ਨਾਨਕਸਰ ਸਾਹਿਬ(ਤਖਤ ਸ਼੍ਰੀ ਦਮਦਮਾ ਸਾਹਿਬ) ਗੱਤਕਾ ਕੈਂਪ ਲਗਾਇਆ ਗਿਆ ਉਸ ਕੈਂਪ ਸਮਾਪਤੀ ਕੀਤੀ ਗਈ ਅਤੇ ਅੰਡਰ 14 ਵਾਲੇ ਬੱਚਿਆਂ ਦੇ ਫਾਈਟ ਮੁਕਾਬਲੇ ਕਰਵਾਏ ਗਏ, ਜਿਸ ਪਹਿਲੇ ਸਥਾਨ ਤੇ ਜਸਮੀਤ ਸਿੰਘ ਦੂਜੇ ਸਥਾਨ ਤੇ ਅਰਸਪ੍ਰੀਤ ਸਿੰਘ ਤੀਜੇ ਤੇ ਜਸਨੂਰ ਸਿੰਘ ਅਤੇ ਸਮਰਵੀਰ ਸਿੰਘ ਆਏ ਅਤੇ ਜਿੱਤੇ ਹੋਏ ਖਿਡਾਰੀਆ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਜਿਨਾਂ ਬੱਚਿਆਂ ਨੇ ਲਗਾਤਾਰ ਕੈਂਪ ਲਗਾਇਆ ਉਹਨਾਂ ਨੂੰ ਵੀ ਮੈਡਲਾਂ ਨਾਲ਼ ਸਨਮਨਿਤ ਕੀਤਾ ਗਿਆ ਮੌਕੇ ਤੇ ਹਾਜਿਰ ਬਾਬਾ ਧਰਮ ਸਿੰਘ ਜੀ,ਕਰਮ ਸਿੰਘ,ਪਰਮਿੰਦਰ ਸਿੰਘ,ਗੋਬਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਇੰਦਰਜੀਤ ਕੌਰ ,ਕਰਮ ਸਿੰਘ ਮਹਿਮੀ, ਗੁਰਜੀਤ ਸਿੰਘ, ਕੋਚ ਭਾਈ ਸਿਕੰਦਰ ਸਿੰਘ ਪਥਰਾਲਾ ਆਦਿ ਹਾਜ਼ਰ ਹੋਏ ।ਕੋਚ ਭਾਈ ਸਿਕੰਦਰ ਸਿੰਘ ਪਥਰਾਲਾ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਏਦਾ ਦੇ ਗੱਤਕਾ ਸਿਖਲਾਈ ਕੈਂਪ ਸਮੇਂ ਸਮੇਂ ਤੇ ਬੱਚਿਆਂ ਨੂੰ ਦਿੱਤੇ ਜਾਂਦੇ ਹਨ ਤਾਂ ਕਿ ਬੱਚੇ ਗੁਰਬਾਣੀ ਨਾਲ ਜੁੜ ਸਕਣ ਅਤੇ ਖੇਡਾਂ ਵਿੱਚ ਚੰਗੇ ਮੁਕਾਮ ਹਾਸਿਲ ਕਰਨ, ਅੰਤ ਵਿੱਚ ਕੋਸ਼ ਭਾਈ ਸਿਕੰਦਰ ਸਿੰਘ ਵੱਲੋਂ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।