*ਸੂਬਾ ਪੱਧਰੀ ਖੇਡਾਂ ਲਈ ਫੈਨਸਿੰਗ, ਰਘਵੀ, ਰੋਲਰ ਸਕੇਟਿੰਗ
ਦੇ ਟਰਾਇਲ ਕਰਵਾਏ
ਮਾਨਸਾ, 02 ਅਕਤੂਬਰ:
ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਅਖ਼ੀਰਲੇ ਦਿਨ ਕੁਸ਼ਤੀ, ਜੂਡੋ, ਖੋ ਖੋ ਅਤੇ ਕਿੱਕ ਬਾਕਸਿੰਗ ਦੇ ਫਸਵੇਂ ਮੁਕਾਬਲੇ ਹੋਏ। ਉਨ੍ਹਾਂ ਦੱਸਿਆ ਕਿ ਸੂਬਾ ਪੱਧਰੀ ਖੇਡਾਂ ਲਈ ਫੈਨਸਿੰਗ, ਰਘਵੀ, ਰੋਲਰ ਸਕੇਟਿੰਗ ਦੇ ਟਰਾਇਲ ਵੀ ਕਰਵਾਏ ਗਏ।
ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਖੋ ਖੋ ਅੰਡਰ 21 ਲੜਕੀਆਂ ਵਿੱਚੋਂ ਪਹਿਲਾ ਸਥਾਨ ਝੁਨੀਰ ਅਤੇ ਦੂਜਾ ਸਥਾਨ ਮਾਨਸਾ ਟੀਮ ਨੇ ਪ੍ਰਾਪਤ ਕੀਤਾ। ਖੋਖੋ ਅੰਡਰ 21 ਸਾਲ ਲੜਕਿਆਂ ਵਿੱਚੋਂ ਪਹਿਲਾ ਸਥਾਨ ਬੁਢਲਾਡਾ ਨੇ ਪ੍ਰਾਪਤ ਕੀਤਾ। ਕਿੱਕ ਬਾਕਸਿੰਗ ਉਮਰ ਵਰਗ 14 ਤੋਂ 40 ਸਾਲ ਮੁੰਡਿਆਂ ਵਿੱਚੋਂ ਬੁਢਲਾਡਾ ਅਤੇ ਬਰੇਟਾ ਨੇ ਪਹਿਲਾ ਸਥਾਨ, ਭੀਖੀ ਨੇ ਦੂਜਾ ਅਤੇ ਮਾਨਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕੁਸ਼ਤੀਆਂ ਅੰਡਰ 14 ਲੜਕੀਆਂ ਭਾਰ 30 ਕਿਲੋ ਵਿੱਚੋਂ ਪਹਿਲਾ ਸਥਾਨ ਰਿਤਿਕਾ ਖੈਰਾ ਖੁਰਦ, ਭਾਰ 33 ਕਿਲੋ ਵਿੱਚੋਂ ਪਹਿਲਾ ਸਥਾਨ ਮੰਜੂ ਖੈਰਾ ਖੁਰਦ, ਭਾਰ 36 ਕਿਲੋ ਵਿੱਚੋਂ ਪਹਿਲਾਂ ਸਥਾਨ ਭਾਰਤੀ ਖੈਰਾ ਖੁਰਦ, ਭਾਰ 39 ਕਿਲੋ ਵਿੱਚੋਂ ਪਹਿਲਾ ਸਥਾਨ ਗੀਤਾ, ਭਾਰ 42 ਕਿਲੋ ਵਿੱਚੋਂ ਪਹਿਲਾ ਸਥਾਨ ਮਮਤਾ ਨੇ ਹਾਸਿਲ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕੀਆਂ ਭਾਰ 40 ਕਿਲੋ ਵਿੱਚੋਂ ਪਹਿਲਾ ਸਥਾਨ ਸੋਨਮ ਖੈਰਾ ਖੁਰਦ, 43 ਕਿਲੋ ਵਿੱਚੋਂ ਪਹਿਲਾ ਸਥਾਨ ਰਿਤੂ ਗੁਰੂ ਗੁਰੁਕੂਲ ਕਾਨਵੈਂਟ ਹਾਈ ਸਕੂਲ ਕਾਹਨਗੜ੍ਹ, ਭਾਰ 46 ਕਿੱਲੋ ਵਿੱਚੋਂ ਸ਼ਾਲੂ ਦਸ਼ਮੇਸ਼ ਅਖਾੜਾ, ਭਾਰ 49 ਕਿਲੋ ਵਿੱਚੋਂ ਪਹਿਲਾ ਸਥਾਨ ਨਵਦੀਪ ਕੌਰ ਗੁਰੂਕੁਲ ਕਾਨਵੈਂਟ ਸਕੂਲ ਕਾਹਨਗੜ, ਦੂਜਾ ਸਥਾਨ ਜੋਤੀ ਖੈਰਾ ਖੁਰਦ ਨੇ ਹਾਸਲ ਕੀਤਾ। ਭਾਰ 53 ਕਿਲੋ ਵਿੱਚੋਂ ਪਲਵੀ ਦਸ਼ਮੇਸ਼ ਅਖਾੜਾ ਨੇ ਪਹਿਲਾ ਸਥਾਨ ਤੇ ਖੁਸ਼ਪ੍ਰੀਤ ਕੌਰ ਗੁਰੂ ਕੋਲ ਕਾਨਵੈਂਟ ਹਾਈ ਸਕੂਲ ਕਾਹਨਗੜ੍ਹ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਜੁੱਡੋ ਅੰਡਰ 14 ਲੜਕੀਆਂ ਭਾਰ 28 ਕਿਲੋ ਵਿੱਚੋਂ ਪਹਿਲਾ ਸਥਾਨ ਅਨਮੋਲ ਕੌਰ ਧਲੇਵਾਂ, ਦੂਸਰਾ ਸਥਾਨ ਹਰਪ੍ਰੀਤ ਕੌਰ ਨੇ ਅਤੇ ਤੀਸਰਾ ਸਥਾਨ ਕਰਮਜੀਤ ਕੌਰ ਅਤੇ ਨਵਜੋਤ ਕੌਰ ਨੇ ਪ੍ਰਾਪਤ ਕੀਤਾ। ਭਾਰ 32 ਕਿਲੋ ਵਿੱਚੋਂ ਪਹਿਲਾ ਸਥਾਨ ਸਿਮਰਨਪ੍ਰੀਤ ਕੌਰ ਭੀਖੀ, ਦੂਜਾ ਸਥਾਨ ਹੁਸਨਪ੍ਰੀਤ ਰਾਣੀ ਧਲੇਵਾਂ ਅਤੇ ਤੀਸਰਾ ਸਥਾਨ ਸੁਮਨਦੀਪ ਕੌਰ ਅਤੇ ਜਸ਼ਨਪ੍ਰੀਤ ਕੌਰ ਭੀਖੀ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਭਾਰ 36 ਕਿਲੋ ਵਿੱਚੋਂ ਪਹਿਲਾ ਸਥਾਨ ਹਰਮਨਦੀਪ ਕੌਰ, ਦੂਜਾ ਸਥਾਨ ਅਮਨਜੋਤ ਕੌਰ ਭੀਖੀ ਅਤੇ ਤੀਸਰਾ ਸਥਾਨ ਪੂਰਵਾ ਰਾਣੀ ਅਤੇ ਨਵਜੋਤ ਕੌਰ ਧਲੇਵਾਂ ਨੇ ਪ੍ਰਾਪਤ ਕੀਤਾ। ਭਾਰ 40 ਕਿਲੋ ਵਿੱਚੋਂ ਪਹਿਲਾਂ ਸਥਾਨ ਰਿਤੂ ਰਾਣੀ, ਦੂਜਾ ਸਥਾਨ ਵਰਸ਼ਾ ਰਾਣੀ ਅਤੇ ਤੀਜਾ ਸਥਾਨ ਕੋਮਲਪ੍ਰੀਤ ਕੌਰ ਨੇ ਹਾਸਲ ਕੀਤਾ। ਭਾਰ 44 ਕਿਲੋ ਵਿੱਚੋਂ ਪਹਿਲਾ ਸਥਾਨ ਇਸ਼ਾ ਰਾਣੀ, ਦੂਜਾ ਸਥਾਨ ਅਰਸ਼ਨੂਰ ਕੌਰ, ਤੀਸਰਾ ਸਥਾਨ ਪ੍ਰੀਆ ਨੇ ਪ੍ਰਾਪਤ ਕੀਤਾ। ਭਾਰ 48 ਕਿਲੋ ਵਿੱਚੋਂ ਪਹਿਲਾ ਸਥਾਨ ਨੈਨਸੀ, ਦੂਜਾ ਸਥਾਨ ਖੁਸ਼ਮੀਤ ਕੌਰ ਨੇ ਹਾਸਲ ਕੀਤਾ। 52 ਕਿਲੋ ਵਿੱਚੋਂ ਪਹਿਲਾ ਸਥਾਨ ਕਿਰਪਾਲ ਕੌਰ, ਦੂਜਾ ਸਥਾਨ ਕੋਮਲਦੀਪ ਕੌਰ ਨੇ ਪ੍ਰਾਪਤ ਕੀਤਾ ਜਦਕਿ ਜਸ਼ਨਦੀਪ ਕੌਰ ਅਤੇ ਸੁਖਪ੍ਰੀਤ ਕੌਰ ਭੀਖੀ ਤੀਜੇ ਸਥਾਨ ’ਤੇ ਰਹੇ। ਭਾਰ 57 ਕਿਲੋ ਵਿੱਚੋਂ ਪਹਿਲਾ ਸਥਾਨ ਗੁਰਪ੍ਰੀਤ ਕੌਰ ਧਲੇਵਾਂ, ਦੂਸਰਾ ਸਥਾਨ ਅਰਮਾਨਪ੍ਰੀਤ ਕੌਰ ਵਿਦਿਆ ਭਾਰਤੀ ਅਤੇ ਤੀਸਰਾ ਸਥਾਨ ਖੁਸ਼ਮੀਤ ਕੌਰ ਵਿਦਿਆ ਭਾਰਤੀ ਨੇ ਪ੍ਰਾਪਤ ਕੀਤਾ। ਭਾਰ 57+ ਵਿੱਚੋਂ ਮੀਨਾ ਸਰਕਾਰੀ ਸੈਕੰਡਰੀ ਸਕੂਲ ਨੰਗਲ ਕਲਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਲੈਕ. ਵਿਨੈ ਕੁਮਾਰ , ਸਿਮਰਜੀਤ ਕੌਰ, ਭੋਲਾ ਸਿੰਘ, ਰਾਜਦੀਪ ਸਿੰਘ, ਸੰਗਰਾਮਜੀਤ ਸਿੰਘ, ਗੁਰਪ੍ਰੀਤ ਸਿੰਘ ਖੱਬਾ, ਸ਼ਾਲੂ ਕੋਚ , ਰਾਜੀਵ ਕੋਚ ਅਤੇ ਕਨਵੀਨਰ ਹਾਜ਼ਰ ਸਨ
ਜ਼ਿਲ੍ਹਾ ਪੱਧਰੀ ਖੇਡਾਂ ਦੇ ਆਖ਼ਰੀ ਦਿਨ ਕੁਸ਼ਤੀ, ਜੂਡੋ, ਖੋ ਖੋ ਅਤੇ ਕਿੱਕ ਬਾਕਸਿੰਗ ਦੇ ਫਸਵੇਂ ਮੁਕਾਬਲੇ ਹੋਏ
Leave a comment