03 ਅਗਸਤ (ਰਾਜਦੀਪ ਜੋਸ਼ੀ) ਬਠਿੰਡਾ: ਮਾਣਯੋਗ ਸ੍ਰੀ ਦੀਪਕ ਪਾਰੀਕ IPS ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜੀ ਦੀ ਯੋਗ ਅਗਵਾਈ ਹੇਠ ਸ੍ਰੀ ਅਜੈ ਗਾਂਧੀ IPS SP(D) ਸਾਹਿਬ ਬਠਿੰਡਾ, ਜੀ ਦੇ ਦਿਸ਼ਾ ਨਿਰਦੇਸ਼ ਹੇਠ ਥਾਣਾ ਸਿਟੀ ਰਾਮਪੁਰਾ ਦੇ ਇੰਸਪੈਕਟਰ ਜਗਦੀਪ ਸਿੰਘ ਮੁੱਖ ਅਫਸਰ ਥਾਣਾ ਸਿਟੀ ਰਾਮਪੁਰਾ ਦੀ ਟੀਮ ਨੇ ਮੋਟਰਸਾਇਕਲ ਚੋਰੀ ਕਰਨ ਵਾਲਿਆ ਖਿਲਾਫ ਮੁਕਦਮਾ ਦਰਜ ਕਰਕੇ ਸਫਲਤਾ ਹਾਸਿਲ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਸ੍ਰੀ ਪ੍ਰਿਤਪਾਲ ਸਿੰਘ PPS ਉਪ ਕਪਤਾਨ ਪੁਲਿਸ ਫੂਲ ਨੇ ਦੱਸਿਆ ਕਿ ਇੰਸ:ਜਗਦੀਪ ਸਿੰਘ ਮੁੱਖ ਅਫਸਰ ਥਾਣਾ ਸਿਟੀ ਦਾ ਪੂਰਾ ਦੀ ਹਦਾਇਤ ਪਰ ਮਿਤੀ 30.07.2024 ਨੂੰ ਹੌਲਦਾਰ ਅਰੁਣ ਕੁਮਾਰ ਅਤੇ ਹੋਲਦਾਰ ਜਗਦੀਪ ਸਿੰਘ ਨੇ ਸਮੇਤ ਪੁਲਿਸ ਪਾਰਟੀ ਨੂੰ ਮੁਖਬਰੀ ਮਿਲਣ ਪਰ ਸੁਖਵਿੰਦਰ ਸਿੰਘ ਉਰਫ ਸੰਨੀ ਪੁੱਤਰ ਗੁਰਤੇਜ ਸਿੰਘ ਅਤੇ ਜਸਪ੍ਰੀਤ ਸਿੰਘ ਉਰਫ ਕਾਲੀ ਪੁੱਤਰ ਜਗਸੀਰ ਸਿੰਘ ਵਾਸੀਆਨ ਨੰਦਗੜ ਕੋਟੜਾ ਥਾਣਾ ਬਾਲਿਆਵਾਲੀ ਨੂੰ ਕਾਬੂ ਕਰਕੇ ਚੋਰੀ ਦੇ 01 ਮੋਟਰਸਾਇਕਲ ਸਮੇਤ ਕਾਬੂ ਕੀਤਾ ਸੀ ਜਿੰਨਾ ਤੇ ਮੁੱਕਦਮਾ ਨੰਬਰ 88 ਮਿਤੀ 30-07-2024 ਅ/ਧ 303(2),317(2) BNS ਥਾਣਾ ਸਿਟੀ ਰਾਮਪੁਰਾ ਬਾਦ ਵਿੱਚ ਦੋਸ਼ੀਆਨ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਬਾਅਦ ਵਿੱਚ ਦੋਸ਼ੀਆਨ ਨੂੰ ਮਾਣਯੋਗ ਅਦਾਲਤ ਵਿੱਚ ਪੋਸ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਦੋਸੀਆਨ ਦੀ ਨਿਸ਼ਾਨਦੇਹੀ ਪਰ 10 ਮੋਟਰਸਾਇਕਲ ਹੋਰ ਬਰਾਮਦ ਕਰਵਾਏ ਗਏ ਹਨ।