ਭੀਖੀ, 2ਅਕਤੂਬਰ
ਚਹਿਲ ਫਾਊਡੇਸਨ ਸਮਾਉ ਵੱਲੋ ਗਾਂਧੀ ਜੈਅੰਤੀ ਮੌਕੇ ਬੱਸ ਸਟੈਡ ਅਤੇ ਡੇਰਾ ਬਾਬਾ ਪਰੇਮ ਦਾਸ ਸਮਾਉ ਵਿਖੇ ਸਫਾਈ ਕੈਪ ਲਾਇਆ ਗਿਆ ਇਸ ਕੈਪ ਸਮੇ ਬੱਸ ਸਟੈਡ ਅਤੇ ਡੇਰੇ ਦੀ ਸਫਾਈ ਕੀਤੀ ਗਈ ਅਤੇ ਇਥੇ ਚਹਿਲ ਫਾਊਡੇਸਨ ਵੱਲੋ ਪਹਿਲਾ ਤੋ ਲਾਏ ਗਏ ਬੂਟਿਆ ਦੀ ਸਫਾਈ ਅਤੇ ਸੰਸਥਾ ਵੱਲੋ ਬਣਾਏ ਗਏ ਪਾਰਕਾ ਦੇ ਘਾਹ ਦੀ ਕਟਿੰਗ ਮਸ਼ੀਨ ਨਾਲ ਕੀਤੀ ਗਈ ਇਸ ਸਮੇ ਸਫਾਈ ਕੈਪ ਵਿੱਚ ਸੰਤ ਫੁਰਤੀ ਦਾਸ ,ਗੁਰਦੇਵ ਸਿੰਘ ਅਤੇ ਗੁਲਜਾਰ ਸਿੰਘ ਵਾਜਪਾਈ ,ਹਾਕਮ ਸਿੰਘ , ਭੋਲਾ ਸਿੰਘ , ਮੱਘਰ ਸਿੰਘ , ਜਗਸ਼ੀਰ ਸਿੰਘ ,ਗੱਜਣ ਸਿੰਘ , ਜੈਲਦਾਰ ਸਿੰਘ , ਗੁਲਾਬ ਸਿੰਘ , ਜਗਸੀਰ ਸਿੰਘ ਅਤੇ ਲੀਲਾ ਸਿੰਘ ਆਦਿ ਨੇ ਸਫਾਈ ਕੈਪ ਵਿੱਚ ਯੋਗਦਾਨ ਪਾਇਆ । ਇਸ ਸਮੇ ਸੰਸਥਾ ਦੇ ਚੈਅਰਮੇਨ ਡਾ ਗੁਰਤੇਜ ਸਿੰਘ ਚਹਿਲ ਸਾਬਕਾ ਸਰਪੰਚ ਸਮਾਉ ਨੇ ਸਫਾਈ ਕੈਪ ਵਿੱਚ ਯੋਗਦਾਨ ਪਾਉਣ ਵਾਲਿਆ ਦਾ ਧੰਨਵਾਦ ਕੀਤਾ । ਅਤੇ ਹਾਜਰ ਲੋਕਾ ਨੂੰ ਕਿਹਾ ਵੱਧ ਰਹੇ ਪ੍ਰਦੂਸ਼ਨ ਅਤੇ ਵਧ ਰਹੀਆ ਬੀਮਾਰੀਆ ਨੂੰ ਰੋਕਣ ਲਈ ਆਪਾ ਵੱਧ ਤੋ ਵੱਧ ਬੂਟੇ ਲਾਉਣੇ ਚਾਹੀਦੇ ਹਨ । ਅਤੇ ਜਿਸ ਆਪਾ ਆਪਣੇ ਘਰਾ ਦੀ ਸਫਾਈ ਰੱਖਦੇ ਹਾ । ਉਸੇ ਤਰਾਂ ਆਪਾ ਸਾਰਿਆ ਆਪਣੇ ਆਲੇ ਦੁਆਲੇ ਅਤੇ ਸਾਝੀਆ ਥਾਵਾ ਦੀ ਸਫਾਈ ਵੀ ਰੱਖਣੀ ਚਾਹੀਦੀ ਹੈ । ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੁਆਰਾ ਚਲਾਈ ਗਈ ਸਵੱਛਤਾ ਮੁਹਿੰਮ ਤਹਿਤ ਯੋਗਦਾਨ ਪਾਉਣ ਲਈ ਪਲਾਸਟਿਕ ਲਿਫਾਏ ਨਾ ਵਰਤਣਾ ਰੋਜਾਨਾ ਦੇ ਹੋ ਰਹੇ ਫੱਕਸਣਾ ਵਿੱਚ ਪਲਾਸਟਿਕ ਦੀਆ ਚੀਜਾ ਦੀ ਵਰਤੋ ਘੱਟ ਕਰਨਾ ਅਤੇ ਫੱਕਸਣ ਹੋਣ ਤੋ ਬਾਅਦ ਉਸ ਸਥਾਣ ਦੀ ਸਫਾਈ ਕਰਨਾ ਆਪਣਾ ਫਰਜ ਸਮਝਿਆ ਜਾਵੇ ।