ਆਪਣੇ ਆਪ ਨੂੰ ਇੰਜ ਯਾਦ ਕੀਤਾ ਹੁੰਦਲ ਨੇ …….
ਉਹ ਅਕਸਰ ਕਹਿੰਦੇ ਸਨ ਕਿ ਸੁਸ਼ੀਲ ਦੁਸਾਂਝ ਨੇ ..ਹੁਣ…ਦਾ ਸੰਪਾਦਕ ਬਣ ਕੇ ਉਹ ਕਰ ਵਿਖਾਇਆ ਹੈ ਜੋ ਉਸ ਨੂੰ ਕਰਨਾ ਚਾਹੀਦਾ ਸੀ ….ਅਸਲ ਚ ਜੋ ਉਹ ਹੈ …ਸਫਲ ਸੰਪਾਦਕ …ਕਵੀ …ਅਨੁਵਾਦਕ ….ਖਬਰਸਾਰ ….ਤੇ ਇਕ ਚੈਨਲ ਦਾ ਸੰਸਥਾਪਕ …ਅੱਖਰ ਦੇ ਕੰਮ ਚ ਅਕਸਰ ਉਨਾਂ ਦੇ ਕੀਮਤੀ ਸੁਝਾਅ ਮੈਂ ਆਪਣੇ ਨਾਲ ਲੈ ਕੇ ਤੁਰਦਾ ….ਪੰਜਾਂਬ ਭਰ ਚੋਂ ਆਏ ਲੇਖਕਾਂ ਨੂੰ ਸੁਸ਼ੀਲ ਸੰਬੋਧਨ ਕਰ ਰਿਹਾ ਸੀ …ਵਾਰੀ ਵਾਰੀ ਸਭ ਨੂੰ ਉਸ ਨੇ ਸੱਦਾ ਦਿੱਤਾ ….ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ……ਹੁੰਦਲ ਨੂੰ ਚਾਹੁੰਣ ਵਾਲਿਆ ਦਾ ਹੜ ਆਇਆ ਹੋਇਆ ਸੀ ….ਆਪਣੇ ਮਹਿਬੂਬ ਲੇਖਕ ਦੀ ਅੰਤਿਮ ਅਰਦਾਸ ਚ ਸ਼ਾਮਿਲ ਹੋਣ ਲਈ ……..ਸੁਸ਼ੀਲ ਦੇ ਬੋਲਾਂ ਚੋ ਹੁੰਦਲ ਬੋਲ ਰਿਹਾ ਸੀ ….ਉਹਨਾਂ ਦੇ ਜਿਗਰੀ ਯਾਰਾਂ ਨੇ ਹੁੰਦਲ ਦੀ ਛਾਂ ਦਾ ਬੜੇ ਭਾਵੁਕ ਸ਼ਬਦਾਂ ਨਾਲ ਜਿਕਰ ਕੀਤਾ ……
ਮੇਰੇ ਨਾਲ ਦੀ ਕੁਰਸੀ ‘ਤੇ ਚੁੱਪ ਚਾਪ ਆ ਕੇ ਇਕ ਸ਼ਖਸ਼ ਬੈਠਦਾ ਹੈ …ਤੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦਾ ਹੈ ….ਉਹ ਖੁਦ ਹਰਭਜਨ ਸਿੰਘ ਹੁੰਦਲ ਸੀ …ਵਿਸ਼ਾਲ ਸਿਆਂ ਵੇਖ ਲੈ ਇਹ ਯਾਰ ਬੰਦੇ ਨੂੰ ਸਰਧਾਜਲੀਂ ਦੇ ਕੇ ਮਰਿਆ ਸਿੱਧ ਕਰ ਦਿੰਦੇ ਹਨ ..ਬੰਦੇ ਦਾ ਪਰਸ਼ਾਦ ਵੰਡ ਦਿੰਦੇ ਹਨ ….ਚੱਲ ਇਹ ਦਸਤੂਰ ਹੈ ਦੁਨੀਆਂ ਦਾ …..
ਇਕ ਗੱਲ ਦੀ ਤਸੱਲੀ ਹੈ ਕਿ ਮੈਂ ਆਪਣੀ ਲੀਹ ਤੋਂ ਨਹੀਂ ਹਟਿਆ …..ਲੇਖਕਾਂ ਦੇ ਬਣੇ ਧੜੇ ਬੜਾ ਨੁਕਸਾਨ ਕਰ ਰਹੇ ਸਾਹਿਤ ਦਾ ….ਮੈਂ ਕਿਹਾ ਹੁੰਦਲ ਸਾਹਿਬ …ਸਬਨਮ ਆਈ ਕਿ ਨਹੀਂ ..ਜਾ ਓਏ ਖੱਚਾ ਤੈਨੂੰ ਅਕਲ ਨਹੀ ਆਉਣੀ …..ਆ ਵੇਖ ਅੱਜ ਦੇ ਦਿਨ ਵੀ ਕਿਵੇਂ ਗਰੁੱਪਾਂ ਚ ਖੜੇ ਨੇ ….ਮੈਂ ਸਭ ਸੁਣ ਵੇਖ ਰਿਹਾ ਹਾਂ ਏਨਾ ਭਲਾ ਕੀ ਵੰਡਣਾ ਹੈ …ਚੱਲ ਛੱਡ ਆ ਬਾਹਰ ਲਾਅਨ ਚ ਚਲਦੇ ਹਾਂ ….ਅਸੀਂ ਬਾਹਰ ਆ ਗਏ …ਹੁੰਦਲ ਸਾਹਿਬ ਫਿਰ ਨਿਕਾ ਨਿਕਾ ਜਿਹਾ ਹੋਜੇ …ਉਹਨਾਂ ਆਪਣੀ ਸਟਿਕ ਠਾਹ ਕਰਦੀ ਮੇਰੇ ਗਿੱਟਿਆ ਤੇ ਮਾਰੀ ਤੇ ਕਹਿਣ ਲੱਗੇ …..ਆ ਲੇਖਕ ਜੇ ਚੋਣਾ ਨਾ ਲੜਣ ਤਾਂ ਚੰਗਾ ਹੋਜੇ ਸਰਬਸੰਮਤੀ ਕਰ ਲੈਣ …ਤੂੰ ਕਹਿ ਕੇ ਵੇਖ …ਮੈਂ ਕਿਹਾ ਹੁੰਦਲ ਜੀ ਮੈਨੂੰ ਤਾਂ ਕੋਈ ਟਿਚ ਨਹੀਂ ਜਾਣਦਾ …
ਅਸੀਂ ਵਾਪਿਸ ਹਾਲ ਚ ਆ ਗਏ …..ਦੁਸਾਂਝ ਨੇ ਹੁੰਦਲ ਹੁਰਾਂ ਬੋਲਣ ਦਾ ਸੱਦਾ ਦਿੱਤਾ …….
ਵੇਖੋ ਮੇਰੇ ਪਿਆਰੇ ਦੋਸਤੋ ਆਪਣੇ ਫਰਜ਼ ਪਛਾਣੋ …ਸਾਨੂੰ ਸਿਸਟਮ ਦੇ ਖਿਲਾਫ ਲੜਣਾ ਪੈਣਾ …ਤੁਸੀਂ ਅਹੁਦਿਆ ਲਈ ਲੜੀ ਜਾ ਰਹੇ ਹੋ ….ਇਨਾਮਾ ਸਨਮਾਨਾ ਦੇ ਪਿੱਛੇ ਭੱਜੀ ਜਾ ਰਹੇ ਹੋ …ਕੁਛ ਨਹੀਂ ਪਿਆ ਏਨਾਂ ਗੱਲਾਂ ਚ ….ਤੁਹਾਡੇ ਅਧਿਐਨ ਨੇ ਹੀ ਤੁਹਾਨੂੰ ਸਹੀ ਰਸਤੇ ਵੱਲ ਲੈ ਕੇ ਜਾਣਾ ਕੁਰਸੀ ਨੇ ਨਹੀ ਜੀਹਦੇ ਪਿੱਛੇ ਪਏ ਹੋਏ ਹੋ …ਮੈਂ ਬਹੁਤੀਆ ਗੱਲਾਂ ਨਹੀ ਕਰਨੀਆ ….ਮੇਰਾ ਵਾਸਤਾ ਈ ਜੇ ਕਿ ਇਕੱਠੇ ਹੋ ਕੇ ਹਾਕਮ ਨੂੰ ਗਲਮੇ ਤੋਂ ਫੜੋ …ਬਾਕੀ ਤੁਹਾਡੀ ਆਪਣੀ ਸਮਝ ਹੈ ….
ਹੁੰਦਲ ਹੁਰੀਂ ਲਾਈਨ ਚ ਲੱਗ ਗਏ ….ਪਰਸ਼ਾਦਾ ਛਕਣ ਲਈ