“ਭਾਜਪਾ ਵੱਲੋਂ ਕੇਂਦਰ ਵਿੱਚ ਤੀਜੀ ਵਾਰ ਸਰਕਾਰ ਬਣਾਉਣ ਦਾ ਦਾਅਵਾ”
0 8 ਅਪ੍ਰੈਲ (ਕਰਨ ਭੀਖੀ) ਮਾਨਸਾ: ਜਗਦੀਪ ਸਿੰਘ ਨਕੱਈ ਸੂਬਾ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਲਗਪਗ 70 ਪਰਿਵਾਰ ਪਿੰਡ ਅਤਲਾ ਖੁਰਦ ਵਿਖੇ ਬਾਬਾ ਰਾਮ ਸਿੰਘ ਜੀ ਦੇ ਗ੍ਰਹਿ ਵਿਖੇ ਰੱਖੇ ਗਏ ਪ੍ਰੋਗਰਾਮ ਮੌਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਜਗਦੀਪ ਸਿੰਘ ਨਕੱਈ ਅਤੇ ਗੁਰਤੇਜ਼ ਸਿੰਘ ਸਮਾਓ ਨੇ ਇਨ੍ਹਾਂ ਦਾ ਭਾਜਪਾ ਵਿੱਚ ਆਉਣ ਤੇ ਭਰਵਾਂ ਸਵਾਗਤ ਕੀਤਾ ਹੈ। ਇਸ ਦੌਰਾਨ ਹਲਕਾ ਮਾਨਸਾ ਦੇ ਇੰਚਾਰਜ ਮਨਦੀਪ ਸਿੰਘ ਮਾਨ ਵੀ ਵਿਸ਼ੇਸ਼ ਤੌਰ ਤੇ ਹਾਜਰ ਰਹੇ। ਕੁੱਝ ਸਮਾਂ ਪਹਿਲਾਂ ਹੀ ਪਾਰਟੀ ਵਲੋਂ ਗੁਰਤੇਜ਼ ਸਿੰਘ ਸਮਾਓ ਨੂੰ ਮੰਡਲ ਢੈਪਈ ਦਾ ਪ੍ਰਧਾਨ ਨਿਯੁਕਤ ਕੀਤਾਂ ਗਿਆ ਸੀ ਇਸ ਤੋਂ ਬਾਅਦ ਓਹਨਾਂ ਵੱਲੋ ਮੰਡਲ ਵਿਚ ਪੈਦੇ ਪਿੰਡਾ ਵਿੱਚ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਅਤੇ ਪਿੰਡਾ ਵਿੱਚ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਗਏ ਹਨ। ਇਸ ਮੌਕੇ ਜਗਦੀਪ ਸਿੰਘ ਨਕੱਈ ਅਤੇ ਗੁਰਤੇਜ ਸਿੰਘ ਸਮਾਓ ਨੇ ਬੋਲਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼, ਪੰਜਾਬ, ਨੌਜਵਾਨਾਂ ਅਤੇ ਗਰੀਬ ਪਰਿਵਾਰਾਂ ਦਾ ਸੁਨਹਿਰਾ ਭਵਿੱਖ ਹੈ। ਜਿਸ ਨੇ ਕੇਂਦਰ ਵਿੱਚ 10 ਵਰ੍ਹੇਂ ਸਰਕਾਰ ਚਲਾ ਕੇ ਅਨੇਕਾਂ ਗਰੀਬ ਪੱਖੀ ਅਤੇ ਲੋਕ ਪੱਖੀ ਯੋਜਨਾਵਾਂ ਬਣਾਈਆਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਰੀਬਾਂ ਲਈ ਚਲਾਈਆਂ ਗਈਆਂ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਲਈ ਪਿੰਡ ਵਾਸੀ ਸਹਿਯੋਗ ਦੇਣ ਤਾਂ ਜੋ ਇਨ੍ਹਾਂ ਸਕੀਮਾਂ ਨੂੰ ਹਰ ਵਿਅਕਤੀ ਤੱਕ ਪਹੁੰਚਾ ਕੇ ਇਸ ਦਾ ਫਾਇਦਾ ਦਿੱਤਾ ਜਾ ਸਕੇ। ਜਗਦੀਪ ਸਿੰਘ ਨਕੱਈ ਨੇ ਭਾਜਪਾ ਵਿੱਚ ਸ਼ਾਮਿਲ ਹੋਏ ਵੱਡੀ ਗਿਣਤੀ ਵਿੱਚ ਲੋਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਫੇਰ ਕੇਂਦਰ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਅਤੇ ਆਪਣੇ ਹੈਟਰਿਕ ਕਾਰਜਕਾਲ ਦੌਰਾਨ ਇਹ ਸਰਕਾਰ ਲੋਕਾਂ ਅਤੇ ਗਰੀਬਾਂ ਪ੍ਰਤੀ ਹੋਰ ਵੀ ਉਸਾਰੂ ਯੋਜਨਾਵਾਂ ਲੈ ਕੇ ਆਵੇਗੀ। ਇਸ ਲਈ ਸਾਨੂੰ ਭਾਰਤੀ ਜਨਤਾ ਪਰਟੀ ਦੀਆਂ ਨੀਤੀਆਂ ਵਿੱਚ ਭਰੋਸਾ ਪ੍ਰਗਟਾ ਕੇ ਦੇਸ਼ ਨੂੰ ਮਜਬੂਤ ਅਤੇ ਰੱਖਿਅਕ ਬਣਾਉਣ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਲੋਕ ਭਾਜਪਾ ਨਾਲ ਜੁੜ ਰਹੇ ਹਨ ਅਤੇ ਇਹ ਕਾਫਲਾ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ।