ਸੁਰਿੰਦਰ ਨੀਰ ਦੀ ਪੁਸਤਕ ਟੈਬੂ ਤੇ ਸ਼ਹਿਜ਼ਾਦ ਅਸਲਮ ਨੂੰ ਜੰਗਲ ਰਾਖੇ ਜੱਗ ਦੇ ਲਈ ਦੂਸਰਾ ਪੁਰਸਕਾਰ ਮਿਲਿਆ
ਲੁਧਿਆਣਾਃ 16 ਨਵੰਬਰ
ਪੰਜਾਬੀ ਕਹਾਣੀਕਾਰ ਤੇ ਸ਼ਬਦ ਤ੍ਰੈਮਾਸਿਕ ਮੈਗਜ਼ੀਨ ਦੇ ਸੰਪਾਦਕ ਜਿੰਦਰ ਦੀ ਪੁਸਤਕ “ਸੇਫਟੀ ਕਿੱਟ”(ਪ੍ਰਕਾਸ਼ਕ ਨਵਯੁਗ ਪਬਲਿਸ਼ਰਜ਼ ਦਿੱਲੀ)ਨੂੰ ਵੈਨਕੁਵਰ ਵਿਖੇ 25 ਹਜ਼ਾਰ ਕੈਨੇਡੀਅਨ ਡਾਲਰ ਵਾਲਾ “ਢਾਹਾਂ ਪੁਰਸਕਾਰ” ਮਿਲਣਾ ਬੜੇ ਮਾਣ ਵਾਲੀ ਗੱਲ ਹੈ। ਜਿੰਦਰ ਪਿਛਲੇ ਪੰਜਤਾਲੀ ਸਾਲ ਤੋਂ ਕਹਾਣੀ ਸਿਰਜਣ, ਸੰਪਾਦਨ ਤੇ ਅਨੁਵਾਦ ਕਾਰਜਾਂ ਵਿੱਚ ਕਰਮਸ਼ੀਲ ਹੈ। ਜਿੰਦਰ ਇਹ ਪੁਰਸਕਾਰ ਹਾਸਲ ਕਰਨ ਲਈ ਕੈਨੇਡਾ ਵਿੱਚ ਹੀ ਹਨ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਜਿੰਦਰ, ਸੁਰਿੰਦਰ ਨੀਰ ਤੇ ਸ਼ਹਿਜ਼ਾਦ ਅਸਲਮ ਨੂੰ ਇਹ ਪੁਰਸਕਾਰ ਮਿਲਣ ਤੇ ਮੁਬਾਰਕਾਂ ਦਿੰਦਿਆਂ ਢਾਹਾਂ ਟਰਸਟ ਦਾ ਵੀ ਧੰਨਵਾਦ ਕੀਤਾ ਹੈ, ਜਿੰਨ੍ਹਾਂ ਨੇ ਸਹੀ ਲੇਖਕ ਚੁਣ ਕੇ ਆਪਣੇ ਪੁਰਸਕਾਰ ਦਾ ਵੱਕਾਰ ਵਧਾਇਆ ਹੈ।
ਜਿੰਦਰ ਤੋਂ ਇਲਾਵਾ ਦੋ ਲੇਖਕਾਂ ਸੁਰਿੰਦਰ ਨੀਰ (ਜੰਮੂ)ਦੀ ਕਹਾਣੀ ਪੁਸਤਕ “ਟੈਬੂ” ਤੇ ਪਾਕਿਸਤਾਨੀ ਲੇਖਕ ਸ਼ਹਿਜ਼ਾਦ ਅਸਲਮ ਦੀ ਕਹਾਣੀਆਂ ਦੀ ਕਿਤਾਬ “ਜੰਗਲ ਰਾਖੇ ਜੱਗ ਦੇ”ਨੂੰ ਵੀ ਦੂਸਰਾ ਪੁਰਸਕਾਰ ਮਿਲਿਆ ਹੈ। ਸੁਰਿੰਦਰ ਨੀਰ ਵੀ ਪੁਰਸਕਾਰ ਸਮਾਗਮ ਚ ਹਾਜ਼ਰ ਸੀ ਪਰ ਸ਼ਹਿਜ਼ਾਦ ਅਸਲਮ ਕਿਸੇ ਕਾਰਨ ਕਰਕੇ ਕੈਨੇਡਾ ਨਹੀਂ ਪਹੁੰਚ ਸਕੇ।
ਜਿੰਦਰ ਦਾ ਜਨਮ 2 ਫਰਵਰੀ 1954 ਨੂੰ ਤਹਿਸੀਲ ਨਕੋਦਰ ਦੇ ਨਿੱਕੇ ਜਿਹੇ ਪਿੰਡ ਲੱਧੜਾਂ ਦੇ ਇੱਕ ਕਿਰਤੀ ਪਰਵਾਰ ਵਿੱਚ ਹੋਇਆ ਸੀ। ਉਸਨੇ ਹਾਇਰ ਸੈਕੰਡਰੀ ਸਕੂਲ ਨਕੋਦਰ ਤੋਂ 1972 ਵਿੱਚ ,ਬੀ.ਏ. 1975 ਵਿੱਚ ਨਕੇਦਰ ਤੋਂ ਹੀ ਕੀਤੀ। ਮਗਰੋਂ ਡੀ.ਏ.ਵੀ. ਕਾਲਜ ਜਲੰਧਰ ਤੋਂ ਐੱਮ.ਏ. ਕੀਤੀ। ਉਸ ਨੇ ਆਕਸ਼ਨ ਰਿਕਾਰਡਰ, ਮੁਨੀਮ, ਪਰੂਫ਼ ਰੀਡਿੰਗ ਆਦਿ ਅਨੇਕ ਨਿੱਕੀਆਂ ਮੋਟੀਆਂ ਨੌਕਰੀਆਂ ਕਰਨ ਤੋਂ ਬਾਅਦ 1988 ਵਿੱਚ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਿੱਚ ਆਡੀਟਰ ਭਰਤੀ ਹੋਇਆ ਅਤੇ 29 ਫਰਵਰੀ 2012 ਨੂੰ ਸੇਵਾਮੁਕਤੀ ਹਾਸਲ ਕੀਤੀ।
ਉਸ ਦੀਆਂ ਰਚਨਾਵਾਂ ਵਿੱਚ ਕਹਾਣੀ ਸੰਗ੍ਰਹਿ ਜ਼ਖ਼ਮ (2010, 2013, 2014) ਅਜੇ ਅੰਤ ਨਹੀਂ (ਸੰਪਾਦਿਤ)
1947 ਅੱਲੇ ਜ਼ਖ਼ਮਾਂ ਦੀ ਦਾਸਤਾਨ (ਸੰਪਾਦਿਤ)ਬਿਨਾਂ ਵਜ੍ਹਾ ਤਾਂ ਨਹੀਂ (2004, 2013)ਜ਼ਖ਼ਮ, ਦਰਦ ਔਰ ਪਾਪ (ਹਿੰਦੀ, 2011)
ਤਹਿਜ਼ੀਬ (ਹੁਣ ਤੱਕ 55 ਕਹਾਣੀਆਂ, 2012) ਜ਼ਖ਼ਮ (ਮਰਾਠੀ, 2013)
ਦਰਦ (ਮਰਾਠੀ, 2013)ਮੇਰੀਆਂ ਚੋਣਵੀਆਂ ਕਹਾਣੀਆਂ (2014) ਤੇ
ਆਵਾਜ਼ਾਂ (2014)ਪ੍ਰਕਾਸ਼ਿਤ ਹੋ ਚੁਕੀਆਂ ਹਨ।
ਕਹਾਣੀਆਂ ਤੋਂ ਬਿਨਾ ਹੋਰ ਰਚਨਾਵਾਂ ਵਿੱਚ ਕਵਾਸੀ ਰੋਟੀ (ਵਿਅਕਤੀ ਚਿੱਤਰ, 1998)ਜੇ ਇਹ ਸੱਚ ਹੈ ਤਾਂ? (ਰੇਖਾ ਚਿੱਤਰ, 2004) ਛੇ ਸੌ ਇਕਵੰਜਾ ਮੀਲ (ਸਫ਼ਰਨਾਮਾ, 2011)
ਰੋਡੂ ਰਾਜਾ ਉਰਫ਼ ਫ਼ਜ਼ਲਦੀਨ (ਰੇਖਾ ਚਿੱਤਰ, 2013) ਛਪ ਚੁਕੀਆਂ ਹਨ।
ਜਿੰਦਰ ਬਾਰੇ ਕੁਝ ਆਲੋਚਨਾ ਪੁਸਤਕਾਂ
ਵੀ ਪ੍ਰਕਾਸ਼ਿਤ ਹੋਈਆਂ ਹਨ ਜਿੰਨ੍ਹਾਂ ਵਿੱਚ
ਜਿੰਦਰ ਦੀਆਂ ਕਹਾਣੀਆਂ: ਔਰਤ, ਸੈਕਸ ਅਤੇ ਦਲਿਤਵਾਦ (2006) ਸੰਪਾਦਕ: ਡਾ. ਬਲਕਾਰ ਸਿੰਘ
ਇੱਕ ਕਹਾਣੀ: ਦਸ ਦਿਸ਼ਾਵਾਂ (ਕਤਲ ਕਹਾਣੀ ਬਾਰੇ) ਸੰਪਾਦਕ: ਡਾ. ਰਵੀ ਰਵਿੰਦਰ
ਸੌਰੀ: ਆਦ ਤੋਂ ਅੰਤ ਤੱਕ (ਸੌਰੀ ਕਹਾਣੀ ਬਾਰੇ) ਸੰਪਾਦਕ: ਡਾ. ਸੁਖਰਾਜ ਧਾਲੀਵਾਲ
ਜਿੰਦਰ ਦਾ ਕਥਾ ਸੰਸਾਰ, ਸੰਪਾਦਕ: ਡਾ. ਕਰਨਜੀਤ ਸਿੰਘ
ਛਪ ਚੁਕੀਆਂ ਹਨ।