13 ਮਾਰਚ (ਕਰਨ ਭੀਖੀ) ਮਾਨਸਾ: ਤਹਿਸੀਲਦਾਰ ਮਾਨਸਾ ਸ੍ਰੀ ਜਗਸੀਰ ਸਿੰਘ ਸਰਾਂ ਨੇ ਕਿਹਾ ਕਿ ਤਹਿਸੀਲ ਮਾਨਸਾ ਵਿਖੇ ਸਾਲ 2024-2025 ਲਈ ਚਾਹ/ ਦੁੱਧ ਦੀ ਕੰਟੀਨ ਅਤੇ ਸਾਈਕਲ/ਸਕੂਟਰ ਸਟੈਂਡ ਦੀ ਪਾਰਕਿੰਗ ਨੂੰ ਠੇਕੇ ’ਤੇ ਦੇਣ ਲਈ ਖੁੱਲ੍ਹੀ ਬੋਲੀ ਹੋਵੇਗੀ। ਜਿਹੜੇ ਵਿਅਕਤੀ ਚਾਹ-ਦੁੱਧ ਦੀ ਕੰਟੀਨ, ਸਾਈਕਲ/ਸਕੂਟਰ/ਕਾਰ ਸਟੈਂਡ ਦਾ ਠੇਕਾ ਲੈਣ ਦੇ ਚਾਹਵਾਨ ਹੋਣ, ਉਹ 18 ਮਾਰਚ 2023 ਨੂੰ ਸਵੇਰੇ 11 ਵਜੇ ਤਹਿਸੀਲ ਦਫ਼ਤਰ, ਮਾਨਸਾ ਵਿਖੇ ਹਾਜ਼ਰ ਹੋ ਕੇ ਬੋਲੀ ਦੇ ਸਕਦੇ ਹਨ।
ਉਨ੍ਹਾਂ ਕਿਹਾ ਕਿ ਚਾਹ ਦੁੱਧ ਕੰਟੀਨ ਦੀ ਬੋਲੀ ਦੇਣ ਵਾਲੇ ਹਰ ਵਿਅਕਤੀ ਨੂੰ 50 ਹਜ਼ਾਰ ਰੁਪਏ ਅਤੇ ਸਾਈਕਲ/ਸਕੂਟਰ/ਕਾਰ ਸਟੈਂਡ ਦੇ ਠੇਕੇ ਦੀ ਬੋਲੀ ਦੇਣ ਵਾਲੇ ਨੂੰ 10 ਹਜ਼ਾਰ ਰੁਪਏ ਬੋਲੀ ਦੇਣ ਤੋਂ ਪਹਿਲਾਂ ਇਸ ਦਫ਼ਤਰ ਵਿਖੇ ਬਤੌਰ ਸਕਿਉਰਟੀ ਜਮ੍ਹਾਂ ਕਰਵਾਉਣਗੇ ਹੋਣਗੇ। ਜਿਸ ਦੇ ਨਾਮ ’ਤੇ ਬੋਲੀ ਟੁੱਟੇਗੀ ਉਸ ਦੀ ਸਕਿਉਰਟੀ ਜਮ੍ਹਾਂ ਰੱਖੀ ਜਾਵੇਗੀ। ਜੋ ਬੋਲੀਕਾਰ ਨਾਕਾਮਯਾਬ ਹੋਣਗੇ, ਉਨ੍ਹਾਂ ਦੀ ਜ਼ਮਾਨਤ ਰਾਸ਼ੀ ਵਾਪਸ ਕਰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਬੋਲੀ ਦੇਣ ਵਾਲੇ ਵਿਅਕਤੀ ਨੂੰ 1/4 ਹਿੱਸਾ ਮੌਕੇ ’ਤੇ ਹੀ ਜਮ੍ਹਾਂ ਕਰਵਾਉਣਾ ਪਵੇਗਾ। ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿਚ ਠੇਕਾ ਰੱਦ ਕਰਕੇ ਜਮਾਨਤ ਦੀ ਰਕਮ ਜ਼ਬਤ ਕਰ ਲਈ ਜਾਵੇਗੀ। ਇਹ ਠੇਕਾ ਸਾਲ 2024-25 ਦੀ ਪ੍ਰਵਾਨਗੀ ਦੀ ਮਿਤੀ ਤੋਂ 31 ਮਾਰਚ 2025 ਤੱਕ ਹੋਵੇਗਾ। ਕਿਸੇ ਵੀ ਵਿਅਕਤੀ ਨੂੰ ਜਿਸ ਵੱਲ ਤਹਿਸੀਲ ਦਫ਼ਤਰ ਮਾਨਸਾ ਜਾਂ ਕਿਸੇ ਕਿਸਮ ਦਾ ਬਕਾਇਆ ਰਹਿੰਦਾ ਹੋਵੇਗਾ, ਉਸ ਨੂੰ ਬੋਲੀ ਦੇਣ ਦਾ ਅਧਿਕਾਰ ਨਹੀਂ ਹੋਵੇਗਾ। ਠੇਕੇ ਦੀ ਮਨਜ਼ੂਰੀ ਡਿਪਟੀ ਕਮਿਸ਼ਨਰ ਮਾਨਸਾ ਦੀ ਪ੍ਰਵਾਨਗੀ ਤੋਂ ਬਾਅਦ ਹੀ ਸਮਝੀ ਜਾਵੇਗੀ, ਉਨ੍ਹਾਂ ਨੂੰ ਅਧਿਕਾਰ ਹੋਵੇਗਾ ਕਿ ਉਹ ਬਿਨ੍ਹਾਂ ਕਾਰਨ ਦੱਸੇ ਬੋਲੀ ਰੱਦ ਕਰ ਸਕਦੇ ਹਨ।
ਚਾਹ, ਦੁੱਧ ਕੰਟੀਨ ਠੇਕੇਦਾਰ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚੀਜ਼ਾਂ ਦੇ ਰੇਟ ਫਿਕਸ ਕਰਨੇ ਪੈਣਗੇ ਅਤੇ ਰੇਟ ਲਿਸਟ ਬਾਹਰ ਬੋਰਡ ’ਤੇ ਲਗਾਉਣੀ ਹੋਵੇਗੀ। ਇਸ ਕੰਮ ਲਈ ਕੋਈ ਵੀ ਟੈਕਸ ਜੋ ਸਰਕਾਰ ਜਾਂ ਕਿਸੇ ਹੋਰ ਅਥਾਰਟੀ ਵੱਲੋਂ ਦੇਣਾ ਯੋਗ ਹੋਵੇਗਾ, ਉਹ ਠੇਕੇਦਾਰ ਵੱਲੋਂ ਹੀ ਦਿੱਤਾ ਜਾਵੇਗਾ। ਕਿਸੇ ਵੀ ਸ਼ਿਕਾਇਤ ਦੀ ਸੂਰਤ ਵਿਚ ਜੋ ਸ਼ਿਕਾਇਤ ਸਹੀ ਪਾਈ ਜਾਵੇਗੀ, ਠੇਕਾ ਬਿਨ੍ਹਾਂ ਕਾਰਨ ਦੱਸੋ ਤੁਰੰਤ ਕੈਂਸਲ ਕੀਤਾ ਜਾ ਸਕਦਾ ਹੈ ਅਤੇ ਠੇਕੇਦਾਰ ਦੀ ਜ਼ਮਾਨਤ ਰਾਸ਼ੀ ਜ਼ਬਤ ਕੀਤੀ ਜਾ ਸਕਦੀ ਹੈ। ਠੇਕੇਦਾਰ ਇਸ ਠੇਕੇ ਨੂੰ ਅੱਗ ਤਬਦੀਲ ਨਹੀਂ ਕਰ ਸਕੇਗਾ। ਠੇਕਾ ਲੈਣ ਤੋਂ ਪਹਿਲਾਂ ਇਸ ਸਬੰਧੀ ਠੇਕੇਦਾਰ ਨੂੰ ਇਕ ਲਿਖ਼ਤੀ ਇਕਰਾਰਨਾਮਾ ਸਾਈਨ ਕਰਨਾ ਪਵੇਗਾ। ਇਸ ਤੋਂ ਇਲਾਵਾ ਜੋ ਸ਼ਰਤਾਂ ਠੇਕੇ ਸਬੰਧੀ ਹੋਣਗੀਆਂ, ਉਹ ਮੌਕੇ ’ਤੇ ਦੱਸੀਆਂ ਜਾਣਗੀਆਂ। ਇੰਨ੍ਹਾਂ ਸ਼ਰਤਾਂ ਦਾ ਠੇਕੇਦਾਰ ਵੱਲੋਂ ਪਾਲਣ ਕਰਨਾ ਲਾਜ਼ਮੀ ਹੋਵੇਗਾ।
ਚਾਹ-ਦੁੱਧ ਦੀ ਕੰਟੀਨ ਅਤੇ ਸਾਈਕਲ/ਸਕੂਟਰ/ਕਾਰ ਸਟੈਂਡ ਦੀ ਪਾਰਕਿੰਗ ਦਾ ਠੇਕਾ ਲੈਣ ਦੇ ਚਾਹਵਾਨ 18 ਮਾਰਚ ਨੂੰ ਤਹਿਸੀਲ ਦਫ਼ਤਰ, ਮਾਨਸਾ ਵਿਖੇ ਬੋਲੀ ਵਿਚ ਹੋ ਸਕਦੇ ਹਨ ਹਾਜਰ
Highlights
- #mansanews
Leave a comment