ਜੇਕਰ ਸਰਕਾਰ ਨੇ ਜਲਦੀ ਮੁਆਵਿਜਾ ਨਾ ਦਿੱਤਾ ਤਾਂ ਵਿੱਢਾਗੇ ਸੰਘਰਸ਼
ਸਰਦੂਲਗੜ੍ਹ/ਝੁਨੀਰ 8 ਸਤੰਬਰ (ਬਲਜੀਤ ਪਾਲ/ਵਿਨੋਦ ਜੈਨ):
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਬਲਾਕ ਝੁਨੀਰ ਵੱਲੋਂ ਬਲਾਕ ਪ੍ਰਧਾਨ ਕੁਲਦੀਪ ਸਿੰਘ ਚਚੌਹਰ ਦੀ ਅਗਵਾਈ ਵਿੱਚ ਪਿੰਡ ਚੈਨੇਵਾਲਾ ਦੇ ਵਿੱਚ ਮੀਟਿੰਗ ਕੀਤੀ। ਮੀਟਿੰਗ ਦੌਰਾਨ ਕੁਲਦੀਪ ਸਿੰਘ ਚਚੌਹਰ ਨੇ ਕਿਹਾ ਕਿ ਨਸ਼ਿਆਂ ਦੇ ਨਾਲ ਨੌਜਵਾਨ ਮਰ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੋਟਾਂ ਤੋਂ ਪਹਿਲਾਂ ਕਹਿੰਦਾ ਸੀ ਕਿ ਸਾਡੀ ਸਰਕਾਰ ਬਣਾਓ ਅਸੀਂ ਇੱਕ ਹਫ਼ਤੇ ਵਿੱਚ ਨਸਾ ਬੰਦ ਕਰ ਦੇਵਾਗੇ ਪਰ ਨਸਾ ਪਹਿਲਾਂ ਨਾਲੋ ਵੱਧ ਵਿਕ ਰਿਹਾ ਹੈ । ਜ਼ਿਲਾ ਆਗੂ ਉਤਮ ਸਿੰਘ ਰਾਮਾਂਨੰਦੀ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਅਜੇ ਤੱਕ ਪਹਿਲਾਂ ਹੋਏ ਫ਼ਸਲਾਂ ਦੇ ਹੋਏ ਨੁਕਸਾਨ ਅਤੇ ਹੁਣ ਹੜਾ ਦੇ ਨਾਲ ਹੋਏ ਫ਼ਸਲਾਂ ਤੇ ਘਰਾਂ ਦੇ ਨੁਕਸਾਨ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਜੋ ਮੁੱਖ ਮੰਤਰੀ ਪੰਜਾਬ ਨੇ ਆਪ ਮੰਨਿਆ ਹੋਇਆ ਹੈ।ਉਨ੍ਹਾਂ ਕਿਹਾ ਜੇਕਰ ਜਲਦੀ ਮੁਆਵਜ਼ਾ ਨਹੀਂ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿਚ ਵੱਡੇ ਪੱਧਰ ਤਰ ਸੰਘਰਸ਼ ਕੀਤੇ ਜਾਣਗੇ। ਉਨ੍ਹਾਂ ਇਸ ਸੰਘਰਸ਼ ਲਈ ਕਿਸਾਨ ਮਜ਼ਦੂਰਾਂ, ਨੌਜਵਾਨਾਂ, ਮਾਂਵਾਂ ਭੈਣਾਂ ਨੂੰ ਤਿਆਰ ਰਹਿਣ ਲਈ ਕਹਿੰਦਿਆਂ ਪਿੰਡ ਦੇ ਸਾਰੇ ਲੋਕਾਂ ਦੀ ਸਹਿਮਤੀ ਨਾਲ ਪਿੰਡ ਵਿੱਚ ਉਗਰਾਹਾਂ ਜਥੇਬੰਦੀ ਦੀ 12 ਮੈਂਬਰੀ ਕਮੇਟੀ ਬਣਾਈ ਗਈ। ਇਸ ਮੌਕੇ ਬਲਾਕ ਆਗੂ ਮਨਜੀਤ ਸਿੰਘ ਰਾਮਾਨੰਦੀ, ਸੁਖਵਿੰਦਰ ਸਿੰਘ ਫਤਿਹਪੁਰ ਤੇ ਦਾਲਾਂ ਸਿੰਘ ਫੌਜੀ ਆਦਿ ਹਾਜ਼ਰ ਸਨ।
ਚੈਨੇਵਾਲਾ ਚ ਉਗਰਾਹਾਂ ਨੇ 12 ਮੈਂਬਰੀ ਕਮੇਟੀ ਬਣਾਈ
Leave a comment