15 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਸ਼੍ਰੋਮਣੀ ਅਕਾਲੀ ਦਲ(ਫਤਹਿ) ਦੇ ਕੌਮੀ ਪ੍ਰਧਾਨ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ ਸ੍ਰ ਸੁਖਚੈਨ ਸਿੰਘ ਅਤਲਾ ਕੌਮੀ ਜਨਰਲ ਸਕੱਤਰ ਅਤੇ ਬਾਬਾ ਰਾਜਵਿੰਦਰ ਸਿੰਘ ਘਰਾਗਣੇ ਵਾਲਿਆਂ ਦੀ ਅਗਵਾਈ ਵਿੱਚ ਅੱਜ ਸ੍ਰ ਜਸਕਰਨ ਸਿੰਘ ਇੰਚਾਰਜ ਥਾਣਾ ਸਿਟੀ 2 ਮਾਨਸਾ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਯਾਦ ਪੱਤਰ ਸੌਂਪ ਦਿਆ ਕਿਹਾ ਕਿ
ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਪੂਰੇ ਸੰਸਾਰ ਵਿੱਚ ਇੰਡੀਆ ਸਮੇਤ *ਕੌਮਾਂਤਰੀ ਜਮਹੂਰੀਅਤ ਦਿਨ” ਮਨਾਇਆ ਜਾ ਰਿਹਾ ਹੈ। ਉਸ ਵਿੱਚ ਇੰਡੀਆ ਵੀ ਪੂਰੇ ਸੰਸਾਰ ਨੂੰ ਜਮਹੂਰੀਅਤ ਦਾ ਅਲੰਬਰਦਾਰ ਦੱਸਦਾ ਹੈ। ਪਰ ਇੰਡੀਆ ਦੇ ਵਿੱਚ ਜਮਹੂਰੀਅਤ ਸਿਰਫ ਵਿਖਾਵੇ ਦੀ ਤੌਰ ਤੇ ਕੌਮਾਂਤਰੀ ਭਾਈਚਾਰੇ ਦੇ ਅੱਖਾਂ ਵਿੱਚ ਘੱਟਾ ਪਾਉਣ ਲਈ ਮਨਾਇਆ ਜਾਂਦਾ ਹੈ ਤੇ ਪੂਰੇ ਕੌਮਾਂਤਰੀ ਭਾਈਚਾਰੇ ਦੇ ਅੱਖਾਂ ਵਿੱਚ ਘੱਟਾ ਪਾ ਕੇ ਇੰਡੀਆ ਅੰਦਰ ਹੀ ਸਿੱਖ ਕੌਮ ਸਮੇਤ ਸਮੁੱਚੀਆਂ ਘੱਟ-ਗਿਣਤੀਆਂ ਨੂੰ ਬੇਇਨਸਾਫੀ, ਫਿਰਕਾਪ੍ਰਸਤੀ ਤੇ ਜਬਰ ਦੀ ਚੱਕੀ ਵਿੱਚ ਜਾਣ-ਬੁੱਝ ਕੇ ਪੀਸਿਆ ਜਾ ਰਿਹਾ ਹੈ।
ਸਿੱਖ ਕੌਮ ਤੇ ਸਮੁੱਚੀਆਂ ਘੱਟ ਗਿਣਤੀਆਂ ਅੱਜ ਦੇ ਮਨਾਏ ਜਾ ਰਹੇ ਜਮਹੂਰੀਅਤ ਦਿਨ ਤੇ ਆਪ ਜੀ ਤੋਂ ਜਵਾਬ ਮੰਗਦੀ ਹੈ ਕਿ 1947 ਤੋਂ ਬਾਅਦ ਸਿੱਖ ਕੌਮ ਨੂੰ ਜ਼ਰਾਇਮ-ਪੇਸ਼ਾ ਕਹਿਣਾ, ਆਨੰਦ 1909 ਵਿੱਚ ਬਣਿਆ ਆਨੰਦ ਮੈਰਿਜ ਐਕਟ ਰੱਦ ਕਰਨਾ,4 ਜੁਲਾਈ 1955 ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨਾ,ਪੰਜਾਬੀ ਸੂਬਾ ਬਣਾ ਕੇ ਪੰਜਾਬੀ ਬੋਲਦੇ ਇਲਾਕੇ ਖੋਹਣਾ,ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਨਾ ਦੇਣਾ,ਪੰਜਾਬ ਨੂੰ ਸੰਪੂਰਨ ਹਾਈਕੋਰਟ ਨਾਂ ਦੇਣੀ, ਆਰਟੀਕਲ 246 ਦੀ ਉਲੰਘਣਾ ਕਰਕੇ ਪੰਜਾਬ ਵਿੱਚ ਪਾਣੀ ਦੇ ਹੈਡ ਵਰਕਸ਼ਾ ਤੇ ਕਬਜ਼ਾ ਕਰਨਾ ਤੇ ਪਾਣੀਆਂ ਦੇ ਹੱਕਾਂ ਨੂੰ ਖੋਹਣਾ, ਹੱਕ ਦੇਣ ਦੀ ਬਜਾਏ ਜੂਨ1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰਕੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਮੇਤ ਸਾਡੇ ਬਜ਼ੁਰਗਾਂ,ਬੀਬੀਆਂ,ਬੱਚਿਆਂ ਸਮੇਤ ਨੌਜਵਾਨਾਂ ਨੂੰ ਸ਼ਹੀਦ ਕਰ ਦੇਣਾ,ਸਾਡੀ ਉਭਰ ਰਹੀ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਾਡੀ ਕੌਮ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਸਮੇਤ ਅਨੇਕਾਂ ਸਿੰਘਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਸ਼ਹੀਦ ਕਰ ਦੇਣਾ ਤੇ ਉਹਨਾਂ ਦੀਆਂ ਲਾਸ਼ਾਂ ਉਹਨਾਂ ਦੇ ਪਰਿਵਾਰਾਂ ਨੂੰ ਨਾ ਸੌਂਪਣੀ ਆਂ, 36-36 ਸਾਲਾਂ ਤੋਂ ਜੇਲ੍ਹਾਂ ਕੱਟ ਚੁੱਕੇ ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ, ਨਵੰਬਰ 84 ਵਿੱਚ ਦਿੱਲੀ ਸਮੇਤ ਇੰਡੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਸਿੱਖ ਕੌਮ ਦੇ ਗਲ਼ਾਂ ਵਿੱਚ ਟਾਇਰ ਪਾ ਕੇ ਉਨ੍ਹਾਂ ਨੂੰ ਦੇ ਬੱਚਿਆਂ ਸਮੇਤ ਸ਼ਹੀਦ ਕਰ ਦੇਣਾ,ਬਾਹਰਲੇ ਸੂਬਿਆਂ ਵਿੱਚ ਸਾਨੂੰ ਪੰਜਾਬੀਆ ਨੂੰ ਜਮੀਨ ਖਰੀਦਣ ਦੇ ਹੱਕਾਂ ਨੂੰ ਖੋਹ ਲੈਣਾ,ਮੁੱਖ ਮੰਤਰੀ ਹੁੰਦਿਆਂ ਹੋਇਆਂ ਆਪ ਨੇ 2013 ਵਿੱਚ ਗੁਜਰਾਤ ਵਿੱਚੋਂ 60 ਹਜਾਰ ਸਿੱਖ ਕਿਸਾਨਾਂ ਦਾ ਉਜਾੜਾ ਕਰਕੇ ਉਹਨਾਂ ਤੋਂ ਜਮੀਨਾਂ ਦੇ ਹੱਕ ਖੋਹ ਲੈਣੇ,10 ਸਾਲ ਤੱਕ ਪੰਜਾਬ ਅੰਦਰ ਗੁਵਰਨਰੀ ਰਾਜ ਲਾਗੂ ਕਰਕੇ ਸਾਡੀ ਨੌਜਵਾਨੀ ਨੂੰ ਕੋਹ-ਕੋਹ ਕੇ ਸ਼ਹੀਦ ਕਰ ਦੇਣਾ,ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ 12 ਸਾਲ ਬੀਤ ਜਾਣ ਦੇ ਬਾਅਦ ਵੀ ਨਾ ਕਰਵਾਉਣ,ਜੰਮੂ-ਕਸ਼ਮੀਰ ਦੇ ਅੰਦਰ ਜਮਹੂਰੀਅਤ ਦਾ ਕਤਲ ਕਰਕੇ ਗਵਰਨਰੀ ਰਾਜ ਲਾਗੂ ਕਰਕੇ ਦੋ ਟੋਟੇ ਕਰ ਦੇਣਾ, ਗੁਜਰਾਤ ਅੰਦਰ ਗੋਧਰਾ ਕਾਂਡ ਕਰਕੇ ਮੁਸਲਮਾਨ ਕੌਮ ਤੇ ਉਨਾ ਦੀਆਂ ਬੀਬੀਆਂ ਨਾਲ ਜਬਰ ਜਨਾਹ ਕਰਕੇ ਉਹਨਾਂ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਜਾਰੀ ਕਰ ਦੇਣਾ, ਉੜੀਸਾ ਦੇ ਅੰਦਰ ਇਸਾਈਆਂ ਨੂੰ ਜਿੰਦਾ ਜਲਾ ਕੇ ਸਾੜ ਦੇਣਾ, ਕਲਕੱਤੇ ਅੰਦਰ ਡਾਕਟਰ ਬੀਬੀ ਦਾ ਜਬਰ ਜਨਾਹ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣਾ,ਭਾਈ ਅੰਮ੍ਰਿਤਪਾਲ ਸਿੰਘ ਨੂੰ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਉਨ੍ਹਾਂ ਦੇ ਸਾਥੀਆਂ ਸਮੇਤ ਅਸਾਮ ਦੀ ਜੇਲ੍ਹ ਡਿਬਰੂਗੜ੍ਹ ਵਿੱਚ ਜਬਹੀ ਬੰਦ ਕਰਕੇ ਰੱਖਣਾ,ਹੱਕੀ ਮੰਗਣ ਲਈ ਜਮਹੂਰੀ ਢੰਗ ਨਾਲ ਆਪਣੇ ਹੱਕ ਮੰਗਦੇ ਨੌਜਵਾਨਾਂ ਤੇ ਆਗੂਆਂ ਨੂੰ ਘਰਾਂ ਵਿੱਚੋਂ ਚੁੱਕ ਕੇ ਹਰੀਕੇ ਦਰਿਆ ਅੰਦਰ ਰੋੜ ਕੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਉਹਨਾਂ ਦੇ ਵਾਰਸਾਂ ਨੂੰ ਨਾ ਦੇਣਾ। ਕੀ ਇਹ ਉਪਰੋਕਤ ਸਾਰੀਆਂ ਇੰਡੀਆ ਵੱਲੋਂ ਕੀਤੀਆਂ ਗਈਆਂ ਸਿੱਖ ਕੌਮ ਤੇ ਸਮੁੱਚੀਆਂ ਘੱਟ-ਗਿਣਤੀਆਂ ਨਾਲ ਵਧੀਕੀਆਂ”ਕੌਮਾਂਤਰੀ ਜ਼ਮਹੂਰੀਅਤ ਦਿਨ”ਦਾ ਇੱਕ ਹਿੱਸਾ ਹਨ? ਕੀ ਇੰਡੀਆ ਅੰਦਰ ਸੰਵਿਧਾਨ ਦੀ ਧਾਰਾ 14,19,21 ਇਨ੍ਹਾਂ ਉਪਰੋਕਤ ਵਧੀਕੀਆਂ ਨੂੰ ਕਰਨ ਦੀ ਮਾਨਤਾ ਦਿੰਦੀ ਹੈ? ਜੇਕਰ ਕੌਮਾਂਤਰੀ ਭਾਈਚਾਰਾ ਤੇ ਇੰਡੀਆ ਦਾ ਕਾਨੂੰਨ, ਵਧੀਕੀਆਂ ਤੇ ਜਬਰ ਨੂੰ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਤਾਂ ਫੇਰ ਇੰਡੀਆ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਵਧੀਕੀਆਂ ਨੂੰ ਲਾਗੂ ਕਰਕੇ ਕਿਸ ਤਰ੍ਹਾਂ ਕਮੰਤਰੀ ਜਮਹੂਰੀਅਤ ਦਿਨ” ਤੇ ਕਮੰਤਰੀ ਭਾਈਚਾਰੇ ਨੂੰ ਵੱਖ-ਵੱਖ ਤਰੀਕਿਆਂ ਨਾਲ ਇਹ ਦੱਸਿਆ ਜਾ ਰਿਹਾ ਹੈ ਕਿ ਇੰਡੀਆ ਅੰਦਰ ਜਮਹੂਰੀਅਤ ਦਾ ਬੋਲਬਾਲਾ ਹੈ ਤੇ ਇਸ ਨੂੰ ਝੂਠ ਦਾ ਪੁਲੰਦਾ ਬਣਾ ਕੇ ਕਿਉਂ ਪੇਸ਼ ਕੀਤਾ ਜਾ ਰਿਹਾ ਹੈ? ਅਖੀਰ ਵਿੱਚ ਸ਼੍ਰੋਮਣੀ ਅਕਾਲੀ ਦਲ(ਫਤਹਿ)ਮਹਿਸੂਸ ਕਰਦਾ ਹੈ ਤੇ ਇੰਡੀਆ ਸਟੇਟ ਤੇ ਉਸਦੇ ਪ੍ਰਾਈਮ ਮਨਿਸਟਰ ਸ੍ਰੀ ਮੋਦੀ ਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਇੰਡੀਆ ਅੰਦਰ ਜੋ ਜਮਹੂਰੀਅਤ ਲਾਗੂ ਕਰਨ ਦਾ ਫੋਕਾ ਡਰਾਮਾ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਇੱਥੇ ਫਿਰਕਾਪ੍ਰਸਤ,ਭ੍ਰਿਸ਼ਟਾਚਾਰ, ਗੈਰ-ਕਾਨੂੰਨੀ,ਜਬਰ,ਧੱਕੇਸ਼ਾਹੀ ਬੇਇਨਸਾਫੀ, ਜੁਮਹੂਰੀਅਤ ਦਾ ਕਤਲ ਦਿਨ ਦਿਹਾੜੇ ਹੋ ਰਿਹਾ ਹੈ ਉਨ੍ਹਾਂ ਸਾਰਿਆਂ ਅਲਾਮਤਾਂ ਨੂੰ ਤੁਰੰਤ ਰੋਕ ਕੇ ਜਮਹੂਰੀਅਤ ਨੂੰ ਇਨ-ਬਿਨ ਲਾਗੂ ਕੀਤਾ ਜਾਵੇ ਤਾਂ ਜੋ ਕੌਮਾਂਤਰੀ ਜਮਹੂਰੀਅਤ ਦਿਨ ਨੂੰ ਅਸਲ ਵਿੱਚ ਹੀ ਸਹੀ ਜਾਮਾ ਪਹਿਨਾਇਆ ਜਾ ਸਕੇ ਤੇ ਇੰਡੀਆ ਅੰਦਰ ਸਿੱਖ ਕੌਮ ਸਮੇਤ ਸਮੁੱਚੀਆਂ ਘੱਟ-ਗਿਣਤੀਆਂ ਇਸ ਖੁੱਸੀ ਹੋਈ ਜਮਹੂਰੀਅਤ ਦਾ ਆਨੰਦ ਮਾਣ ਸਕਣ।ਸਾਨੂੰ ਪੂਰੀ ਉਮੀਦ ਹੈ ਕਿ ਆਪ ਜੀ ਇਸ ਵੱਲ ਧਿਆਨ ਦੇ ਕੇ “ਕੌਮਾਂਤਰੀ ਜਮਹੂਰੀਅਤ ਦਿਨ”ਨੂੰ ਅਸਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰੋਗੇ। ਆਪ ਜੀ ਦੀ ਬਹੁਤ ਹੀ ਮੇਹਰਬਾਨੀ ਹੋਵੇਗੀ।ਇਸ ਮੌਕੇ ਬਾਬਾ ਰਾਜਵਿੰਦਰ ਸਿੰਘ ਘਰਾਗਣੇ ਵਾਲੇ ਬੀਬੀ ਸੁਖਜੀਤ ਕੌਰ ਅਤਲਾ ਪ੍ਰਧਾਨ ਮਾਲਵਾ ਜੋਨ ਇਸਤਰੀ ਵਿੰਗ ਬਲਦੇਵ ਸਿੰਘ ਸਾਹਨੇਵਾਲੀ ਜ਼ਿਲਾ ਪ੍ਰਧਾਨ ਮੈਂਬਰ ਪੀਏਸੀ ਜੈ ਸਿੰਘ ਭਾਦੜਾ ਜ਼ਿਲ੍ਹਾ ਪ੍ਰਧਾਨ ਯੂਥ ਦਲ ਅਵਤਾਰ ਸਿੰਘ ਭੀਖੀ ਰਾਜਵਿੰਦਰ ਸਿੰਘ ਸਾਹਨੇਵਾਲੀ ਲਵਪ੍ਰੀਤ ਸਿੰਘ ਭਾਦੜਾ ਜੱਗਾ ਸਿੰਘ ਕੋਟੜਾ ਹਰਪ੍ਰੀਤ ਸਿੰਘ ਕੋਟੜਾ ਗੁਰਮੇਲ ਸਿੰਘ ਕੋਟੜਾ ਰਵਨੀਤ ਸਿੰਘ ਮੂਸਾ ਅਤੇ ਸੁਖਰਾਜ ਸਿੰਘ ਅਤਲਾ ਆਦਿ ਹਾਜ਼ਰ ਸਨ।