14 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: ਅੱਜ ਮਿਤੀ 14 ਅਗਸਤ 2024 ਦਿਨ ਬੁੱਧਵਾਰ ਨੂੰ ਸਹਿਯੋਗ ਵੈਲਫ਼ੇਅਰ ਸੁਸਾਇਟੀ ਮਾਨਸਾ ਵੱਲੋਂ ਜੁਆਂਇੰਟ ਕੈਸ਼ੀਅਰ ਵਿਨੋਦ ਕੁਮਾਰ ਸਿੰਗਲਾ ਜੀ ਦੇ ਜਨਮ ਦਿਨ ਮੌਕੇ ਸਰਕਾਰੀ ਮਿਡਲ ਸਕੂਲ ਜੰਡਾ ਵਾਲਾ, ਮਾਨਸਾ ਵਿਖੇ ਕਰੀਬਨ 450 ਬੱਚਿਆਂ ਨੂੰ ਕਾਪੀ, ਪੈਨਸਿਲ, ਇਰੇਜਰ, ਬਿਸਕੁਟ, ਘੜੀ ਕੰਪਨੀ ਦਾ ਸਰਫ ਅਤੇ ਅਜ਼ਾਦੀ ਦਿਵਸ ਤੇ ਝੰਡੇ ਆਦੀ ਵੰਡੇ ਗਏ। ਇਸ ਮੌਕੇ ਚੇਅਰਮੈਨ ਸ਼ਾਮ ਲਾਲ ਗੋਇਲ ਨੇ ਬੋਲਦਿਆਂ ਬੱਚਿਆਂ ਨੂੰ ਅਜ਼ਾਦੀ ਦਿਵਸ ਬਾਰੇ ਅਤੇ ਅਨੂਸਾਸਨ ਵਿੱਚ ਰਹਿ ਕੇ ਪੜ੍ਹਾਈ ਕਰਨ ਲਈ ਦੱਸਿਆ ਪ੍ਰਧਾਨ ਸੁਨੀਲ ਗੋਇਲ ਨੇ ਵਿਨੋਦ ਸਿੰਗਲਾ ਨੂੰ ਵਧਾਈ ਦਿੰਦੇ ਹੋਏ ਇਸ ਨੇਕ ਸੋਚ ਅਤੇ ਵਧੀਆ ਉਪਰਾਲੇ ਦੀ ਸ਼ਲਾਘਾ ਕੀਤੀ ਸੈਕਟਰੀ ਹੈਪੀ ਜਿੰਦਲ ਨੇ ਬੱਚਿਆਂ ਦੀ ਅਤੇ ਸਕੂਲ ਸਟਾਫ ਦੀ ਵਧੀਆ ਸਫਾਈ ਅਤੇ ਅਨੂਸਾਸਨ ਸਬੰਧੀ ਪ੍ਰਸੰਸਾ ਕੀਤੀ। ਇਸ ਮੌਕੇ ਜਾਇੰਟ ਸੇਕਟਰੀ ਪਰਨਵ ਸਿੰਗਲਾ, ਬਲਵੀਰ ਸਿੰਘ ਬੱਬੂ, ਮਦਨ ਲਾਲ ਕੁਸਲਾ ਅਤੇ ਹੋਰ ਮੈਂਬਰ ਹਾਜ਼ਰ ਸਨ ।